
ਪਿੰਡ ਤ੍ਰਿਵੇਦੀ ਕੈਂਪ ਵਿਚ ਆਜ਼ਾਦੀ ਦਿਵਸ ਮੌਕੇ ਨੌਜਵਾਨਾਂ ਨੇ ਇਕ ਨਵੀਂ ਪਿਰਤ ਪਾਉਂਦਿਆਂ ਪਿੰਡ ਦੀ ਸਾਫ਼-ਸਫ਼ਾਈ ਦਾ ਬੀੜਾ ਚੁਕਿਆ...............
ਡੇਰਾਬੱਸੀ : ਪਿੰਡ ਤ੍ਰਿਵੇਦੀ ਕੈਂਪ ਵਿਚ ਆਜ਼ਾਦੀ ਦਿਵਸ ਮੌਕੇ ਨੌਜਵਾਨਾਂ ਨੇ ਇਕ ਨਵੀਂ ਪਿਰਤ ਪਾਉਂਦਿਆਂ ਪਿੰਡ ਦੀ ਸਾਫ਼-ਸਫ਼ਾਈ ਦਾ ਬੀੜਾ ਚੁਕਿਆ। ਆਜ਼ਾਦੀ ਦਿਵਸ ਮੌਕੇ ਸਵੇਰੇ 5 ਵਜੇ ਦੇ ਕਰੀਬ ਪਿੰਡ ਦੇ 30-35 ਨੌਜਵਾਨ ਯੂਥ ਕਾਂਗਰਸ ਆਗੂ ਅਤੇ ਬਲਾਕ ਸਮੰਤੀ ਮੈਂਬਰ ਪਰਮਦੀਪ ਸਿੰਘ ਮਾਹਣਾ ਦੀ ਅਗਵਾਈ ਹੇਠ ਇਕੱਠੇ ਹੋਏ ਅਤੇ ਪਿੰਡ ਦੇ ਪੂਰੇ ਬਾਜ਼ਾਰ ਦੀ ਸਫ਼ਾਈ ਕੀਤੀ। ਇਸ ਮੌਕੇ ਉਨ੍ਹਾਂ ਬਜ਼ਾਰ ਦੀਆਂ ਗਲੀਆਂ, ਨਾਲੀਆਂ ਅਤੇ ਖ਼ਾਲੀ ਪਈਆਂ ਥਾਵਾਂ ਦੀ ਸਫ਼ਾਈ ਕਰਦਿਆਂ ਗੰਦਗੀ ਨੂੰ ਪਿੰਡ ਤੋਂ ਬਾਹਰ ਕਢਿਆ।
ਪਰਮਦੀਪ ਸਿੰਘ ਮਾਹਣਾ ਅਤੇ ਉਨ੍ਹਾਂ ਦੇ ਸਾਥੀਆਂ ਨੇ ਦਸਿਆ ਕਿ ਪਿੰਡ ਅਤੇ ਬਾਜ਼ਾਰ ਵਿਚ ਪਿਛਲੇ ਕਾਫ਼ੀ ਸਮੇਂ ਤੋਂ ਗੰਦਗੀ ਦੇ ਢੇਰ ਲੱਗੇ ਹੋਏ ਸਨ ਅਤੇ ਬਰਸਾਤਾਂ ਹੋਣ ਕਾਰਨ ਗਲੀਆਂ ਵਿਚ ਬਹੁਤ ਹੀ ਚਿੱਕੜ ਜਮ੍ਹਾਂ ਹੋ ਗਿਆ ਸੀ। ਉਨਾਂ ਕਿਹਾ ਕਿ ਹਰ ਕੋਈ ਅਜ਼ਾਦੀ ਦਿਵਸ ਆਪਣੇ ਆਪਣੇ ਤਰੀਕੇ ਨਾਲ ਮਨਾਂਉਦਾ ਹੈ ਅਤੇ ਅਸੀ ਸਭ ਨੇ ਵੀ ਕੁੱਝ ਨਵਾਂ ਕਰਨ ਦੀ ਸੋਚੀ ਅਤੇ ਪਿੰਡ ਦੀ ਸਾਫ ਸਫਾਈ ਦਾ ਬੀੜਾ ਚੁੱਕਿਆ।
ਜਿਸਦੇ ਚਲਦੇ ਇਕ ਦਿਨ ਪਹਿਲਾਂ ਹੀ ਪਿੰਡ ਦੇ ਸੋਸ਼ਲੀ ਮੀਡੀਆਂ ਦੇ ਬਣੇ ਗਰੁੱਪ ਵਿਚ ਮੈਸੇਜ ਪਾ ਦਿੱਤਾ ਗਿਆ, ਜਿਸਨੂੰ ਪਿੰਡ ਦੇ ਨੋਜਵਾਨਾਂ ਨੇ ਭਰਵਾਂ ਹੁੰਗਾਰਾਂ ਦਿਤਾ ਅਤੇ ਸਵੇਰੇ 5 ਵਜੇ ਦਰਜ਼ਨਾ ਨੋਜਵਾਨ ਬਜ਼ਾਰ ਵਿਚ ਇਕੱਠੇ ਹੋ ਗਏ ਅਤੇ ਪੂਰੇ ਬਜ਼ਾਰ ਦੀ ਸਾਫ ਸਫਾਈ ਸ਼ੁਰੂ ਕੀਤੀ। ਕਰੀਬ 6 ਘੰਟੇ ਸਾਫ ਸਫਾਈ ਕਰਨ ਤੋਂ ਬਾਅਦ ਲਗੱਭਗ 70 ਦੇ ਕਰੀਬ ਗੰਦਗੀ ਨਾਲ ਭਰੀਆਂ ਰੇਹੜੀਆਂ ਨੂੰ ਬਜ਼ਾਰ ਵਿਚੋਂ ਢੋਅ ਕੇ ਪਿੰਡ ਦੇ ਬਾਹਰ ਕੱਢਿਆ ਗਿਆ।
ਇਸ ਮੁਹਿੰਮ ਵਿਚ ਪਰਮਦੀਪ ਸਿੰਘ ਮਾਹਣਾ ਦੇ ਨਾਲ ਜ਼ੋਨੀ ਰਾਣਾ, ਜ਼ਸਨਵਸ਼ ਸਿੰਘ, ਸਾਹਬ ਸਿੰਘ, ਅਮਨ ਖੁਰਾਣਾ, ਜ਼ਗਜੀਤ ਸਿੰਘ , ਸਾਗਰ ਰਾਣਾ, ਹਰਸਿਮਰਨ ਸਿੰਘ, ਅਜ਼ੀਤ ਪਾਲ ਸਿੰਘ, ਅਮਨ ਅਜ਼ਮਾਨੀ, ਸਾਹਿਲ ਸਚਦੇਵਾ, ਸੋਰਵ ਗੋਲਾ, ਸੁਰੇਸ਼ ਕੁਮਾਰ ਕਾਲਾ, ਸੰਜੀਵ ਕੁਮਾਰ ਗੁਲਾਟੀ, ਪੰਕਜ ਪਵਾਰ, ਰੋਹਿਤ, ਕਮਲਪ੍ਰੀਤ ਰਾਜਪੂਤ, ਵਿਸ਼ਾਲ ਗੁਲਾਟੀ, ਸੰਜੀਵ ਸ਼ਰਮਾ ਆਦਿ ਹਾਜ਼ਰ ਸਨ।
ਮੁੱਲਾਂਪੁਰ ਗ਼ਰੀਬਦਾਸ : ਮੁੱਲਾਂਪੁਰ ਗ਼ਰੀਬਦਾਸ ਵਿਖੇ ਨੌਜਵਾਨ ਕਲੱਬ ਦੇ ਸਹਿਯੋਗ ਨਾਲ ਪਿੰਡ ਦੀਆਂ ਗਲੀਆਂ ਦੀ ਸਵੱਛ ਅਭਿਆਨ ਤਹਿਤ ਸਫ਼ਾਈ ਕਰਵਾਈ ਗਈ। ਇਸ ਸਬੰਧੀ ਸਤਨਾਮ ਸਿੰਘ ਨੇ ਕਿਹਾ ਕਿ ਨੌਜਵਾਨ ਕਲੱਬ ਵਲੋਂ ਪਿੰਡ ਨੂੰ ਸਾਫ਼ ਸੁਥਰਾ ਬਣਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ, ਤਾਂ ਜੋ ਪਿੰਡ ਵਿਚ ਕਿਸੇ ਤਰ੍ਹਾਂ ਦੀ ਗੰਦਗੀ ਨਾ ਫੈਲ ਸਕੇ। ਇਸ ਮੌਕੇ ਸਤਨਾਮ ਸਿੰਘ, ਜ਼ਸਪਾਲ ਸਿੰਘ, ਰਹਿਮਤ ਅਲੀ, ਗੁਰਜੀਤ ਸਿੰਘ, ਅਮਰਦੀਪ ਸਿੰਘ, ਰਮਨ, ਭਿੰਦਰ ਬਾਠ, ਵਿੱਕੀ, ਸੈਕੀ, ਹੈਪੀ, ਵਿਨੋਦ ਕੁਮਾਰ, ਅਲੀ, ਬਚਨ, ਨੌਨੀ, ਗੋਪੀ ਅਤੇ ਹੋਰ ਪਤਵੰਤੇ ਹਾਜ਼ਰ ਸਨ।