ਲੁਧਿਆਣਾ ਵਿਚ 4 ਸਾਲਾ ਮਾਸੂਮ ਦੇ ਕਾਤਲ ਨੂੰ ਉਮਰ ਕੈਦ; ਆਰੀ ਨਾਲ ਵੰਢਿਆ ਸੀ ਮਾਸੂਮ ਦਾ ਗਲ਼
Published : Aug 18, 2023, 10:51 am IST
Updated : Aug 18, 2023, 10:51 am IST
SHARE ARTICLE
Life imprisonment to killer of 4-year-old innocent in Ludhiana
Life imprisonment to killer of 4-year-old innocent in Ludhiana

30 ਸਾਲ ਬਾਅਦ ਮਿਲੇਗੀ ਪੈਰੋਲ



ਲੁਧਿਆਣਾ: 4 ਸਾਲਾ ਬੱਚੇ ਨਾਲ ਕੁਕਰਮ ਮਗਰੋਂ ਕਤਲ ਕਰਨ ਵਾਲੇ ਦੋਸ਼ੀ ਨੂੰ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਹ ਫ਼ੈਸਲਾ ਵਧੀਕ ਸੈਸ਼ਨ ਜੱਜ ਅਮਰ ਜੀਤ ਸਿੰਘ (ਪੋਕਸੋ ਮਾਮਲਿਆਂ ਲਈ ਵਿਸ਼ੇਸ਼ ਫਾਸਟ ਟਰੈਕ ਅਦਾਲਤ) ਦੀ ਅਦਾਲਤ ਨੇ ਸੁਣਾਇਆ। ਦੋਸ਼ੀ ਫੂਲ ਚੰਦ ਆਪਣੀ ਮੌਤ ਤਕ ਜੇਲ ਵਿਚ ਹੀ ਰਹੇਗਾ। ਇਸ ਦੇ ਨਾਲ ਹੀ ਉਸ ਨੂੰ 30 ਸਾਲ ਬਾਅਦ ਪੈਰੋਲ ਮਿਲੇਗੀ। ਅਦਾਲਤ ਨੇ ਦੋਸ਼ੀ ਨੂੰ 3 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਇਸ ਤੋਂ ਇਲਾਵਾ ਬੱਚੇ ਦੇ ਮਾਪਿਆਂ ਨੂੰ 2 ਲੱਖ ਰੁਪਏ ਮੁਆਵਜ਼ੇ ਵਜੋਂ ਦੇਣ ਦੇ ਹੁਕਮ ਦਿਤੇ ਹਨ। ਫੂਲ ਚੰਦ ਉਰਫ ਪੱਪੂ ਸਿੰਘ (41) ਉੱਤਰ ਪ੍ਰਦੇਸ਼ ਦੇ ਉਨਾਓ ਦਾ ਰਹਿਣ ਵਾਲਾ ਹੈ।

ਇਹ ਵੀ ਪੜ੍ਹੋ: ਖਤਰੇ ਦੇ ਨਿਸ਼ਾਨ ਤੋਂ 5 ਫੁੱਟ ਹੇਠਾਂ ਪਹੁੰਚਿਆ ਭਾਖੜਾ ਡੈਮ ਦਾ ਪਾਣੀ; ਹੜ੍ਹ ਪ੍ਰਭਾਵਤ ਇਲਾਕਿਆਂ ਨੂੰ ਲੈ ਕੇ ਰਾਹਤ ਭਰੀ ਖ਼ਬਰ 

ਮ੍ਰਿਤਕ ਬੱਚੇ ਦਾ ਪਿਤਾ ਸਿਲਾਈ ਮਸ਼ੀਨ ਫੈਕਟਰੀ ਵਿਚ ਕੰਮ ਕਰਦਾ ਹੈ। 31 ਅਕਤੂਬਰ 2019 ਨੂੰ ਬੱਚੇ ਦੇ ਪਿਤਾ ਨੇ ਥਾਣਾ ਡਿਵੀਜ਼ਨ ਨੰਬਰ 6 ਵਿਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਫੂਲ ਸਿੰਘ ਉਸ ਦੇ ਨਾਲ ਕਿਰਾਏ ਦੇ ਕਮਰੇ ਵਿਚ ਰਹਿ ਰਿਹਾ ਸੀ। ਇਸ ਦੌਰਾਨ ਉਹ ਉਸ ਦੇ ਲੜਕੇ ਨੂੰ ਗੱਲਬਾਤ ਵਿਚ ਉਲਝਾ ਕੇ ਅਪਣੇ ਕਮਰੇ ਵਿਚ ਲੈ ਗਿਆ। ਜਦੋਂ ਬੱਚਾ ਘਰ 'ਚ ਨਜ਼ਰ ਨਹੀਂ ਆਇਆ ਤਾਂ ਉਨ੍ਹਾਂ ਨੇ ਉਸ ਦੀ ਭਾਲ ਸ਼ੁਰੂ ਕਰ ਦਿਤੀ। ਇਸ ਦੌਰਾਨ ਦੋਸ਼ੀ ਕਮਰੇ ਨੂੰ ਤਾਲਾ ਲਗਾ ਕੇ ਥ੍ਰੀਵ੍ਹੀਲਰ 'ਤੇ ਫ਼ਰਾਰ ਹੋ ਗਿਆ ਸੀ।

ਇਹ ਵੀ ਪੜ੍ਹੋ: ਇੰਟਰਨੈਸ਼ਨਲ ਯੰਗ ਈਕੋ-ਹੀਰੋ ਅਵਾਰਡ 2023 ਦੇ ਜੇਤੂਆਂ ’ਚ ਪੰਜ ਭਾਰਤੀ ਮੁੰਡੇ-ਕੁੜੀਆਂ ਸ਼ਾਮਲ 

ਜਦੋਂ ਦੋਸ਼ੀ ਦੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਗਿਆ ਤਾਂ ਅੰਦਰੋਂ ਆਰੇ ਨਾਲ ਬੱਚੇ ਦਾ ਗਲਾ ਕੱਟਿਆ ਹੋਇਆ ਮਿਲਿਆ। ਪਿਤਾ ਨੇ ਦੋਸ਼ ਲਾਇਆ ਸੀ ਕਿ ਦੋਸ਼ੀ ਨੇ ਬੇਰਹਿਮੀ ਨਾਲ ਮਾਰਨ ਤੋਂ ਪਹਿਲਾਂ ਉਸ ਦੇ ਪੁੱਤਰ ਨਾਲ ਗਲਤ ਕੰਮ ਕੀਤਾ ਸੀ। ਇਸ ਤੋਂ ਤੁਰਤ ਬਾਅਦ ਦੋਸ਼ੀ ਨੂੰ ਫੜ ਲਿਆ ਗਿਆ।

ਇਹ ਵੀ ਪੜ੍ਹੋ: ਲਿਵ-ਇਨ ਰਿਲੇਸ਼ਨਸ਼ਿਪ ਵਿਚ ਰਹਿਣਾ ਕਿਸੇ ਵੀ ਕਾਨੂੰਨ ਦੀ ਉਲੰਘਣਾ ਨਹੀਂ: ਹਾਈ ਕੋਰਟ 

ਜਾਣਕਾਰੀ ਅਨੁਸਾਰ ਘਟਨਾ ਤੋਂ ਕੁੱਝ ਦਿਨ ਪਹਿਲਾਂ ਦੋਸ਼ੀ ਫੂਲ ਚੰਦ ਦਾ ਮ੍ਰਿਤਕ ਬੱਚੇ ਦੀ ਮਾਂ ਨਾਲ ਝਗੜਾ ਹੋਇਆ ਸੀ। ਉਸ ਦਿਨ ਉਸ ਨੇ ਬਦਲਾ ਲੈਣ ਦਾ ਫ਼ੈਸਲਾ ਕੀਤਾ ਸੀ। ਇਸ ਲਈ ਉਸ ਨੇ ਬੱਚੇ ਨੂੰ ਅਗਵਾ ਕਰਕੇ ਉਸ ਨਾਲ ਕੁਕਰਮ ਕੀਤਾ ਅਤੇ ਆਰੇ ਨਾਲ ਉਸ ਦਾ ਗਲਾ ਵੱਢ ਦਿਤਾ।

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement