
ਸਤਲੁਜ ਦੇ ਪਾਣੀ ਦੀ ਸੌ ਫੀਸਦੀ ਵਰਤੋ ਹੁਣ ਭਾਰਤ ਕਰੇਗਾ। ਲੀਕੇਜ ਦੇ ਰੂਪ ਵਿਚ ਰੋਜ਼ਾਨਾ ਪਾਕਿਸਤਾਨ...
ਫਿਰੋਜ਼ਪੁਰ (ਪੀਟੀਆਈ) : ਸਤਲੁਜ ਦੇ ਪਾਣੀ ਦੀ ਸੌ ਫੀਸਦੀ ਵਰਤੋ ਹੁਣ ਭਾਰਤ ਕਰੇਗਾ। ਲੀਕੇਜ ਦੇ ਰੂਪ ਵਿਚ ਰੋਜ਼ਾਨਾ ਪਾਕਿਸਤਾਨ ਵੱਲ ਜਾ ਰਹੇ ਹਜ਼ਾਰਾਂ ਕਿਊਸਿਕ ਪਾਣੀ ਨੂੰ ਰੋਕਣ ਲਈ ਹੁਸੈਨੀਵਾਲਾ ਹੈਡ ‘ਤੇ ਕੰਮ ਸ਼ੁਰੂ ਹੋ ਗਿਆ ਹੈ। ਜਨਵਰੀ 2019 ਤੱਕ ਹਰ ਹਾਲ ਵਿਚ ਸਰਕਾਰ ਦੁਆਰਾ ਹੁਸੈਨੀਵਾਲਾ ਹੈਡ ਦੀ ਮਰੰਮਤ ਦਾ ਕੰਮ ਪੂਰਾ ਕਰਨ ਦਾ ਲਕਸ਼ ਨਹਿਰੀ ਵਿਭਾਗ ਨੂੰ ਦਿਤਾ ਗਿਆ, ਜਿਸ ਦੇ ਤਹਿਤ 12 ਨਵੰਬਰ ਤੋਂ ਹੈਡ ਦੇ ਗੇਟਾਂ ਦੀ ਮੁਰੰਮਤ ਅਤੇ ਜ਼ਰਜ਼ਰ ਹੋ ਚੁੱਕੇ ਗੇਟਾਂ ਨੂੰ ਬਦਲਣ ਦਾ ਕੰਮ ਸ਼ੁਰੂ ਹੋ ਗਿਆ ਹੈ।
Changing Gatesਗੇਟਾਂ ਦੀ ਮਰੰਮਤ ਹੋ ਜਾਣ ਨਾਲ ਪਾਕਿਸਤਾਨ ਵੱਲ ਜਾਣ ਵਾਲੇ ਪਾਣੀ ਨੂੰ ਰੋਕਿਆ ਜਾ ਸਕੇਗਾ। ਇਸ ਪਾਣੀ ਦਾ ਪ੍ਰਯੋਗ ਪੰਜਾਬ ਦੀਆਂ ਨਹਿਰਾਂ ਵਿਚ ਪਾਇਆ ਜਾਵੇਗਾ। ਇਥੇ ਨਹੀਂ, ਹੈਡ ਦੇ ਜਲ ਭਰਪੂਰ ਖੇਤਰ ਵਿਚ ਪਾਣੀ ਇਕੱਠੇ ਰਹਿਣ ਨਾਲ ਡਿੱਗਦੇ ਭੂਜਲ ਪੱਧਰ ਤੋਂ ਵੀ ਰਾਹਤ ਮਿਲੇਗੀ। ਇਸ ਤੋਂ ਦਰਿਆ ਕੰਡੇ ਖੇਤੀ ਕਰਨ ਵਾਲੇ ਕਿਸਾਨਾਂ ਅਤੇ ਪਸ਼ੂ ਪਾਲਕਾਂ ਨੂੰ ਵੀ ਸੌਖ ਨਾਲ ਪਾਣੀ ਉਪਲੱਬਧ ਹੋਵੇਗਾ।
ਹਾਲਾਂਕਿ ਹੁਸੈਨੀਵਾਲਾ ਹੈਡ ਤੋਂ ਪਹਿਲਾਂ ਬਸਤੀ ਰਾਮ ਲਾਲ ਤੋਂ ਪਾਕਿਸਤਾਨ ਦੇ ਕਸੂਰ ਜ਼ਿਲ੍ਹੇ ਵਿਚ ਪਰਵਾਹ ਕਰਨ ਵਾਲੇ ਸਤਲੁਜ ਦਰਿਆ ਦੀ ਦੂਜੀ ਧਾਰਾ ਨਾਲ ਪਹਿਲਾਂ ਦੀ ਤਰ੍ਹਾਂ ਹੁਣ ਵੀ ਲਗਭੱਗ ਸਾਢੇ ਤਿੰਨ ਲੱਖ ਹੈਕਟੇਅਰ ਭੂਮੀ ਦੀ ਸਿੰਚਾਈ ਹੋਵੇਗੀ। ਹੁਸੈਨੀਵਾਲਾ ਹੈਡ ਵਰਕਸ ਦੇ ਜੇਈ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਹੈਡ ਦੀ ਮੁਰੰਮਤ ਦਾ ਕੰਮ 12 ਨਵੰਬਰ ਤੋਂ ਸ਼ੁਰੂ ਹੋ ਗਿਆ ਹੈ, ਮਰੰਮਤ ਕਾਰਜ ‘ਤੇ ਢਾਈ ਤੋਂ ਤਿੰਨ ਕਰੋੜ ਰੁਪਏ ਖ਼ਰਚ ਆਉਣ ਦਾ ਅਨੁਮਾਨ ਹੈ।
ਇਹ ਧਨ ਰਾਸ਼ੀ ਸਰਕਾਰ ਦੁਆਰਾ ਜਾਰੀ ਕਰ ਦਿਤੀ ਗਈ ਹੈ। ਜ਼ਰੂਰਤ ਪੈਣ ‘ਤੇ ਨਾਬਾਰਡ ਤੋਂ ਹੋਰ ਧਨ ਰਾਸ਼ੀ ਉਪਲੱਬਧ ਕਰਾਈ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਜਨਵਰੀ ਤੱਕ ਹੈਡ ਦੀ ਮਰੰਮਤ ਦਾ ਕੰਮ ਹਰ ਹਾਲ ਵਿਚ ਪੂਰਾ ਕਰ ਲਿਆ ਜਾਵੇਗਾ। ਹੁਣ ਤੱਕ ਗੇਟਾਂ ਤੋਂ ਲੀਕੇਜ ਦੇ ਰੂਪ ਵਿਚ ਜੋ ਪਾਣੀ ਵੱਡੀ ਮਾਤਰਾ ਵਿਚ ਪਾਕਿਸਤਾਨ ਨੂੰ ਜਾ ਰਿਹਾ ਸੀ, ਉਹ ਮੁਰੰਮਤ ਤੋਂ ਬਾਅਦ ਬੰਦ ਹੋ ਜਾਵੇਗਾ ਅਤੇ ਉਸ ਪਾਣੀ ਦਾ ਪ੍ਰਯੋਗ ਭਾਰਤ ਵਿਚ ਕੀਤਾ ਜਾਵੇਗਾ।
ਉਨ੍ਹਾਂ ਨੇ ਦੱਸਿਆ ਕਿ ਮੁਰੰਮਤ ਕਾਰਜ ਨੂੰ ਵੇਖਦੇ ਹੋਏ ਹਰੀਕੇ ਹੈਡ ਤੋਂ ਹਫ਼ਤੇ ਭਰ ਪਹਿਲਾਂ ਹੀ ਪਾਣੀ ਦੇ ਆਉਣ ਦੇ ਰਸਤੇ ਨੂੰ ਬੰਦ ਕਰਵਾ ਦਿਤਾ ਗਿਆ ਸੀ, ਜੋ ਪਾਣੀ ਹੈਡ ਵਿਚ ਇਕੱਠਾ ਸੀ ਉਸ ਨੂੰ ਹੇਠਾਂ ਛੱਡ ਦਿਤਾ ਗਿਆ ਹੈ, ਤਾਂਕਿ ਮਰੰਮਤ ਦਾ ਕੰਮ ਸੌਖ ਨਾਲ ਹੋ ਸਕੇ।