
ਵੱਖ-ਵੱਖ ਆਗੂਆਂ ਵਲੋਂ ਸਪੋਕਸਮੈਨ ਦੇ ਬਾਈਕਾਟ ਦੇ ਸੱਦੇ ਦੀ ਤਿੱਖੀ ਨਿਖੇਧੀ.........
ਸਮਾਲਸਰ : ਕਾਂਗਰਸੀ ਆਗੂ ਕਮਲਜੀਤ ਸਿੰਘ ਬਰਾੜ ਨੇ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ 'ਸਪੋਕਸਮੈਨ' ਅਖ਼ਬਾਰ ਵਿਰੁਧ ਬੋਲਣਾ ਅਤੇ ਇਸ ਦਾ ਬਾਈਕਾਟ ਕਰਨ ਦਾ ਸੱਦਾ ਦੇਣਾ ਪ੍ਰੈੱਸ ਦੀ ਆਜ਼ਾਦੀ 'ਤੇ ਸਿੱਧਾ ਹਮਲਾ ਹੈ। ਬਰਾੜ ਨੇ ਕਿਹਾ ਕਿ ਈਮਾਨਦਾਰੀ ਅਤੇ ਸਚਾਈ ਦੇ ਦੁਸ਼ਮਣ ਇਹ ਸਿਆਸਤਦਾਨ ਲੋਕਾਂ ਦੇ ਨਾਲ-ਨਾਲ ਮੀਡੀਆ ਨੂੰ ਵੀ ਅਪਣੀ ਮੁੱਠੀ ਵਿਚ ਕਰਨ ਦੀਆਂ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇੰਜ ਅਕਾਲੀ ਆਗੂ ਕੁੱਝ ਹੱਦ ਤਕ ਸਫ਼ਲ ਵੀ ਹੋਏ ਹਨ ਪਰ ਮੀਡੀਆ ਦੇ ਸਹੀ ਵਾਰਸ ਅਖਵਾਉਣ ਵਾਲੇ ਸਪੋਕਸਮੈਨ ਵਰਗੇ ਅਖ਼ਬਾਰ ਕਿਸੇ ਦੀਆਂ ਧਮਕੀਆਂ ਤੋਂ ਨਹੀਂ ਡਰਦੇ।
'Truth's Spokesman never fears any threat'
ਜ਼ਿਲ੍ਹਾ ਪ੍ਰੀਸ਼ਦ ਮੈਂਬਰ ਤੇ ਕਾਂਗਰਸ ਪਾਰਟੀ ਦੇ ਬੁਲਾਰੇ ਜਸਵਿੰਦਰ ਸਿੰਘ ਸਿੱਖਾਂਵਾਲਾ ਨੇ ਕਿਹਾ ਕਿ ਮੀਡੀਆ ਸ਼ੀਸ਼ੇ ਵਾਂਗ ਹੁੰਦਾ ਹੈ ਤੇ ਹਰ ਖੇਤਰ ਦੀ ਤਸਵੀਰ ਨੂੰ ਸੱਚੀ ਤੇ ਸਪੱਸ਼ਟ ਪੇਸ਼ ਕਰਨਾ ਹੁੰਦਾ ਹੈ। ਅਖ਼ਬਾਰ ਦੇ ਬਾਨੀ ਸ. ਜੋਗਿੰਦਰ ਸਿੰਘ ਨੇ ਧਮਕੀਆਂ ਦੀ ਪਰਵਾਹ ਨਾ ਕਰਦਿਆਂ ਹਮੇਸ਼ਾ ਸੱਚ 'ਤੇ ਪਹਿਰਾ ਦਿਤਾ ਹੈ। ਜਗਮੇਲ ਸਿੰਘ ਸਰਪੰਚ ਨੇ ਕਿਹਾ ਕਿ ਸੱਚ ਦੇ ਪਾਂਧੀ ਸਪੋਕਸਮੈਨ ਦੇ ਰਸਤੇ ਵਿਚ ਲਗਾਤਾਰ ਹਨੇਰੀਆਂ ਆਈਆਂ ਹਨ।
ਪਰ ਸਪੋਕਸਮੈਨ ਨੇ ਹਰ ਮੁਸ਼ਕਲ ਦਾ ਹਿੱਕ ਤਾਣ ਕੇ ਮੁਕਾਬਲਾ ਕੀਤਾ ਹੈ। ਕਾਂਗਰਸੀ ਆਗੂ ਗੁਰਚਰਨ ਸਿੰਘ ਚੀਦਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਪੈਰ-ਪੈਰ 'ਤੇ ਗੁਮਰਾਹ ਕਰਨਾ ਅਕਾਲੀਆਂ ਦਾ ਮੁੱਖ ਅਸੂਲ ਰਿਹਾ ਹੈ। ਮਨੀ ਸਿੱਧੂ ਨਿਉਂਜ਼ੀਲੈਂਡ, ਅੰਮ੍ਰਿਤਪਾਲ ਸੰਧੂ, ਗੁਰਪ੍ਰੀਤ ਸਿਘ, ਸਰਬਜੀਤ ਸਿੱਧੂ ਬਾਬਾ, ਹਰਪ੍ਰੀਤ ਸਿੰਧੂ, ਜਸਮੇਲ ਸਿੰਘ, ਪਾਲ ਬੰਬੀਹਾ ਆਦਿ ਨੇ ਵੀ ਸੁਖਬੀਰ ਬਾਦਲ ਦੇ ਬਾਈਕਾਟ ਦੇ ਐਲਾਨ ਦੀ ਨਿੰਦਾ ਕੀਤੀ।