
ਲੁਧਿਆਣੇ ਤੋਂ ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ‘ਤੇ ਲੁਧਿਆਣਾ ਦੀ ਇਕ ਰਹਿਣ ਵਾਲੀ ਔਰਤ ਨੇ ਬਲਾਤਕਾਰ ਕਰਨ ਦੇ ਇਲਜ਼ਾਮ ਲਾਏ ਹਨ।
ਲੁਧਿਆਣਾ : ਲੁਧਿਆਣੇ ਤੋਂ ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ‘ਤੇ ਲੁਧਿਆਣਾ ਦੀ ਇਕ ਰਹਿਣ ਵਾਲੀ ਔਰਤ ਨੇ ਬਲਾਤਕਾਰ ਕਰਨ ਦੇ ਇਲਜ਼ਾਮ ਲਾਏ ਹਨ। ਲੁਧਿਆਣੇ ਦੀ ਈਸਰ ਨਗਰ ਦੇ ਵਿਚ ਰਹਿਣ ਵਾਲੀ ਔਰਤ ਨੇ ਵਿਧਾਇਕ ਸਿਮਰਜੀਤ ਸਿੰਘ ਬੈਂਸ ‘ਤੇ ਰੇਪ ਕਰਨ ਦਾ ਇਲਜ਼ਾਮ ਲਾਇਆ ਹੈ। ਉਸ ਔਰਤ ਨੇ ਕਿਹਾ ਕਿ ਸਿਮਰਜੀਤ ਸਿੰਘ ਬੈਂਸ ਨੇ ਉਸ ਨਾਲ ਦੋ ਵਾਰ ਰੇਪ ਕੀਤਾ ਹੈ ਵਿਧਾਇਕ ਸਿਮਰਜੀਤ ਸਿੰਘ ਬੈਂਸ ਆਪਣੇ ‘ਤੇ ਲੱਗੇ ਦੋਸ਼ਾਂ ਨੂੰ ਗਲਤ ਦੱਸ ਰਹੇ ਹਨ ਅਤੇ ਸਿਰੇ ਤੋਂ ਨਕਾਰ ਰਹੇ ਹਨ ।
photoਰੇਪ ਪੀੜਤ ਔਰਤਾਂ ਨੇ ਦੱਸਿਆ ਕਿ ਉਸ ਨੇ ਲੁਧਿਆਣੇ ਵਿੱਚ ਉਸ ਨੇ ਇੱਕ ਕਿਸ਼ਤਾਂ ‘ਤੇ ਮਕਾਨ ਲਿਆ ਹੋਇਆ ਸੀ। ਉਸ ਨੇ ਦੱਸਿਆ ਕਿ ਅਸੀਂ ਇਕ ਡੀਲਰ ਤੋਂ ਘਰ ਲਿਆ ਸੀ। ਦਸ ਲੱਖ ਨਗਦ ਅਤੇ ਦਸ ਲੱਖ ਦਾ ਉਧਾਰ ਕੀਤਾ ਸੀ। ਜਿਸ ਦੀਆਂ ਅਸੀਂ ਬਾਅਦ ਵਿੱਚ ਕਿਸ਼ਤਾਂ ਭਰਨੀਆਂ ਸਨ । ਉਸ ਨੇ ਦੱਸਿਆ ਕਿ ਅਚਾਨਕ ਉਸ ਦੇ ਪਤੀ ਦੀ ਮੌਤ ਹੋ ਜਾਣ ਨਾਲ ਅਤੇ ਉਸ ਤੋਂ ਬਾਅਦ ਲਾਕ਼ਡਾਉਣ ਕਾਰਨ ਕਿਸ਼ਤਾਂ ਨਾ ਭਰੀਆਂ ਗਈਆਂ। ਬਿਲਡਰ ਵੱਲੋਂ ਵਾਰ ਵਾਰ ਉਸ ਨੂੰ ਕਿਸ਼ਤਾਂ ਭਰਨ ਲਈ ਮਜਬੂਰ ਕੀਤਾ ਜਾ ਰਿਹਾ ਸੀ ।
photo
ਪੀੜਤ ਔਰਤ ਨੇ ਦੱਸਿਆ ਕਿ ਇਸ ਉਪਰੰਤ ਮੈਂ ਸਿਮਰਜੀਤ ਸਿੰਘ ਬੈਂਸ ਨਾਲ ਸੰਪਰਕ ਕੀਤਾ ਤਾਂ ਬੈਂਸ ਨੇ ਆਪਣੀ ਕੈਬਨ ਬੁਲਾਇਆ ਅਤੇ ਫਿਰ ਮੇਰੇ ਨਾਲ ਰੇਪ ਕੀਤਾ। ਔਰਤ ਨੇ ਦੱਸਿਆ ਕਿ ਮੈਂ ਬਿਲਡਰ ਵੱਲੋਂ ਵਾਰ ਵਾਰ ਕਹਿਣ ‘ਤੇ ਮਕਾਨ ਖਾਲੀ ਕਰ ਦਿੱਤਾ ਅਤੇ ਭਰਾਏ ਗਏ ਪੈਸੇ ਵਾਪਸ ਕਰਨ ਦੀ ਮੰਗ ਕਰਦੀ ਰਹੀ ਹਾਲਾਂਕਿ ਅੱਧੀ ਰਕਮ ਮੈਨੂੰ ਵਾਪਸ ਕਰ ਦਿੱਤੀ ਗਈ । ਬਾਕੀ ਰਹਿੰਦੇ ਰੁਪਿਆਂ ਲਈ ਤਾਂ ਮੈਂ ਫੇਰ ਸਿਮਰਜੀਤ ਸਿੰਘ ਬੈਂਸ ਨਾਲ ਫੋਨ ‘ਤੇ ਰਾਬਤਾ ਕੀਤਾ । ਸਿਮਰਜੀਤ ਸਿੰਘ ਬੈਂਸ ਨੇ ਮੈਨੂੰ ਕਿਸੇ ਦੇ ਘਰ ਬੁਲਾਇਆ ਅਤੇ ਉਸ ਘਰ ਵਿੱਚ ਮੇਰੇ ਨਾਲ ਦੁਬਾਰਾ ਫਿਰ ਰੇਪ ਕੀਤਾ ਗਿਆ ।ਪੀੜਤ ਔਰਤ ਨੇ ਬੈਂਸ ਦੇ ਭਰਾ ਬਲਵਿੰਦਰ ਬੈਂਸ ‘ਤੇ ਇਲਜ਼ਾਮ ਲਾਇਆ ਕਿ ਉਸ ਨੇ ਵੀ ਵਾਰ ਵਾਰ ਫੋਨ ਕੀਤਾ ਹੈ। ਉਸ ਨੇ ਕਿਹਾ ਕਿ ਜੇਕਰ ਮੈਨੂੰ ਇਨਸਾਫ ਨਾ ਮਿਲਿਆ ਤਾਂ ਮੈਂ ਖ਼ੁਦਕੁਸ਼ੀ ਕਰ ਲਵਾਂਗੇ। ਉਸ ਨੇ ਕਿਹਾ ਕਿ ਸਿਮਰਜੀਤ ਸਿੰਘ ਬੈਂਸ ਨੇ ਮੇਰੀ ਮਜਬੂਰੀ ਦਾ ਨਾਜਾਇਜ਼ ਫਾਇਦਾ ਉਠਾਇਆ ਹੈ।Simarjit Singh Bainsਲੁਧਿਆਣਾ ਦੇ ਪੁਲਸ ਕਮਿਸ਼ਨਰ ਕੰਵਲਦੀਪ ਕੌਰ ਨੇ ਦੱਸਿਆ ਕਿ ਅਸੀਂ ਤਾਂ ਅਰਜੀ ਸਾਡੇ ਕੋਲ ਆਈ ਹੈ। ਜਾਂਚ ਪੜਤਾਲ ਤੋਂ ਬਾਅਦ ਹੀ ਪਤਾ ਲੱਗੇਗਾ। ਸਿਮਰਜੀਤ ਸਿੰਘ ਬੈਂਸ ਇਸ ਮਸਲੇ ‘ਤੇ ਕਹਿ ਰਹੇ ਹਨ ਛੇਤੀ ਹੀ ਛੇਤੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਕਿਹਾ ਕਿ ਇਹ ਸਾਰਾ ਕੁਝ ਉਨ੍ਹਾਂ ਦੇ ਅਕਸ ਨੂੰ ਢਾਅ ਲਾਉਣ ਲਈ ਕੀਤਾ ਜਾ ਰਿਹਾ ਹੈ । ਉਨ੍ਹਾਂ ਨੇ ਕਿਹਾ ਕਿ ਇਹ ਸਭ ਕੁਝ ਲੋਕ ਇਨਸਾਫ਼ ਪਾਰਟੀ ਦੀ ਲੋਕਪ੍ਰਿਯਤਾ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਮੇਰੀ ‘ਤੇ ਝੂਠੇ ਕਈ ਮੁਕੱਦਮੇ ਦਰਜ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਇਹ ਸਭ ਕੁਝ ਉਸ ਸਮੇਂ ਕੀਤਾ ਜਾ ਰਿਹਾ ਹੈ ਜਦੋਂ ਸਾਡੀ ਪਾਰਟੀ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦੇ ਲਈ ਸੰਘਰਸ਼ ਕੀਤਾ ਸ਼ੁਰੂ ਕੀਤਾ ਹੈ । ਉਨ੍ਹਾਂ ਕਿਹਾ ਕਿ ਮੇਰੇ ‘ਤੇ ਲਾਏ ਇਲਜ਼ਾਮ ਝੂਠੇ ਅਤੇ ਪੂਰੀ ਤਰ੍ਹਾਂ ਗਲਤ ਹਨ।