ਬੈਂਕਾਂ ਵਿਚੋਂ ਨਕਦੀ ਲੁੱਟਣ ਵਾਲੇ ਗਰੋਹ ਦੇ 5 ਮੈਂਬਰ ਕਾਬੂ
Published : Aug 18, 2018, 1:44 pm IST
Updated : Aug 18, 2018, 1:44 pm IST
SHARE ARTICLE
Police officers with the arrested gang
Police officers with the arrested gang

ਪਿਛਲੇ ਕਰੀਬ ਅੱਧੇ ਦਹਾਕੇ ਤੋਂ ਮਾਲਵਾ ਪੱਟੀ ਦੇ ਦਰਜਨਾਂ ਬੈਕਾਂ ਨੂੰ ਲੁੱਟਣ ਵਾਲੇ ਗਰੋਹ ਨੂੰ ਬਠਿੰਡਾ ਪੁਲਿਸ ਨੇ ਕਾਬੂ ਕਰ ਲਿਆ ਹੈ............

ਬਠਿੰਡਾ : ਪਿਛਲੇ ਕਰੀਬ ਅੱਧੇ ਦਹਾਕੇ ਤੋਂ ਮਾਲਵਾ ਪੱਟੀ ਦੇ ਦਰਜਨਾਂ ਬੈਕਾਂ ਨੂੰ ਲੁੱਟਣ ਵਾਲੇ ਗਰੋਹ ਨੂੰ ਬਠਿੰਡਾ ਪੁਲਿਸ ਨੇ ਕਾਬੂ ਕਰ ਲਿਆ ਹੈ। ਐਸ.ਪੀ. ਸਵਰਨ ਸਿੰਘ ਖੰਨਾ ਨੇ ਪ੍ਰੈੱਸ ਕਾਨਫਰੰਸ ਵਿਚ ਦਸਿਆ ਕਿ ਕਾਬੂ ਕੀਤੇ ਗਏ ਗਰੋਹ ਦੇ ਮੈਂਬਰਾਂ ਦੀ ਪਛਾਣ ਜਸਵੀਰ ਸਿੰਘ ਉਰਫ ਸੀਰਾ ਉਮਰ 27 ਸਾਲ, ਇਕਬਾਲ ਸਿੰਘ 26 ਸਾਲ, ਗੁਰਲਾਲ ਸਿੰਘ 28 ਸਾਲ, ਸੁਖਮੰਦਰ ਸਿੰਘ, ਸੱਤਪਾਲ ਸਿੰਘ, ਸੁਖਦੀਪ ਸਿੰਘ, ਕ੍ਰਿਸ਼ਨ ਸਿੰਘ, ਕੁਲਦੀਪ ਸਿੰਘ, ਗੁਰਪ੍ਰੀਤ ਸਿੰਘ, ਪ੍ਰਧਾਨ ਅਤੇ ਰਵੀ ਸਿੰਘ ਵਜੋਂ ਹੋਈ ਹੈ। 

ਮੁਢਲੀ ਪੁਛਗਿਛ ਦੌਰਾਨ ਇਨ੍ਹਾਂ ਨੇ ਮੰਨਿਆ ਕਿ ਹੁਣ ਤਕ ਉਹ ਮਾਨਸਾ, ਬਠਿੰਡਾ, ਸੀ੍ਰ ਮੁਕਤਸਰ ਸਾਹਿਬ, ਬਰਨਾਲ, ਫਰੀਦਕੋਟ ਅਤੇ ਫ਼ਾਜ਼ਿਲਕਾ ਵਿਚ 21 ਦੇ ਕਰੀਬ ਬੈਂਕਾਂ ਨੂੰ ਲੁੱਟ ਕੇ ਲੱਖਾਂ ਦੀ ਨਕਦੀ ਤੇ ਅਸਲਾ ਹੱਥ ਹੇਠ ਕਰ ਚੁੱਕੇ ਹਨ। ਇਹ ਗਿਰੋਹ ਨਜ਼ਾਇਜ਼ ਅਸਲੇ ਅਤੇ ਮਾਰੂ ਹਥਿਆਰਾਂ ਨਾਲ ਪੰਜਾਬ ਦੇ ਵੱਖ ਵੱਖ ਬੈਂਕਾਂ ਖਾਸ ਕਰਕੇ ਕੋ-ਆਪਰੇਟਿਵ ਬੈਂਕਾਂ ਦੀਆਂ ਸੇਫਾਂ ਕਟਰ ਨਾਲ ਕੱਟ ਕੇ ਉਥੋਂ ਕੈਸ਼, ਅਸਲਾ ਅਤੇ ਹੋਰ ਕੀਮਤੀ ਸਮਾਨ ਚੋਰੀ ਕਰਦੇ ਸਨ। ਪੁਲਿਸ ਵਲੋਂ ਇਸ ਗਰੋਹ ਦੇ ਕੁਲ 11 ਮੈਂਬਰਾਂ ਵਿਚੋਂ 5 ਨੂੰ ਕਾਬੂ ਕਰ ਲਿਆ ਗਿਆ ਹੈ। 

ਪੁਲਿਸ ਨੇ ਜਸਵੀਰ ਸਿੰਘ ਪਿੰਡ ਬੱਜੋਆਣਾ, ਇਕਬਾਲ ਸਿੰਘ, ਗੁਰਲਾਲ ਸਿੰਘ, ਸੱਤਪਾਲ ਸਿੰਘ ਅਤੇ ਸੁਖਦੀਪ ਸਿੰਘ ਨੂੰ ਕਾਬੂ ਕਰ ਕੇ ਇਹਨਾਂ ਕੋਲੋਂ 3 ਰਫਲਾਂ 12 ਬੋਰ ਸਮੇਤ 32 ਕਾਰਤੂਸ 12 ਬੋਰ ਜਿੰਦਾ, 2 ਲੱਖ 75 ਹਜ਼ਾਰ ਰੁਪਏ ਨਗਦ, ਪਾੜ ਲਾਉਣ ਵਾਲਾ ਕਟਰ, ਕੰਧ ਅਤੇ ਛੱਤ ਵਿੱਚ ਪਾੜ ਲਾਉਣ ਵਾਲੀ ਡਰਿਲ ਮਸ਼ੀਨ, ਇੱਕ ਹੈਮਰ, 1 ਕਿਰਚ, 1 ਲੋਹੇ ਦੀ ਕਰਦ ਅਤੇ 2 ਮੋਟਰਸਾਇਕਲ ਬਰਾਮਦ ਕਰ ਲਏ। ਪੁਛਗਿਛ ਦੌਰਾਨ ਉਨ੍ਹਾਂ ਦਸਿਆ ਕਿ ਅਸੀਂ ਸਾਰੇ ਦਿਨ ਵੇਲੇ ਕੰਮ ਕਰਦੇ ਸੀ ਅਤੇ ਰਾਤ ਸਮੇਂ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀ, ਜਿਸ ਕਰ ਕੇ ਸ਼ੱਕ ਨਹੀਂ ਕਰਦਾ ਸੀ ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Ludhiana News Update: ਕੈਨੇਡਾ ਜਾ ਕੇ ਮੁੱਕਰੀ ਇੱਕ ਹੋਰ ਪੰਜਾਬਣ, ਨੇਪਾਲ ਤੋਂ ਚੜ੍ਹੀ ਪੁਲਿਸ ਅੜ੍ਹਿੱਕੇ, ਪਰਿਵਾਰ ਨਾਲ

17 May 2024 4:33 PM

Today Top News Live - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ Bulletin LIVE

17 May 2024 1:48 PM

ਕਰੋੜ ਰੁਪਏ ਦੀ ਆਫ਼ਰ ਨੂੰ ਠੋਕਰ ਮਾਰਨ ਵਾਲੀ ਲੁਧਿਆਣਾ ਦੀ MLA ਨੇ ਖੜਕਾਏ ਵਿਰੋਧੀ, '400 ਤਾਂ ਦੂਰ ਦੀ ਗੱਲ, ਭਾਜਪਾ ਦੀ

17 May 2024 11:53 AM

Amit Shah ਜਾਂ Rajnath Singh ਕਿਉਂ ਨਹੀਂ ਬਣ ਸਕਦੇ PM? Yogi ਤੇ Modi ਦੇ ਦਿਲਾਂ ਚ ਬਹੁਤ ਦੂਰੀਆਂ ਨੇ Debate Live

17 May 2024 10:54 AM

Speed News

17 May 2024 10:33 AM
Advertisement