ਅੰਤਰਰਾਸ਼ਟਰੀ ਪੱਧਰ ‘ਤੇ ਸੇਵਾ ਉਪਲਬਧ ਕਰੇਗਾ ਭਾਰਤ ਦਾ ‘ਭੀਮ ਐਪ’
Published : Nov 14, 2019, 7:17 pm IST
Updated : Nov 14, 2019, 7:17 pm IST
SHARE ARTICLE
Bhim App
Bhim App

ਕਿਊ ਆਰ ਕੋਡ ਆਧਾਰਿਤ ਭੁਗਤਾਨ ਸੇਵਾ ਭੀਮ ਯੂ.ਪੀ.ਆਈ. ਦਾ ਬੁੱਧਵਾਰ ਨੂੰ ਪਹਿਲੀ ਵਾਰ ਕੌਮਾਂਤਰੀ...

ਨਵੀਂ ਦਿੱਲੀ: ਕਿਊ ਆਰ ਕੋਡ ਆਧਾਰਿਤ ਭੁਗਤਾਨ ਸੇਵਾ ਭੀਮ ਯੂ.ਪੀ.ਆਈ. ਦਾ ਬੁੱਧਵਾਰ ਨੂੰ ਪਹਿਲੀ ਵਾਰ ਕੌਮਾਂਤਰੀ ਪੱਧਰ ’ਤੇ ਪ੍ਰਦਰਸ਼ਨ ਕੀਤਾ ਗਿਆ। ਸਿੰਗਾਪੁਰ ਫਿਨਟੈੱਕ ਫੈਸਟੀਵਲ ’ਚ ਇਸ ਰਾਹੀਂ ਇਕ ਮਰਚੈਂਟ ਟਰਮਿਨਲ ’ਤੇ ਇਸ ਦਾ ਪ੍ਰਦਰਸ਼ਨ ਕੀਤਾ ਗਿਆ। ਇਹ ਪ੍ਰਦਰਸ਼ਨ 15 ਨਵੰਬਰ ਤੱਕ ਫੈਸਟੀਵਲ ਦੇ ਨਾਲ ਜਾਰੀ ਰਹੇਗਾ। ਸਿੰਗਾਪੁਰ ’ਚ ਭਾਰਤੀ ਹਾਈ ਕਮਿਸ਼ਨਰ ਜਾਵੇਦ ਅਸ਼ਰਫ ਨੇ ਕਿਹਾ ਕਿ ਇਹ ਪਹਿਲਾ ਮੌਕਾ ਹੈ ਜਦੋਂ ਭੀਮ ਐਪ ਕੌਮਾਂਤਰੀ ਹੋਇਆ ਹੈ। ਇਸ ਨਾਲ ਕੋਈ ਵੀ ਨੈੱਟਸ ਟਰਮਿਨਲ ’ਤੇ ਐਸ.ਜੀ. ਕਿਊ ਆਰ ਕੋਡ ਨੂੰ ਸਕੈਨ ਕਰਕੇ ਸਿੰਗਾਪੁਰ ’ਚ ਭੁਗਤਾਨ ਕਰ ਸਕਦਾ ਹੈ।

Bhim AppBhim App

ਇਸ ਵਿਵਸਥਾ ਨੂੰ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (ਐੱਨ.ਪੀ.ਸੀ.ਆਈ.) ਅਤੇ ਸਿੰਗਾਪੁਰ ਫਾਰ ਇਲੈਕਟ੍ਰੋਨਿਕ ਟ੍ਰਾਂਸਫਰਸ (ਨੈੱਟਸ) ਨੇ ਸਾਂਝੇ ਰੂਪ ਨਾਲ ਵਿਕਸਿਤ ਕੀਤਾ ਹੈ। ਇਸ ਨੂੰ ਫਰਵਰੀ 2020 ਤੋਂ ਸਿੰਗਾਪੁਰ ’ਚ ਸ਼ੁਰੂ ਕੀਤਾ ਜਾ ਸਕਦਾ ਹੈ। ਹਾਈ ਕਮਿਸ਼ਨਰ ਨੇ ਕਿਹਾ ਕਿ ਫਰਵਰੀ 2020 ਤੱਕ ਸਾਰੇ ਰੁਪੇ ਕਾਰਡ ਸਿੰਗਾਪੁਰ ’ਚ ਸਵਿਕਾਰ ਕੀਤੇ ਜਾਣਗੇ। ਇਹ ਵਿੱਤੀ ਟੈਕਨਾਲੋਜੀ ਖੇਤਰ ’ਚ ਭਾਰਤ ਅਤੇ ਸਿੰਗਾਪੁਰ ਵਿਚਕਾਰ ਸਹਿਯੋਗ ਦੀ ਇਕ ਹੋਰ ਪ੍ਰਾਪਤੀ ਹੈ। ਇਸ ਤੋਂ ਪਹਿਲਾਂ ਇਥੇ ਰੁਪੇ ਇੰਟਰਨੈਸ਼ਨਲ ਕਾਰਡ ਜਾਰੀ ਕੀਤਾ ਗਿਆ ਸੀ।

ਇਸ ਤੋਂ ਪਹਿਲਾਂ ਅਗਸਤ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੂ.ਏ.ਈ. ਦੇ ਬਾਜ਼ਾਰ ’ਚ ਰੁਪੇ ਕਾਰਡ ਦੀ ਪੇਸ਼ਕਸ਼ ਕੀਤੀ ਸੀ। ਸੰਯੁਕਤ ਅਰਬ ਅਮੀਰਾਤ ਪੱਛਮ ਏਸ਼ੀਆ ਦਾ ਪਹਿਲਾ ਦੇਸ਼ ਬਣ ਗਿਆ ਸੀ ਜਿਸ ਨੇ ਇਲੈਕਟ੍ਰੋਨਿਕ ਭੁਗਤਾਨ ਦੀ ਭਾਰਤੀ ਪ੍ਰਣਾਲੀ ਨੂੰ ਅਪਣਾਇਆ। ਭਾਰਤ ਇਸ ਤੋਂ ਪਹਿਲਾਂ ਸਿੰਗਾਪੁਰ ਅਤੇ ਭੂਟਾਨ ’ਚ ਰੁਪੇ ਕਾਰਡ ਦੇ ਚਲਣ ਨੂੰ ਸ਼ੁਰੂ ਕਰ ਚੁੱਕਾ ਸੀ।

ਉਦੋਂ ਵਿਦੇਸ਼ ਮੰਤਰਾਲੇ ਨੇ ਬੁਲਾਰੇ ਰਵੀਸ਼ ਕੁਮਾਰ ਨੇ ਟਵੀਟ ਕੀਤਾ ਸੀ ਕਿ ਭਾਰਤ ਅਤੇ ਯੂ.ਏ.ਈ. ਦੀਆਂ ਅਰਥਵਿਵਸਥਾਵਾਂ ਨੂੰ ਇਕ-ਦੂਜੇ ਦੇ ਹੋਰ ਨੇੜੇ ਲਿਆਂਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ’ਚ ਯੂ.ਏ.ਈ. ’ਚ ਅਧਿਕਾਰਤ ਤੌਰ ’ਤੇ ਰੁਪੇ ਕਾਰਡ ਨੂੰ ਪੇਸ਼ ਕੀਤਾ ਗਿਆ। ਖਾੜੀ ਦੇਸ਼ਾਂ ’ਚ ਯੂ.ਏ.ਈ. ਪਹਿਲਾ ਦੇਸ਼ ਹੈ ਜਿਸ ਨੇ ਭਾਰਤੀ ਰੁਪੇ ਕਾਰਡ ਨੂੰ ਅਪਣਾਇਆ ਹੈ ਯੂ.ਏ.ਈ. ਦੀਆਂ ਕਈ ਕੰਪਨੀਆਂ ਨੇ ਰੁਪੇ ਭੁਗਤਾਨ ਨੂੰ ਸਵਿਕਾਰ ਕਰਨ ਦੀ ਗੱਲ ਕੀਤੀ ਹੈ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Big Breaking : ਬਲਕੌਰ ਸਿੰਘ ਨੂੰ ਬਠਿੰਡਾ ਤੋਂ ਜਿਤਾਉਣ ਲਈ ਭਾਜਪਾ ਪਿੱਛੇ ਹਟਣ ਲਈ ਤਿਆਰ!

25 Apr 2024 9:08 AM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

24 Apr 2024 4:56 PM

ਦਿਨੇ ਕਰਦਾ Bank 'ਚ ਨੌਕਰੀ, ਸ਼ਾਮੀਂ ਵੇਚਦਾ ਕੜੀ-ਚੌਲ, ਸਰਦਾਰ ਮੁੰਡੇ ਨੇ ਸਾਬਿਤ ਕਰ ਦਿੱਤਾ

24 Apr 2024 4:47 PM

Roaways Bus Update : Chandigarh 'ਚ Punjab ਦੀਆਂ Buses ਦੀ No-Entry, ਖੜਕ ਗਈ ਚੰਡੀਗੜ੍ਹ CTU ਨਾਲ!

24 Apr 2024 1:08 PM

'AAP ਦੇ 13-0 ਦਾ ਮਤਲਬ - 13 ਮਰਦ ਉਮੀਦਵਾਰ ਅਤੇ 0 ਔਰਤਾਂ'

24 Apr 2024 12:14 PM
Advertisement