
ਜਾਪਾਨੀ ਅੰਬੈਸਡਰ ਗੁਰਦਾਸਪੁਰ ਦੇ ਦੌਰੇ 'ਤੇ
ਗੁਰਦਾਸਪੁਰ : ਜਾਪਾਨ ਦੇ ਅੰਬੈਸਡਰ ਸ਼੍ਰੀ ਕੇਨਜੀ ਹੀਰਾਮਤਸੂ ਅਤੇ ਉਨ੍ਹਾਂ ਦੀ ਧਰਮਪਤਨੀ ਸ਼੍ਰੀਮਤੀ ਪਤਰੀਕਾ ਹੀਰਾਮਤਸੂ ਵਲੋਂ ਗੁਰਦਾਸਪੁਰ ਦਾ ਦੌਰਾ ਕੀਤਾ ਗਿਆ। ਸਾਬਕਾ ਕੇਂਦਰੀ ਮੰਤਰੀ ਸ੍ਰੀ ਅਸ਼ਵਨੀ ਕੁਮਾਰ ਦੇ ਨਿੱਜੀ ਸੱਦੇ 'ਤੇ ਗੁਰਦਾਸਪੁਰ ਜ਼ਿਲ੍ਹੇ ਅੰਦਰ ਅੱਜ ਪਹਿਲੀ ਵਾਰ ਜਾਪਾਨ ਦੇ ਅੰਬੈਸਡਰ ਵਲੋਂ ਦੌਰਾ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਾਪਾਨ ਦੇ ਅੰਬੈਸਡਰ ਸ਼੍ਰੀ ਕੇਨਜੀ ਹੀਰਾਮਤਸੂ ਨੇ ਕਿਹਾ ਕਿ ਉਨ੍ਹਾਂ ਦੀ ਕਾਫੀ ਚਿਰ ਤੋਂ ਖਾਹਿਸ਼ ਸੀ ਕਿ ਉਹ ਗੁਰਦਾਸਪੁਰ ਜ਼ਿਲ੍ਹੇ ਦਾ ਦੌਰਾ ਕਰਨ ਜੋ ਅੱਜ ਪੂਰੀ ਹੋਈ ਹੈ।
Japanese ambassador visit Gurdaspur
ਉਨਾਂ ਕਿਹਾ ਕਿ ਗੁਰਦਾਸਪੁਰ ਤੇ ਸ੍ਰੀ ਅੰਮ੍ਰਿਤਸਰ ਵਿਖੇ ਜਾਪਾਨ ਦੀਆਂ ਕੰਪਨੀਆਂ ਨੂੰ ਇਥੇ ਵਿਕਾਸ ਕਰਨ ਦੀਆਂ ਕਾਫ਼ੀ ਸੰਭਾਵਨਾਵਾਂ ਹਨ, ਜਿਸ ਨਾਲ ਇਥੇ ਤਰੱਕੀ ਦੇ ਹੋਰ ਰਾਹ ਪੈਦਾ ਹੋ ਸਕਦੇ ਹਨ ਅਤੇ ਉਨ੍ਹਾਂ ਦੀ ਕੋਸ਼ਿਸ਼ ਹੋਵੇਗੀ ਕਿ ਜਾਪਾਨ ਤੇ ਪੰਜਾਬ ਸੂਬੇ ਦੇ ਆਪਸੀ ਸਬੰਧ ਹੋਰ ਮਜਬੂਤ ਬਣਨ। ਫ਼ੂਡ ਪ੍ਰੋਸੈਸਿੰਗ, ਇਲੈਕਟ੍ਰੋਨਿਕਸ, ਤਕਨੀਕੀ ਸਿੱਖਿਆ, ਆਟੋ ਮੋਬਾਈਲ, ਮੈਨੂਫੈਕਚਰਿੰਗ ਅਤੇ ਸਕਿਲ ਟਰੇਨਿੰਗ ਆਦਿ ਅਜਿਹੇ ਖੇਤਰ ਹਨ, ਜਿਥੇ ਜਾਪਾਨ ਵਲੋਂ ਪੰਜਾਬ ਸੂਬੇ ਅੰਦਰ ਵਿਕਾਸ ਸਬੰਧ ਪੈਦਾ ਕੀਤੇ ਜਾ ਸਕਦੇ ਹਨ।
Japanese ambassador visit Gurdaspur
ਇਸ ਤੋਂ ਇਲਾਵਾ ਉਨ੍ਹਾਂ ਨੇ ਬੱਬਰੀ ਬਾਈਪਾਸ ਨੇੜੇ 'ਓਲਡ ਏਜ਼ ਹੋਮ' ਦਾ ਦੌਰਾ ਕੀਤਾ। ਸਵ. ਸ਼੍ਰੀ ਪ੍ਰਬੋਧ ਚੰਦਰ ਦੇ ਬੁੱਤ 'ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮਗਰੋਂ ਜਾਪਾਨੀ ਜੋੜਾ ਸਥਾਨਕ ਆਈ.ਟੀ.ਆਈ (ਲੜਕਿਆਂ) ਵਿਖੇ ਪੁੱਜਾ। ਉਨ੍ਹਾਂ ਸ਼ਹਿਰ ਦੀਆਂ ਉੱਘੀਆਂ ਸਖਸ਼ੀਅਤਾਂ ਨਾਲ ਵਿਚਾਰ-ਵਟਾਂਦਰਾ ਵੀ ਕੀਤਾ।
Japanese ambassador visit Gurdaspur
ਇਸ ਮੌਕੇ ਸਰਵ ਸ੍ਰੀ ਅਸ਼ਵਨੀ ਕੁਮਾਰ ਸਾਬਕਾ ਕੇਂਦਰੀ ਵਜੀਰ, ਸ੍ਰੀ ਬਲਵਿੰਦਰ ਸਿੰਘ ਲਾਡੀ ਹਲਕਾ ਵਿਧਾਇਕ ਸ੍ਰੀ ਹਰਗੋਬਿੰਦਪੁਰ, ਸ੍ਰੀ ਡੀ.ਕੇ ਤਿਵਾੜੀ ਪ੍ਰਮੁੱਖ ਸਕੱਤਰ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ, ਚੇਅਰਮੈਨ ਰਮਨ ਬਹਿਲ, ਸ੍ਰੀ ਵਿਪੁਲ ਉਜਵਲ ਡਿਪਟੀ ਕਮਿਸ਼ਨਰ, ਸ੍ਰੀ ਸਵਰਨਦੀਪ ਸਿੰਘ ਐਸ.ਐਸ.ਪੀ , ਡਾ. ਦੀਪਕ ਭਾਟੀਆ ਐਸ.ਡੀ.ਐਮ ਗੁਰਦਾਸਪੁਰ ਤੇ ਸ੍ਰੀ ਅਸ਼ੀਸ ਕੁਮਾਰ ਐਡਵੋਕੈਟ ਸੁਪਰੀਮ ਰੋਕਟ ਆਫ ਇੰਡੀਆ ਵੀ ਮੋਜੂਦ ਸਨ।