550 ਸਾਲਾ ਪ੍ਰਕਾਸ਼ ਪੁਰਬ ਦੇ ਲੰਗਰਾਂ 'ਚ ਹੋਇਆ ਕਰੋੜਾਂ ਦਾ ਘੋਟਾਲਾ- ਬੈਂਸ 
Published : Feb 18, 2020, 5:38 pm IST
Updated : Feb 18, 2020, 5:38 pm IST
SHARE ARTICLE
File Photo
File Photo

ਉਹਨਾਂ ਕਿਹਾ ਕਿ ਬੇਈਮਾਨ ਲੋਕ ਐਨੇ ਤਾਕਤਵਾਰ ਹੋ ਗਏ ਕਿ ਉਹਨਾਂ ਨੇ ਇਸ ਸਮਾਗਮ ਵਿਚ ਵੀ ਘੋਟਾਲਾ ਕਰਨ ਤੋਂ ਗੁਰੇਜ ਨਹੀਂ ਕੀਤਾ।

ਚੰਡੀਗੜ੍ਹ- ਸਿਮਰਜੀਤ ਬੈਂਸ ਜੋ ਕਿ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਹਨ ਇਕ ਪ੍ਰੈਸ ਕਾਨਫਰੰਸ ਦੌਰਾਨ ਉਹਨਾਂ ਨੇ ਨਿੱਜੀ ਚੈਨਲ ਦੇ ਪੱਤਰਕਾਰ ਅਮਰ ਬਰਾੜ ਦੀ ਖੁਦਕੁਸ਼ੀ ਕਰਨ ਵਾਲੀ ਖਬਰ ਤੇ ਦੁੱਖ ਪ੍ਰਗਟ ਕੀਤਾ ਹੈ। ਉਹਨਾਂ ਨੇ ਕਿਹਾ ਕਿ ਕਈ ਪੱਤਰਕਾਰਾਂ ਕੋਲ ਪਰਮਾਤਮਾ ਵੱਲੋਂ ਦਿੱਤਾ ਅਨਮੋਲ ਤੋਹਫਾ ਹੁੰਦਾ ਹੈ ਕਿ ਉਹ ਬੇਖੌਫ ਪੱਤਰਕਾਰੀ ਕਰ ਸਕਣ।

Simrjeet BainsSimrjeet Bains

ਉਹਨਾਂ ਕਿਹਾ ਕਿ ਅਮਨ ਬਰਾੜ ਵਿਚ ਵੀ ਇਹ ਗੁਣ ਸੀ। ਉਨਾਂ ਨੇ ਕਿਹਾ ਕਿ ਉਹ ਅੱਜ ਇਕ ਖਾਸ ਮੁੱਦਾ ਲੈ ਕੇ ਆਏ ਹਨ। ਉਹਨਾਂ ਕਿਹਾ ਕਿ ਪੰਜਾਬ ਵਿਚ ਬਹੁਤ ਹੀ ਵੱਡੇ ਸਕੈਮ ਹੁੰਦੇ ਹਨ ਜੋ ਲੱਖਾਂ ਕਰੋੜਾਂ ਰੁਪਏ ਨਾਲ ਸਬੰਧਿਤ ਹਨ। ਬੈਂਸ ਦਾ ਕਹਿਣਾ ਹੈ ਕਿ ਜਦੋਂ ਐਨੀ ਵੱਡੀ ਰਕਮ ਦੇ ਘੋਟਾਲੇ ਬਾਰੇ ਸੁਣੀਦਾ ਹੈ ਤਾਂ ਰੌਂਗਟੇ ਖੜ੍ਹੇ ਹੋ ਜਾਂਦੇ ਹਨ। ਉਹਨਾਂ ਕਿਹਾ ਕਿ ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਤੇ ਵਿਸ਼ਵਾਸ਼ ਕੀਤਾ ਕਿ ਉਹ ਆਪਣੇ ਵੱਲੋਂ ਕੀਤੇ ਹੋਏ ਵਾਅਦਿਆਂ ਨੂੰ ਪੂਰਾ ਕਰਨਗੇ। ਕੈਪਟਨ ਨੇ ਗੁਟਕਾ ਸਾਹਿਬ ਤੇ ਹੱਥ ਰੱਖ ਕੇ ਸਹੁੰ ਖਾਧੀ ਸੀ।

Simarjeet Singh BainsSimarjeet Singh Bains

ਉਹਨਾਂ ਕਿਹਾ ਕਿ ਇਹਨਾਂ 3 ਸਾਲਾਂ ਵਿਚ ਹਾਲਾਤ ਬਹੁਤ ਹੀ ਖਰਾਬ ਹੋ ਗਏ ਹਨ। ਬੈਂਸ ਨੇ ਕਿਹਾ ਕਿ ਉਹਨਾਂ ਨੇ ਇਕ ਸਰਵੇ ਕਰਵਾਇਆ ਇਹ ਪਤਾ ਕਰਨ ਲਈ ਕਿ ਕਿਹੜਾ ਲੂਟ ਮਾਫੀਆ ਕਿੰਨੀ ਲੁੱਟ ਕਰ ਰਿਹਾ ਹੈ। ਉਹਨਾਂ ਦੱਸਿਆ ਕਿ ਉਸ ਸਰਵੇ ਵਿਚ 65 ਹਜ਼ਾਰ ਤੋਂ ਲੈ ਕੇ 70 ਹਜ਼ਾਰ ਤੱਕ ਦਾ ਸਲਾਨਾ ਰੇਤਾ ਅਤੇ ਬੱਜਰੀ ਚੋਰੀ ਹੋਈ ਹੈ।

File PhotoFile Photo

ਉਹਨਾਂ ਨੇ ਕਿਹਾ ਕਿ ਇਹ ਸਟੇਟ ਦਾ ਬਹੁਤ ਵੱਡਾ ਨੁਕਸਾਨ ਹੈ। ਉਹਨਾਂ ਨੇ ਲੋਕਾਂ ਨੂੰ ਕਿਹਾ ਤੁਹਾਨੂੰ ਉਹ ਦਿਨ ਵੀ ਯਾਦ ਹੋਵੇਗਾ ਜਦੋਂ ਪੰਜਾਬ ਵਿਚ ਬਾਦਲ ਸਰਕਾਰ ਬਣੀ ਤਾਂ ਉਹਨਾਂ ਨੇ ਸਾਰੇ ਨੈੱਟਵਰਕ ਤੇ ਵੀ ਕਬਜ਼ਾ ਕਰ ਲਿਆ। ਉਹਨਾਂ ਕਿਹਾ ਕਿ ਜਦੋਂ ਕੋਈ ਵੀ ਚੈਨਲ ਉਹਨਾਂ ਦੀ ਸਚਾਈ ਦਿਖਾਉਣ ਦੀ ਕੋਸ਼ਿਸ਼ ਕਰਦਾ ਸੀ ਤਾਂ ਉਸ ਚੈੱਨਲ ਨੂੰ ਬਲੈਕਆਊਟ ਕਰ ਦਿੰਦੇ ਸਨ।

Simarjit Singh BainsSimarjit Singh Bains

ਉਹਨਾਂ ਨੇ ਕਿਹਾ ਕਿ ਸਾਨੂੰ ਮੀਡੀਆ ਦੀ ਅਜ਼ਾਦੀ ਲਈ ਕਈ ਮਹੀਨੇ ਜੇਲ੍ਹਾਂ ਵਿਚ ਬਿਤਾਉਣੇ ਪਏ। ਉਹਨਾਂ ਨੇ ਕਿਹਾ ਕਿ ਸਭ ਤੋਂ ਵੱਡਾ ਘੋਟਾਲਾ ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਦੇ ਸਮਾਗਮ ਵੇਲੇ ਹੋਇਆ। ਉਹਨਾਂ ਕਿਹਾ ਕਿ ਬੇਈਮਾਨ ਲੋਕ ਐਨੇ ਤਾਕਤਵਾਰ ਹੋ ਗਏ ਕਿ ਉਹਨਾਂ ਨੇ ਇਸ ਸਮਾਗਮ ਵਿਚ ਵੀ ਘੋਟਾਲਾ ਕਰਨ ਤੋਂ ਗੁਰੇਜ ਨਹੀਂ ਕੀਤਾ। ਉਹਨਾਂ ਕਿਹਾ ਕਿ ਉਹਨਾਂ ਨੇ ਇਕ ਚਿੱਠੀ ਲਿਖੀ ਹੈ ਜੋ ਕਿ ਦੇਸ਼ ਦੇ ਪੈਟਰੋਲੀਅਮ ਸਿਵਲ ਸਪਲਾਈ ਦੇ ਮਨਿਸਟਰ ਲਈ ਹੈ।

Simmerjit Singh BainsSimmerjit Singh Bains

ਉਹਨਾਂ ਕਿਹਾ ਕਿ ਕੇਂਦਰ ਸਰਕਾਰ ਦੇ ਇਸ ਮਹਿਕਮੇ ਨੇ 61 ਲੱਖ 92 ਹਜ਼ਾਰ ਲੀਟਰ ਮਿੱਟੀ ਦਾ ਤੇਲ ਪੰਜਾਬ ਨੂੰ ਦਿੱਤਾ। ਮਹਿਕਮੇ ਨੇ ਕਿਹਾ ਕਿ ਜਿਹੜੀਆਂ ਗੁਰਦੁਆਰਾ ਕਮੇਟੀਆਂ ਜਾਂ ਜੋ ਧਾਰਮਿਕ ਸਥਾਨ ਬਾਬੇ ਨਾਨਕ ਦਾ ਪ੍ਰਕਾਸ਼ ਪੁਰਬ ਮਨਾਉਣਗੀਆਂ ਇਹ ਤੇਲ ਉਹਨਾਂ ਨੂੰ ਸਪਲਾਈ ਕੀਤਾ ਜਾਵੇਗਾ ਅਤੇ ਇਸ ਤੇਲ ਦੀ ਕੀਮਤ 37 ਰੁਪਏ ਪ੍ਰਤੀ ਲੀਟਰ ਅਤੇ 5 ਰੁਪਏ ਇਸ ਤੇ ਜੀਐਸਟੀ ਸੀ।

Sultanpur Lodhi 550 parkash purab550 parkash purab

ਉਹਨਾਂ ਕਿਹਾ ਕ ਜੇ ਕੋਈ ਵੀ ਇਹ ਤੇਲ ਬਜ਼ਾਰ ਵਿਚੋਂ ਖਰੀਦੇਗਾ ਤਾਂ ਇਸ ਦੀ ਕੀਮਤ 62 ਰੁਪਏ ਪ੍ਰਤੀ ਲੀਟਰ 52 ਰੁਪਏ ਲੀਟਰ+ 18%ਜੀਐਸਟੀ ਹੋਵੇਗੀ। ਦੱਸ ਦਈਏ ਕਿ ਪਟਿਆਲਾ ਦੀ ਇਕ ਅਦਾਲਤ ਨੇ ਲੁਧਿਆਣਾ ਦੇ ਆਤਮ ਨਗਰ ਹਲਕੇ ਤੋਂ ਵਿਧਾਇਕ ਅਤੇ ਲੋਕ ਇਨਸਾਫ਼ ਪਾਰਟੀ ਦੇ ਆਗੂ ਸਿਮਰਜੀਤ ਸਿੰਘ ਬੈਂਸ ਤੇ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ। ਗੈਰ ਜ਼ਮਾਨਤੀ ਵਾਰੰਟ ਜਾਰੀ ਹੋਣ ਤੋਂ ਬਾਅਦ ਪੁਲਿਸ ਸਿਮਰਜੀਤ ਬੈਂਸ ਨੂੰ ਕਿਸੇ ਵੀ ਸਮੇਂ ਗ੍ਰਿਫ਼ਤਾਰ ਕਰ ਸਕਦੀ ਹੈ।

ਵੀਡੀਓ ਦੇਖਣ ਲ਼ਈ ਇਸ ਲਿੰਕ ਤੇ ਕਲਿੱਕ ਕਰੋ-   https://business.facebook.com/RozanaSpokesmanOfficial/videos/493345658039100/

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement