ਪੀ.ਟੀ.ਸੀ. ਨੇ ਗੁਰਬਾਣੀ ਨੂੰ ਆਪਣੀ ਬੌਧਿਕ ਜਗੀਰ ਦੱਸ ਕੇ ਬੇਅਦਬੀ ਕੀਤੀ: ਸਿੱਖ ਨੁਮਾਇੰਦੇ
Published : Jan 18, 2020, 1:50 pm IST
Updated : Jan 18, 2020, 1:58 pm IST
SHARE ARTICLE
Photo
Photo

ਪੀ.ਟੀ.ਸੀ. ਨੇ ਗੁਰਬਾਣੀ ਨੂੰ ਆਪਣੀ ਬੌਧਿਕ ਜਗੀਰ ਦੱਸ ਕੇ ਬੇਅਦਬੀ ਕੀਤੀ: ਸਿੱਖ ਨੁਮਾਇੰਦੇ

ਗੁਰਬਾਣੀ ਪ੍ਰਸਾਰਣ ਮਾਮਲੇ ਵਿੱਚ ਗੁਰਮਤਿ, ਕਾਨੂੰਨੀ ਤੇ ਵਿੱਤੀ ਪੱਖਾਂ ਤੋਂ ਹੋਈਆਂ ਬੇਨਿਯਮੀਆਂ ਦੀ ਪੜਤਾਲ ਲਈ 6 ਮੈਂਬਰੀ ਕਮੇਟੀ ਕਾਇਮ

ਚੰਡੀਗੜ੍ਹ: ਪੀ.ਟੀ.ਸੀ. ਵਲੋਂ ਗੁਰਬਾਣੀ ਬਾਰੇ ਕੀਤੇ ਗਏ ਦਾਅਵਿਆਂ ਬਾਰੇ ਅਗਲੇਰੀ ਕਾਰਵਾਈ ਵਿਚਾਰਨ ਲਈ ਸਿੱਖ ਸੰਗਤ ਦੀ ਇਕ ਅਹਿਮ ਇਕੱਤਰਤਾ ਅੱਜ ਚੰਡੀਗੜ੍ਹ ਵਿਖੇ ਹੋਈ ਜਿਸ ਵਿਚ ਵੱਖ-ਵੱਖ ਸਿੱਖ ਸਖਸ਼ੀਅਤਾਂ ਅਤੇ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਮੂਲਅਤ ਕੀਤੀ।

Darbar Sahib Darbar Sahib

ਇਸ ਇਕਤਰਤਾ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਜਗਮੋਹਨ ਸਿੰਘ, ਜਸਪਾਲ ਸਿੰਘ ਸਿੱਧੂ ਅਤੇ ਹੋਰਨਾਂ ਨੇ ਕਿਹਾ ਕਿ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਇਹ ਮਤਾ ਪ੍ਰਵਾਣ ਕੀਤਾ ਗਿਆ ਕਿ ਪੀ.ਟੀ.ਸੀ. ਵਲੋਂ ਗੁਰਬਾਣੀ ਨੂੰ ਆਪਣੀ ਬੌਧਿਕ ਜਗੀਰ ਦੱਸਣਾ ਗੁਰਬਾਣੀ ਦੀ ਘੋਰ ਬੇਅਦਬੀ ਹੈ। ਉਹਨਾਂ ਕਿਹਾ ਕਿ ਇਹ ਬੇਅਦਬੀ ਕਰਨ ਵਾਲਿਆਂ ਉੱਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ।

PhotoPhoto

ਮੀਟਿੰਗ ਵਿਚ ਸਰਬਸੰਮਤੀ ਨਾਲ ਇਹ ਵੀ ਮਤਾ ਪ੍ਰਵਾਣ ਕੀਤਾ ਗਿਆ ਕਿ ਪਿਛਲੇ ਕਰੀਬ ਵੀਹ ਸਾਲਾਂ ਦੌਰਾਨ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਤੋਂ ਗੁਰਬਾਣੀ ਦੇ ਪ੍ਰਸਾਰਣ ਦੇ ਮਾਮਲੇ ਵਿੱਚ ਗੁਰਮਤਿ, ਕਾਨੂੰਨੀ ਅਤੇ ਵਿੱਤੀ ਪੱਖਾਂ ਤੋਂ ਹੋਈਆਂ ਉਲੰਘਣਾਵਾਂ ਦੀ ਤੱਥ-ਅਧਾਰਤ ਪੜਤਾਲ ਕਰਨ ਲਈ ਸੀਨੀਅਰ ਪੱਤਰਕਾਰ ਸ. ਜਸਪਾਲ ਸਿੰਘ ਸਿੱਧੂ ਅਤੇ ਸ. ਚੰਚਲ ਮਨੋਹਰ ਸਿੰਘ, ਲੇਖਕ ਸ. ਅਜੈਪਾਲ ਸਿੰਘ, ਟੀਵੀ ਪੇਸ਼ਕਾਰ ਬੀਬੀ ਹਰਸ਼ਰਨ ਕੌਰ ਅਤੇ ਬਿਜਲਈ ਖਬਰ ਅਦਾਰਿਆਂ ਦੇ ਸੰਪਾਦਕ ਸ. ਜਗਮੋਹਨ ਸਿੰਘ ਅਤੇ ਸ. ਪਰਮਜੀਤ ਸਿੰਘ ’ਤੇ ਅਧਾਰਿਤ ਛੇ ਮੈਂਬਰੀ ਕਮੇਟੀ ਬਣਾਈ ਗਈ ਹੈ।

Darbar SahibDarbar Sahib

ਇਹ ਕਮੇਟੀ ਇਸ ਮਾਮਲੇ ਦੀ ਪੜਤਾਲ ਕਰਕੇ ਇਕ ਵਾਈਟ ਪੇਪਰ ਸੰਗਤ ਦੇ ਸਨਮੁਖ ਪੇਸ਼ ਕਰੇਗੀ। ਇਹ ਕਮੇਟੀ ਸਿੱਖ ਸੰਸਥਾਵਾਂ, ਸਿੱਖ ਸਖਸੀਅਤਾਂ ਅਤੇ ਸੰਸਾਰ ਭਰ ਦੀ ਸਿੱਖ ਸੰਗਤ ਵੱਲੋਂ ਸੁਝਾਅ ਲੈ ਕੇ ਗੁਰਮਤਿ ਆਸ਼ੇ ਮੁਤਾਬਿਕ ਗੁਰਬਾਣੀ ਪ੍ਰਸਾਰਣ ਦੇ ਪ੍ਰਬੰਧ ਦੀ ਰੂਪ-ਰੇਖਾ ਛੇ ਹਫਤੇ ਵਿੱਚ ਪੇਸ਼ ਪੇਸ਼ ਕਰੇਗੀ।

PhotoPhoto

ਇਸ ਮੀਟਿੰਗ ਵਿਚ ਪ੍ਰਸਿੱਧ ਸਿੱਖ ਲੇਖਕ ਅਜਮੇਰ ਸਿੰਘ, ਅੰਮ੍ਰਿਤਸਰ ਟਾਈਮਜ ਦੇ ਸਾਬਕਾ ਸੰਪਾਦਕ ਦਲਜੀਤ ਸਿੰਘ ਸਰਾਂ, ਗਲੋਬਲ ਸਿੱਖ ਕੌਂਸਲ ਦੇ ਮੁਖੀ ਗੁਰਪ੍ਰੀਤ ਸਿੰਘ, ਦਲ ਖਾਲਸਾ ਪ੍ਰਧਾਨ ਹਰਪਾਲ ਸਿੰਘ ਚੀਮਾ, ਕੇਂਦਰੀ ਸ਼੍ਰੀ ਗੁਰੂ ਸਿੰਘ ਸਭਾ ਦੇ ਸਕੱਤਰ ਡਾ. ਖੁਸ਼ਹਾਲ ਸਿੰਘ, ਲੇਖਕ ਤੇ ਸਿੱਖ ਆਗੂ ਨਰੈਣ ਸਿੰਘ ਚੌੜਾ ਸ਼ਾਮਲ ਸਨ।

PhotoPhoto

ਇਸ ਦੇ ਨਾਲ ਹੀ ਸਿੱਖ ਆਗੂ ਬਲਦੇਵ ਸਿੰਘ ਸਿਰਸਾ, ਬਾਮਸੇਫ ਦੇ ਪੰਜਾਬ ਪ੍ਰਧਾਨ ਹਰਵਿੰਦਰ ਸਿੰਘ, ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨ ਵੱਲੋਂ ਪਰਮਵੀਰ ਸਿੰਘ, ਸਿੰਘ ਸਭਾ ਸੰਗਰੂਰ ਦੇ ਮੁਖੀ ਸਤਿਪਾਲ ਸਿੰਘ ਅਤੇ ਸਿੱਖ ਵਿਚਾਰ ਮੰਚ ਦੇ ਸੁਰਿੰਦਰ ਸਿੰਘ ਕਿਸ਼ਨਪੁਰਾ ਆਦਿ ਹਾਜ਼ਰ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਫਿਕਸ ਮੈਚ ਖੇਡ ਰਹੇ ਕਾਂਗਰਸੀ, ਅਕਾਲੀਆਂ ਨੂੰ ਬਠਿੰਡਾ ਤੋਂ ਜਿਤਾਉਣ ਲਈ ਰਾਜਾ ਵੜਿੰਗ ਨੂੰ ਲੁਧਿਆਣਾ ਭੇਜਿਆ'

30 Apr 2024 10:36 AM

ਬਲਕੌਰ ਸਿੰਘ ਨੇ ਕਾਂਗਰਸੀ ਲੀਡਰਾਂ ਸਾਹਮਣੇ ਸੁਣਾਈਆਂ ਖਰੀਆਂ ਖਰੀਆਂ, ਬੰਦ ਕਮਰੇ 'ਚ ਕੀ ਹੋਈ ਗੱਲ

30 Apr 2024 10:20 AM

ਖੁੱਲ੍ਹ ਕੇ ਸਾਹਮਣੇ ਆਈ ਲੁਧਿਆਣੇ ਦੀ ਲੜਾਈ ? Live ਸੁਣੋ ਕੀ ਕਹਿ ਰਹੇ ਨੇ ਰਵਨੀਤ ਬਿੱਟੂ ਤੇ ਰਾਜਾ ਵੜਿੰਗ

30 Apr 2024 9:47 AM

Gurjeet Singh Aujla ਨੇ ਕਿਹੜੇ BJP Leader ਨਾਲ ਕੀਤੀ ਸੀ ਮੁਲਾਕਾਤ? ਕਾਂਗਰਸ ਦੇ ਲੀਡਰ ਭਾਜਪਾ ਵੱਲ ਨੂੰ ਕਿਉਂ ਭੱਜੇ?

30 Apr 2024 9:24 AM

"ਬਰੈਂਪਟਨ ਛੱਡ ਓਨਟਾਰਿਓ ਦਾ ਲਵਾਓ ਵੀਜ਼ਾ, ਮਿਲੇਗੀ ਅਸਾਨੀ ਨਾਲ PR", CIC ਜਲੰਧਰ ਵਾਲਿਆਂ ਤੋਂ ਸੁਣੋ

30 Apr 2024 8:55 AM
Advertisement