
Chandigarh News: 90,000 ਰੁਪਏ ਕੀਤੇ ਗਏ ਇਕੱਠੇ
A big screen will be installed in Sector 17: ਵਿਸ਼ਵ ਕੱਪ ਦੇ ਫਾਈਨਲ 'ਚ ਭਾਰਤ ਅਤੇ ਆਸਟ੍ਰੇਲੀਆ ਦੀਆਂ ਟੀਮਾਂ ਇਕ ਵਾਰ ਫਿਰ ਆਹਮੋ-ਸਾਹਮਣੇ ਹੋਣਗੀਆਂ। ਇਹ ਮੈਚ ਦੋਵੇਂ ਟੀਮਾਂ ਵਿਚਾਲੇ ਐਤਵਾਰ (19 ਨਵੰਬਰ) ਨੂੰ ਨਰਿੰਦਰ ਮੋਦੀ ਸਟੇਡੀਅਮ 'ਚ ਖੇਡਿਆ ਜਾਵੇਗਾ। ਵਿਸ਼ਵ ਕੱਪ ਦਾ ਫਾਈਨਲ 20 ਸਾਲ ਬਾਅਦ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਹੋਵੇਗਾ। ਪਿਛਲੀ ਵਾਰ ਟੀਮ ਇੰਡੀਆ ਸੌਰਵ ਗਾਂਗੁਲੀ ਦੀ ਕਪਤਾਨੀ ਵਿੱਚ 2003 ਵਿੱਚ ਜੋਹਾਨਸਬਰਗ ਵਿੱਚ ਦੱਖਣੀ ਅਫਰੀਕਾ ਤੋਂ ਹਾਰੀ ਸੀ। ਇਸ ਵਾਰ ਰੋਹਿਤ ਸ਼ਰਮਾ ਦੀ ਫੌਜ ਉਸ ਹਾਰ ਦਾ ਬਦਲਾ ਲੈਣ ਉਤਰੇਗੀ।
ਇਹ ਵੀ ਪੜ੍ਹੋ: Doha-Qatar News: ਦੋਹਾ-ਕਤਰ 'ਚ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਵਾਂ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ
ਇਸ ਮੈਚ 'ਤੇ ਪੂਰੀ ਦੁਨੀਆ ਦੀਆਂ ਨਜ਼ਰਾਂ ਟਿਕੀਆਂ ਹੋਣਗੀਆਂ। ਇਹ ਮੈਚ ਦੁਨੀਆ ਦੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ ਯਾਨੀ ਨਰਿੰਦਰ ਮੋਦੀ ਸਟੇਡੀਅਮ 'ਚ ਖੇਡਿਆ ਜਾਵੇਗਾ। ਵੱਡੀ ਗੱਲ ਇਹ ਹੈ ਕਿ ਇਸ ਮੈਚ ਨੂੰ ਦੇਖਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸਟੇਡੀਅਮ 'ਚ ਮੌਜੂਦ ਰਹਿਣਗੇ।
ਇਹ ਵੀ ਪੜ੍ਹੋ: Sangrur Farmer News: ਸੰਗਰੂਰ 'ਚ ਖ਼ੇਤ ਵਿਚ ਕਰੰਟ ਲੱਗਣ ਨਾਲ ਕਿਸਾਨ ਦੀ ਹੋਈ ਮੌਤ
ਇਸ ਦੌਰਾਨ ਪੀਐਮ ਮੋਦੀ ਤੋਂ ਇਲਾਵਾ ਕਈ ਸੀਨੀਅਰ ਸਿਆਸੀ ਨੇਤਾ ਉੱਥੇ ਮੌਜੂਦ ਰਹਿਣਗੇ। ਇਸ ਵਿਚਾਲੇ ਹੀ ਚੰਡੀਗੜ੍ਹ ਵਾਸੀਆਂ ਲਈ ਖੁਸ਼ਖਬਰੀ ਹੈ। ਚੰਡੀਗੜ੍ਹ ਦੇ ਸੈਕਟਰ 17 'ਚ ਵਿਚ ਵੱਡੀ ਸਕ੍ਰੀਨ 'ਤੇ ਕ੍ਰਿਕਟ ਵਿਸ਼ਵ ਕੱਪ ਫਾਈਨਲ ਵਿਖਾਇਆ ਜਾਵੇਗਾ। ਸਥਾਨਕ ਦੁਕਾਨਦਾਰਾਂ ਨੇ ਕੇਂਦਰੀ ਪਲਾਜ਼ਾ ਵਿਚ ਹਰ ਕਿਸੇ ਦੇ ਆਨੰਦ ਲਈ ਇੱਕ ਵੱਡੀ ਸਕ੍ਰੀਨ ਲਗਾਉਣ ਲਈ 90,000 ਰੁਪਏ ਇਕੱਠੇ ਕੀਤੇ।