ਅਕਾਲੀ ਦਲ ਦੇ ਤਿੰਨ ਮੌਜੂਦਾ ਕੌਂਸਲਰਾਂ ਸਮੇਤ ਸੀਨੀਅਰ ਆਗੂ ਕਾਂਗਰਸ 'ਚ ਸ਼ਾਮਲ
Published : Jan 18, 2019, 4:09 pm IST
Updated : Jan 18, 2019, 4:09 pm IST
SHARE ARTICLE
 Senior leaders including three current councilors of Akali Dal join Congress
Senior leaders including three current councilors of Akali Dal join Congress

ਸ਼ਿਰੋਮਣੀ ਅਕਾਲੀ ਦਲ ਨੂੰ ਵੱਡਾ ਚਟਕਾ ਕਾਂਗਰਸ ਪਾਰਟੀ ਨੇ ਬਠਿੰਡਾ ਨਗਰ ਨਿਗਮ ਦੇ ਤਿੰਨ ਮੌਜੂਦਾ ਕੌਂਸਲਰਾਂ ਸਹਿਤ ਇਕ ਵੱਡੇ ਲੀਡਰ ਨੂੰ ਅਪਣੇ ਪਾਲੇ 'ਚ ਕਰ ਲਿਆ....

ਬਠਿੰਡਾ : ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਅੱਜ ਵੱਡਾ ਝਟਕਾ ਦਿੰਦਿਆਂ ਕਾਂਗਰਸ ਪਾਰਟੀ ਨੇ ਅੱਜ ਬਠਿੰਡਾ ਨਗਰ ਨਿਗਮ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਤਿੰਨ ਮੌਜੂਦਾ ਕੌਂਸਲਰਾਂ ਸਹਿਤ ਇਕ ਵੱਡੇ ਲੀਡਰ ਨੂੰ ਅਪਣੇ ਪਾਲੇ 'ਚ ਕਰ ਲਿਆ। ਸਥਾਨਕ ਗੋਲ ਡਿੱਗੀ ਕੋਲ ਕੀਤੇ ਇਕ ਵੱਡੇ ਇਕੱਠ 'ਚ ਕੌਂਸਲਰ ਮਾਸਟਰ ਹਰਮੰਦਰ ਸਿੰਘ, ਰਜਿੰਦਰ ਸਿੱਧੂ ਅਤੇ ਬਲਜੀਤ ਸਿੰਘ ਰਾਜੂ ਸਰਾਂ ਤੋਂ ਇਲਾਵਾ ਟਰੱਕ ਯੂਨੀਅਨ ਦੇ ਜਨਰਲ ਸਕੱਤਰ ਟਹਿਲ ਸਿੰਘ ਬੁੱਟਰ, ਗੁਰਦੀਪ ਭੱਟੀ (ਪ੍ਰਧਾਨ ਸਰਕਲ ਥਰਮਲ ਐਸ.ਸੀ ਵਿੰਗ) ਨੂੰ ਬਠਿੰਡਾ ਸ਼ਹਿਰੀ ਹਲਕੇ ਤੋਂ ਵਿਧਾਇਕ ਤੇ  

ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸਿਰੋਪਾਉ ਭੇਂਟ ਕਰ ਕੇ ਕਾਂਗਰਸ ਪਾਰਟੀ ਵਿਚ ਜੀ ਆਇਆਂ ਕਿਹਾ। ਦੋ ਵੱਡੇ ਅਕਾਲੀ ਆਗੂ ਨਿਰਮਲ ਸਿੰਘ ਸੰਧੂ ਤੇ ਰਜਿੰਦਰ ਸਿੰਘ ਰਾਜੂ ਮਾਨ ਨੇ ਵੀ ਅੱਜ ਕਾਂਗਰਸ ਵਿਚ ਸ਼ਾਮਲ ਹੋਣਾ ਸੀ ਪਰ ਬੀਤੀ ਸ਼ਾਮ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਉਨ੍ਹਾਂ ਦੇ ਘਰੋਂ-ਘਰੀ ਜਾ ਕੇ ਮਨਾ ਲਿਆ ਸੀ। ਇਸ ਮੌਕੇ ਕੀਤੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਗਲਬੇ ਤੋਂ ਪਾਰਟੀ ਦੇ ਅਹੁਦੇਦਾਰ ਤੇ ਵਰਕਰ ਦੁਖੀ ਹਨ ਅਤੇ ਹੌਲੀ-ਹੌਲੀ ਪਾਰਟੀ ਨੂੰ ਛੱਡ ਕੇ ਅਪਣਾ ਰੋਸ ਜਤਾ ਰਹੇ ਹਨ।

ਉਨ੍ਹਾਂ ਕਿਹਾ ਕਿ ਪੰਥਕ ਕਹਾਉਣ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਲ ਦੌਰਾਨ ਸੂਬੇ 'ਚ ਥਾਂ-ਥਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ। ਦੋਸ਼ੀਆਂ ਨੂੰ ਫੜਨ ਦੀ ਥਾਂ ਉਨ੍ਹਾਂ ਨੂੰ ਬਚਾਇਆ ਗਿਆ। ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਕੇਂਦਰ ਵਿਚਲੀ ਜੁਮਲੇਬਾਜ਼ ਮੋਦੀ ਸਰਕਾਰ ਤੋਂ ਲੋਕਾਂ ਦਾ ਮੋਹ ਭੰਗ ਹੋ ਚੁੱਕਾ ਹੈ। ਹਾਲ ਹੀ ਵਿਚ ਪੰਜ ਸੂਬਿਆਂ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੂੰ ਲੋਕਾਂ ਨੇ ਨਕਾਰ ਦਿਤਾ ਹੈ।

ਦੂਜੇ ਪਾਸੇ ਪੰਜਾਬ ਵਿਚ ਕੈਪਟਨ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਤੋਂ ਖ਼ੁਸ਼ ਹੋ ਕੇ ਸੂਬੇ ਦੇ ਲੋਕਾਂ ਨੇ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਂ-ਸਰਪੰਚਾਂ ਦੀਆਂ ਚੋਣਾਂ ਵਿਚ ਕਾਂਗਰਸ ਨੂੰ ਸਪੱਸ਼ਟ ਬਹੁਮਤ ਦਿਤੀ ਹੈ ਜਿਸ ਤੋਂ ਸਾਫ਼ ਹੈ ਕਿ ਕਾਂਗਰਸ ਪਾਰਟੀ ਅਗਲੇ ਕੁੱਝ ਮਹੀਨਿਆਂ ਵਿਚ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਚੰਗਾ ਪ੍ਰਦਰਸ਼ਨ ਕਰ ਕੇ ਕੇਂਦਰ ਵਿਚ ਸਰਕਾਰ ਬਣਾਏਗੀ। ਇਸ ਮੌਕੇ ਵਿਤ ਮੰਤਰੀ ਨੇ ਐਲਾਨ ਕੀਤਾ ਕਿ ਉਹ ਬਠਿੰਡਾ ਸ਼ਹਿਰ ਦਾ ਚਹੁੰਪੱਖੀ ਵਿਕਾਸ ਕਰਨਗੇ।

ਇਸ ਮੌਕੇ ਕਾਂਗਰਸ ਵਿਚ ਸ਼ਾਮਲ ਹੋਏ ਕੌਂਸਲਰਾਂ ਅਤੇ ਅਕਾਲੀ ਆਗੂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਬਾਹਰਲੇ ਬੰਦਿਆਂ ਨੂੰ ਉਨ੍ਹਾਂ ਉਪਰ ਬਿਠਾ ਕੇ ਆਮ ਲੋਕਾਂ ਦੇ ਕੰਮ ਕਰਨ ਤੋਂ ਰੋਕਿਆ ਜਾ ਰਿਹਾ ਸੀ।ਇਸ ਲਈ ਲੋਕ ਹਿੱਤਾਂ ਨੂੰ ਧਿਆਨ ਵਿਚ ਰਖਦਿਆਂ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਦਾ ਪੱਲਾ ਫੜਿਆ ਹੈ। ਇਸ ਮੌਕੇ ਕਾਂਗਰਸੀ ਆਗੂ ਜੀਤ ਮੱਲ, ਕਾਂਗਰਸੀ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਅਰੁਣ ਵਧਾਵਨ,

ਅਸ਼ੋਕ ਪ੍ਰਧਾਨ, ਜੈਜੀਤ ਜੌਹਲ, ਜਗਰੂਪ ਗਿੱਲ, ਜ਼ਿਲ੍ਹਾ ਸ਼ਹਿਰੀ ਪ੍ਰਧਾਨ ਮੋਹਨ ਲਾਲ ਝੂੰਬਾ, ਟਹਿਲ ਸਿੰਘ ਸੰਧੂ, ਕੇ ਕੇ ਅਗਰਵਾਲ, ਰਾਜ ਨੰਬਰਦਾਰ, ਬਲਜਿੰਦਰ ਠੇਕੇਦਾਰ, ਪਵਨ ਮਾਨੀ, ਰਾਜਨ ਗਰਗ, ਅਨਿਲ ਭੋਲਾ, ਦਰਸ਼ਨ ਘੁੱਦਾ, ਇੰਦਰ ਸਾਹਨੀ, ਸਤਪਾਲ ਭਟੇਜਾ, ਸੁਰਿੰਦਰ ਗੁਪਤਾ, ਪ੍ਰਿਥੀਪਾਲ ਜਲਾਲ, ਬਲਰਾਜ ਪੱਕਾ, ਐਸ.ਸੀ. ਮਲਕੀਤ ਸਿੰਘ, ਬੇਅੰਤ ਸਿੰਘ, ਜੁਗਰਾਜ ਸਿੰਘ ਆਦਿ ਹਾਜ਼ਰ ਸਨ। ਚਮਕੌਰ ਮਾਨ, ਜਿੰਮੀ ਬਰਾੜ, ਓ.ਐਸ.ਡੀ. ਜਸਵੀਰ ਢਿੱਲੋਂ, ਜਗਤਾਰ ਢਿੱਲੋਂ ਵੀ ਹਾਜਰ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement