
ਇਸ ਪੂਰੇ ਸਿਸਟਮ ਨੂੰ ਡਵੈਲਪ ਕਰਨ ਦੀ ਜ਼ਿੰਮੇਵਾਰੀ ਐਨਆਈਸੀ ਨੂੰ ਦਿੱਤੀ ਗਈ ਹੈ।
ਚੰਡੀਗੜ੍ਹ: ਜਿਹੜੀਆਂ ਗੱਡੀਆਂ ਵਿਚ ਸਵਾਰੀਆਂ ਸਫ਼ਰ ਕਰਦੀਆਂ ਹਨ ਉਹਨਾਂ ਵਿਚ ਪੈਨਿਕ ਬਟਨ ਲਗਾਉਣਾ ਜ਼ਰੂਰੀ ਹੈ ਤਾਂ ਕਿ ਔਰਤਾਂ ਅਤੇ ਬੱਚੇ ਜੋ ਇਹਨਾਂ ਵਿਚ ਸਫ਼ਰ ਕਰਦੇ ਹਨ ਐਮਰਜੈਂਸੀ ਵਿਚ ਉਹਨਾਂ ਨੂੰ ਤੁਰੰਤ ਸਹਾਇਤਾ ਮਿਲੇ।
Photoਸੀਟੀਯੂ ਦੀਆਂ ਜਿਹੜੀਆਂ ਨਵੀਂ ਬੱਸਾਂ ਆਈਆਂ ਹਨ ਉਹਨਾਂ ਵਿਚ ਪੈਨਿਕ ਬਟਨ ਲਗਿਆ ਹੋਇਆ ਹੈ ਜਦਕਿ ਪੁਰਾਣੀਆਂ ਬੱਸਾਂ ਵਿਚ ਵੀ ਇਹ ਲਗਾਏ ਜਾ ਰਹੇ ਹਨ। ਨਾਲ ਹੀ ਸਾਰੇ ਤਰ੍ਹਾਂ ਦੀਆਂ ਟੈਕਸੀਆਂ ਵਿਚ ਬਟਨ ਲਗਾਏ ਜਾ ਰਹੇ ਹਨ। ਇਸ ਬਟਨ ਨੂੰ ਦਬਾਉਣ ਤੋਂ ਕਿੰਨੀ ਦੇਰ ਬਾਅਦ ਸਹਾਇਤਾ ਮਿਲੇਗੀ, ਕਿਸ ਤਰ੍ਹਾਂ ਨਾਲ ਅੱਗੇ ਰਿਸਪਾਂਸ ਟਾਈਮ ਰਹੇਗਾ ਇਹ ਹਾਲੇ ਤਕ ਤੈਅ ਨਹੀਂ ਸੀ ਜਿਸ ਨੂੰ ਲੈ ਕੇ ਹੁਣ ਚੰਡੀਗੜ੍ਹ ਪ੍ਰਸ਼ਾਸਨ ਨੇ ਪੂਰਾ ਸਿਸਟਮ ਤਿਆਰ ਕਰ ਲਿਆ ਹੈ।
Photoਇਸ ਪੂਰੇ ਸਿਸਟਮ ਨੂੰ ਡਵੈਲਪ ਕਰਨ ਦੀ ਜ਼ਿੰਮੇਵਾਰੀ ਐਨਆਈਸੀ ਨੂੰ ਦਿੱਤੀ ਗਈ ਹੈ। ਇਸ ਤੇ ਸਟੇਟ ਟ੍ਰਾਂਸਪੋਰਟ ਅਥਾਰਿਟੀ ਵੱਲੋਂ ਐਨਆਈਸੀ ਨੂੰ ਖ਼ਤ ਭੇਜਿਆ ਗਿਆ ਹੈ। ਐਸਟੀਏ ਆਫਿਸਰਸ ਮੁਤਾਬਕ ਇਸ ਸਿਸਟਮ ਨੂੰ ਜਲਦ ਐਂਪਲੀਮੈਂਟ ਕਰ ਦਿੱਤਾ ਜਾਵੇਗਾ। ਕਮਾਂਡ ਐਂਡ ਕੰਟਰੋਲ ਰੂਮ ਤਿਆਰ ਕੀਤਾ ਜਾ ਰਿਹਾ ਹੈ। ਇਸ ਹਫ਼ਤੇ ਪ੍ਰਸ਼ਾਸਨ ਤੋਂ ਆਫਿਸਰਸ ਦੀ ਟੀਮ ਦੇਹਰਾਦੂਨ ਵੀ ਜਾਵੇਗੀ ਕਿਉਂਕਿ ਉੱਥੇ ਇਸ ਸਿਸਟਮ ਨੂੰ ਸ਼ੁਰੂ ਕਰ ਦਿੱਤਾ ਗਿਆ ਹੈ।
Busਸ਼ਹਿਰ ਵਿਚ ਚਲਣ ਵਾਲੀਆਂ ਕਰੀਬ ਸਕੂਲ ਬੱਸਾਂ ਵਿਚ ਇਹ ਪੈਨਿਕ ਬਟਨ ਲਗਾਇਆ ਜਾਵੇਗਾ। ਜਿਸ ਵਿਚ ਹਰ ਇਕ ਲੋਕੇਸ਼ਨ ਤੇ ਬਟਨ ਹੋਵੇਗਾ। ਸੀਟੀਯੂ ਦੀਆਂ ਸਾਰੀਆਂ ਪੁਰਾਣੀਆਂ ਕਰੀਬ 400 ਬੱਸਾਂ ਜਦਕਿ ਨਵੀਆਂ ਬੱਸਾਂ ਵਿਚ ਪੈਨਿਕ ਬਟਨ ਲਗਾਏ ਜਾ ਰਹੇ ਹਨ। ਇਸ ਤੋਂ ਇਲਾਵਾ ਸ਼ਹਿਰ ਵਿਚ ਚਲਣ ਵਾਲੀਆਂ ਟੈਕਸੀਆਂ ਵਿਚ ਵੀ ਪੈਨਿਕ ਬਟਨ ਲਗਾਉਣਾ ਜ਼ਰੂਰੀ ਕਰ ਦਿੱਤਾ ਗਿਆ ਹੈ।
Photoਅਲਰਟ ਜਾਣ ਤੋਂ ਬਾਅਦ ਜੀਪੀਐਸ ਅਤੇ ਵਹੀਕਲ ਲੋਕੇਸ਼ਨ ਟ੍ਰੈਕਰ ਤੋਂ ਗੱਡੀ ਦੀ ਲੋਕੇਸ਼ਨ ਉਸ ਏਰੀਏ ਦੇ ਸਬੰਧਿਤ ਆਫਿਸਰਸ ਦੇ ਡਿਵਾਇਸ ਤੇ ਆ ਜਾਵੇਗੀ ਅਤੇ ਉਸੇ ਸਹੀ ਸਮੇਂ ਤੇ ਟ੍ਰੇਸ ਕੀਤਾ ਜਾ ਸਕੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।