
ਬੀਤੇ ਦਿਨ ਆਪ ਵੱਲੋਂ ਜਗਰਾਉਂ ਹਾਈਵੇ ਕੀਤਾ ਗਿਆ ਸੀ ਜਾਮ
ਚੰਡੀਗੜ੍ਹ: ਬੀਤੇ ਦਿਨ ਜਗਰਾਉਂ ਨਗਰ ਕੌਂਸਲ ਚੋਣਾਂ ਦੇ ਨਤੀਜਿਆਂ ਵਿਚ ਆਮ ਆਦਮੀ ਪਾਰਟੀ ਦਾ ਖ਼ਾਤਾ ਨਾ ਖੁੱਲ੍ਹਣ ਕਰਕੇ ਜਗਰਾਉਂ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਸਰਬਜੀਤ ਕੌਰ ਮਾਣੂਕੇ ਵੱਲੋਂ ਜਗਰਾਉਂ ਹਾਈਵੇ ਜਾਮ ਕੀਤਾ ਗਿਆ ਸੀ। ਇਸ ਤੋਂ ਬਾਅਦ ਕੋਵਿਡ 19 ਸਬੰਧੀ ਨਿਯਮਾਂ ਦੀ ਪਾਲਣਾ ਨਾ ਕਰਨ ਦੇ ਦੋਸ਼ ਵਿਚ ਜਗਰਾਉਂ ਸਿਟੀ ਪੁਲਿਸ ਵੱਲੋਂ ਆਪ ਨੇਤਾ ਸਰਬਜੀਤ ਕੌਰ ਮਾਣੂਕੇ ਅਤੇ 13 ਲੋਕਾਂ ‘ਤੇ ਪਰਚਾ ਦਰਜ ਕੀਤਾ ਗਿਆ ਹੈ।
Sarabjit Kaur Manunke
ਦੱਸ ਦਈਏ ਕਿ ਜਗਰਾਉਂ ਹਾਈਵੇ ‘ਤੇ ਆਪ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ। ਉਹਨਾਂ ਦੀ ਮੰਗ ਸੀ ਕਿ ਵੋਟਾਂ ਦੀ ਗਿਣਤੀ ਮੁੜ ਤੋਂ ਕਰਵਾਈ ਜਾਵੇ ਕਿਉਂਕਿ ਇਸ ਵਿਚ ਘਪਲਾ ਕੀਤਾ ਗਿਆ ਹੈ। ਇਸ ਮੌਕੇ ਸਰਬਜੀਤ ਕੌਰ ਮਾਣੂਕੇ ਨੇ ਜਗਰਾਉਂ ਪ੍ਰਸ਼ਾਸਨ ‘ਤੇ ਧੱਕੇਸ਼ਾਹੀ ਦਾ ਦੋਸ਼ ਲਗਾਇਆ ਸੀ।
Sarabjit Kaur Manunke
ਉਹਨਾਂ ਕਿਹਾ ਕਿ ਸਾਡੀ ਟੀਮ ਵੱਲੋਂ ਵਿਸ਼ੇਸ਼ ਤੌਰ ਤੇ ਜਗਰਾਉਂ ਹਾਈਵੇ ਦਾ ਜਾਇਜ਼ਾ ਲਿਆ ਗਿਆ ਅਤੇ ਪਾਰਟੀ ਨਾਲ ਜਗਰਾਉਂ ਪ੍ਰਸ਼ਾਸਨ ਵੱਲੋਂ ਧੱਕੇਸ਼ਾਹੀ ਕੀਤੀ ਗਈ ਹੈ। ਉਹਨਾਂ ਦਾ ਕਹਿਣਾ ਸੀ ਕਿ ਜਗਰਾਉਂ ਦੇ ਐੱਸਡੀਐੱਮ ਵੱਲੋਂ ਉਹਨਾਂ ਨੂੰ ਵੋਟਿੰਗ ਸੈਂਟਰ ਵਿਚ ਨਹੀਂ ਜਾਣ ਦਿੱਤਾ ਗਿਆ ਜਦਕਿ ਕਾਂਗਰਸ ਦੇ ਹਲਕਾ ਇੰਚਾਰਜ ਵੀ ਵੋਟਿੰਗ ਸੈਂਟਰ ਵਿਚ ਸਨ।