ਖ਼ਬਰਾਂ |

ਤਾਜ਼ਾ |

ਖੰਨਾ ਦੇ ਮਿਲਟਰੀ ਗਰਾਊਂਡ 'ਚ ਮਿਲਿਆ ਬੰਬ, ਪੁਲਿਸ ਨੇ ਇਲਾਕਾ ਕੀਤਾ ਸੀਲ
Published : Jan 18, 2023, 11:00 am IST
Updated : Jan 18, 2023, 12:29 pm IST
SHARE ARTICLE
Bomb found in military ground of Khanna, police sealed the area
Bomb found in military ground of Khanna, police sealed the area

ਕੁਝ ਦਿਨ ਪਹਿਲਾਂ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਵੀ ਇਸੇ ਰਸਤੇ ’ਚੋਂ ਲੰਘੀ ਸੀ

 

ਲੁਧਿਆਣਾ: ਖੰਨਾ ਦੇ ਮਿਲਟਰੀ ਗਰਾਊਂਡ ਵਿਚ ਇਕ ਬੰਬ ਮਿਲਿਆ ਹੈ। ਸਵੇਰ ਸਮੇਂ ਇਕ ਵਿਅਕਤੀ ਨੇ ਇੱਥੇ ਬੰਬ ਪਿਆ ਦੇਖਿਆ। ਜਿਸ ਤੋਂ ਬਾਅਦ ਉਸ ਨੇ ਪੁਲਿਸ ਅਧਿਕਾਰੀਆਂ ਨੂੰ ਸੂਚਿਤ ਕੀਤਾ। ਪੁਲਿਸ ਅਧਿਕਾਰੀਆਂ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ। ਜਿਸ ਥਾਂ ’ਤੇ ਇਹ ਬੰਬ ਮਿਲਿਆ ਹੈ, ਇਸ ਦੇ ਨਾਲ ਹੀ ਸਬਜ਼ੀ ਮੰਡੀ ਅਤੇ ਰਿਹਾਇਸ਼ੀ ਇਲਾਕਾ ਹੈ।

ਇਹ ਵੀ ਪੜ੍ਹੋ: 'ਭਾਰਤ ਜੋੜੋ ਯਾਤਰਾ' ਦੇ ਜੰਮੂ-ਕਸ਼ਮੀਰ ਪਹੁੰਚਣ ਤੋਂ ਪਹਿਲਾਂ ਕਾਂਗਰਸ ਨੂੰ ਝਟਕਾ, ਸੂਬਾ ਇਕਾਈ ਦੇ ਬੁਲਾਰੇ ਨੇ ਦਿੱਤਾ ਅਸਤੀਫ਼ਾ 

ਇਸ ਦੇ ਨਾਲ ਹੀ ਬੰਬ ਨਿਰੋਧਕ ਟੀਮ ਨੂੰ ਬੁਲਾਇਆ ਗਿਆ ਹੈ। ਟੀਮ ਦੇ ਆਉਣ ਤੋਂ ਬਾਅਦ ਬੰਬ ਦੀ ਜਾਂਚ ਕੀਤੀ ਜਾਵੇਗੀ। ਮਿਲਟਰੀ ਗਰਾਊਂਡ ਤੋਂ ਬੰਬ ਮਿਲਣਾ ਵੱਡੀ ਗੱਲ ਹੈ ਕਿਉਂਕਿ ਨੌਜਵਾਨ ਭਰਤੀ ਲਈ ਇਸ ਗਰਾਊਂਡ ਤੱਕ ਪਹੁੰਚਦੇ ਹਨ। ਇੱਥੇ ਸਰੀਰਕ ਟੈਸਟ ਆਦਿ ਕਰਵਾਏ ਜਾਂਦੇ ਹਨ।

ਇਹ ਵੀ ਪੜ੍ਹੋ: ਗ੍ਰੇਟਾ ਥਨਬਰਗ ਨੂੰ ਪੁਲਿਸ ਨੇ ਹਿਰਾਸਤ ’ਚ ਲਿਆ, ਕੋਲਾ ਖਾਨ ਦੇ ਵਿਰੋਧ ’ਚ ਕੀਤਾ ਜਾ ਰਿਹਾ ਸੀ ਪ੍ਰਦਰਸ਼ਨ

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਵੀ ਇਸੇ ਰਸਤੇ ’ਚੋਂ ਲੰਘੀ ਸੀ। ਸੁਰੱਖਿਆ ਕਾਰਨਾਂ ਕਰਕੇ ਪੁਲਿਸ ਨੇ ਬੰਬ ਵਾਲੀ ਥਾਂ ਨੂੰ ਸੀਲ ਕਰ ਦਿੱਤਾ ਹੈ। ਕਿਸੇ ਵੀ ਵਿਅਕਤੀ ਨੂੰ ਆਉਣ-ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ।

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਡੇਢ ਲੱਖ 'ਚ ਵੇਚੀ ਸੀ ਕੁੜੀ, ਕਿੱਥੋਂ ਮਿਲੇਗਾ ਇਨਸਾਫ਼ ?

22 Jul 2026 3:00 PM

ਕੰਗਨਾ ਰਣੌਤ ਨੇ CJP ਪ੍ਰਦਰਸ਼ਨਕਾਰੀਆਂ 'ਤੇ ਕੀਤੀ ਵੱਡੀ ਟਿੱਪਣੀ

20 Jul 2026 3:07 PM

ਰਾਜੋਆਣਾ ਵੱਲੋਂ ਭਾਜਪਾ ਆਗੂਆਂ ਨੂੰ ਤਲਬ ਕਰਨ ਦੀ ਮੰਗ

22 Jul 2026 2:57 PM

RSS ਇਕੱਠ ਦੌਰਾਨ ਪੰਜਾਬ ਯੂਨੀਵਰਸਿਟੀ 'ਚ ਹੰਗਾਮਾ!

20 Jul 2026 3:06 PM

ਮੋਹਾਲੀ ਦੀ ਧੀ ਨੇ ਰਚਿਆ ਇਤਿਹਾਸ, ਤਲਵਾਰਬਾਜ਼ੀ ‘ਚ ਜਿੱਤ ਰਹੀ ਗੋਲਡ ਮੈਡਲ

19 Jul 2026 2:53 PM
Advertisement