
4 ਦਿਨਾਂ ਤੋਂ ਡਿਊਟੀ ਤੋਂ ਗ਼ੈਰ-ਹਾਜ਼ਰ ਚੱਲ ਰਿਹਾ ਸੀ ਗੁਰਵਿੰਦਰ ਸਿੰਘ
ਲੁਧਿਆਣਾ: ਪੰਜਾਬ ਪੁਲਿਸ ਦੇ ਇਕ ਕਾਂਸਟੇਬਲ ਨੂੰ ਸ਼ੱਕੀ ਹਾਲਤ ਵਿਚ ਗੋਲੀ ਲੱਗਣ ਕਾਰਨ ਫੋਰਟਿਸ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿਥੇ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਕਾਂਸਟੇਬਲ ਗੁਰਵਿੰਦਰ ਸਿੰਘ ਕਮਿਸ਼ਨਰੇਟ ਲੁਧਿਆਣਾ ਪੁਲਿਸ ਵਿਚ ਤਾਇਨਾਤ ਸੀ। ਮਿਲੀ ਜਾਣਕਾਰੀ ਮੁਤਾਬਕ ਕਾਂਸਟੇਬਲ ਨੂੰ ਗੋਲੀ ਉਸ ਦੀ ਸਰਕਾਰੀ ਕਾਰਬਾਈਨ ਤੋਂ ਲੱਗੀ ਹੈ। ਇਹ ਗੋਲ਼ੀ ਖੁਦ ਚੱਲੀ ਜਾਂ ਕਿਸੇ ਨੇ ਮਾਰੀ ਹੈ, ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ। ਥਾਣਾ ਫੋਕਲ ਪੁਆਇੰਟ ਦੀ ਪੁਲਿਸ ਨੇ ਕਾਂਸਟੇਬਲ ਦੀ ਕਾਰਬਾਈਨ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿਤੀ ਹੈ।
ਇਹ ਵੀ ਪੜ੍ਹੋ: ਜਨਰੇਟਰ ਬੰਦ ਕਰਨ ਨੂੰ ਲੈ ਕੇ ਦੋ ਧਿਰਾਂ ’ਚ ਬਹਿਸ; ਸਿਰ ਵਿਚ ਸਰੀਆ ਮਾਰ ਕੇ ਮਜ਼ਦੂਰ ਦਾ ਕਤਲ
ਗੁਰਵਿੰਦਰ ਸਿੰਘ ਦੀ ਪਤਨੀ ਸੁਗੰਦਾ ਨੇ ਦਸਿਆ ਕਿ ਉਸ ਦੇ ਪਤੀ ਨੂੰ ਅਪਣੇ ਪਿਤਾ ਦੀ ਨੌਕਰੀ ਮਿਲੀ ਹੈ। ਗੁਰਵਿੰਦਰ ਸਿੰਘ ਦੇ ਪਿਤਾ ਦੀ ਡਿਊਟੀ ਦੌਰਾਨ ਮੌਤ ਹੋ ਗਈ ਸੀ। ਇਸ ਦੌਰਾਨ ਉਹ ਇਕ ਹਿੰਦੂ ਨੇਤਾ ਨਾਲ ਬਤੌਰ ਸੁਰੱਖਿਆ ਕਰਮਚਾਰੀ ਤਾਇਨਾਤ ਸੀ। ਹਿੰਦੂ ਨੇਤਾ ਨੂੰ ਕੁੱਝ ਦਿਨ ਪਹਿਲਾਂ ਜੇਲ ਹੋ ਗਈ ਸੀ, ਜਿਸ ਤੋਂ ਬਾਅਦ ਉਸ ਨੂੰ ਪੁਲਿਸ ਲਾਈਨ ਭੇਜਿਆ ਗਿਆ। ਪ੍ਰਵਾਰ ਨੂੰ ਸ਼ੱਕ ਹੈ ਕਿ ਗੁਰਵਿੰਦਰ ਸਿੰਘ ਉਤੇ ਨਸ਼ੇੜੀਆਂ ਨੇ ਹਮਲਾ ਕੀਤਾ ਹੈ, ਉਸ ਦਾ ਮੋਬਾਈਲ ਅਤੇ ਕੜਾ ਵੀ ਗਾਇਬ ਹੈ।
ਇਹ ਵੀ ਪੜ੍ਹੋ: ਪੰਚਾਇਤਾਂ ਭੰਗ ਕਰਨ ਦੇ ਫ਼ੈਸਲੇ ਨੂੰ ਹਾਈ ਕੋਰਟ ’ਚ ਚੁਣੌਤੀ; ਨਾਭਾ ਤੇ ਮੂਣਕ ਦੇ ਸਰਪੰਚਾਂ ਦੀ ਪਟੀਸ਼ਨ ’ਤੇ ਨੋਟਿਸ ਜਾਰੀ
ਦਸਿਆ ਜਾ ਰਿਹਾ ਹੈ ਕਿ ਨੌਜਵਾਨ ਪਿਛਲੇ 4 ਦਿਨਾਂ ਤੋਂ ਡਿਊਟੀ ਤੋਂ ਗੈਰ-ਹਾਜ਼ਰ ਚੱਲ ਰਿਹਾ ਸੀ। 15 ਅਗਸਤ ਨੂੰ ਉਹ ਡਿਊਟੀ ’ਤੇ ਗਿਆ ਅਤੇ 16 ਅਗੱਸਤ ਦੀ ਸਵੇਰੇ ਫਿਰ ਘਰੋਂ ਪੁਲਿਸ ਲਾਈਨ ਡਿਊਟੀ ਲਈ ਨਿਕਲਿਆ ਪਰ ਉਥੇ ’ਤੇ ਨਹੀਂ ਪਹੁੰਚਿਆ, ਜਦੋਂ ਇਕ ਅਧਿਕਾਰੀ ਨੇ ਉਸ ਦੇ ਘਰ ਫ਼ੋਨ ਕੀਤਾ ਤਾਂ ਜਾਣਕਾਰੀ ਮਿਲੀ ਕਿ ਉਹ ਘਰੋਂ ਡਿਊਟੀ ਲਈ ਨਿਕਲਿਆ ਸੀ। ਇਸ ਮਗਰੋਂ ਗੁਰਵਿੰਦਰ ਸਿੰਘ ਨੇ ਅਪਣੀ ਪਤਨੀ ਨੂੰ ਫ਼ੋਨ ਕਰ ਕੇ ਦਸਿਆ ਕਿ ਉਹ ਕਿਸੇ ਕੰਮ ਵਿਚ ਰੁੱਝਿਆ ਹੈ ਅਤੇ ਸ਼ਾਮ ਤਕ ਘਰ ਆ ਜਾਵੇਗਾ ਪਰ ਉਹ ਨਹੀਂ ਪਹੁੰਚਿਆ। ਅਗਲੇ ਦਿਨ ਸਵੇਰੇ ਕਰੀਬ 4 ਵਜੇ ਉਹ ਜ਼ਖ਼ਮੀ ਹਾਲਤ ਵਿਚ ਘਰ ਦੇ ਬਾਹਰ ਪਿਆ ਮਿਲਿਆ।
ਇਹ ਵੀ ਪੜ੍ਹੋ: ਕੁੱਤੇ ਨੂੰ ਘੁੰਮਾਉਣ ਨੂੰ ਲੈ ਕੇ ਹੋਈ ਮਾਮੂਲੀ ਬਹਿਸ; ਗੋਲੀ ਲੱਗਣ ਕਾਰਨ ਜੀਜਾ-ਸਾਲੇ ਦੀ ਮੌਤ
ਜਾਂਚ ਦੌਰਾਨ ਪੁਲਿਸ ਨੂੰ ਇਲਾਕੇ ਵਿਚ ਲੱਗੇ ਇਕ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਮਿਲੀ ਹੈ, ਜਿਸ ’ਚ ਦੇਖਿਆ ਗਿਆ ਕਿ ਉਹ ਸਵੇਰੇ 4 ਵਜੇ ਇਲਾਕੇ ’ਚ ਐਕਟਿਵਾ ’ਤੇ ਨਿਕਲ ਰਿਹਾ ਹੈ। ਉਸ ਸਮੇਂ ਉਹ ਬਿਲਕੁਲ ਠੀਕ ਨਜ਼ਰ ਆ ਰਿਹਾ ਸੀ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪੁਲਿਸ ਦਾ ਕਹਿਣਾ ਹੈ ਕਿ ਗੁਰਵਿੰਦਰ ਸਿੰਘ ਦੇ ਬਿਆਨ