
ਉਤਰ ਪ੍ਰਦੇਸ਼ ਦੇ ਮੇਰਠ ਸ਼ਹਿਰ ਵਿਚ ਦਲਿਤ ਬੱਚਿਆਂ ਨੂੰ ਸਕੂਲ ਵਿਚ ਦਾਖ਼ਲਾ ਨਾ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਨਾਰਾਜ਼ ਦਲਿਤ ਸਮਾਜ ਦੇ ਲੋਕਾਂ ਨੇ ਸਕੂਲ ...
ਮੇਰਠ : ਉਤਰ ਪ੍ਰਦੇਸ਼ ਦੇ ਮੇਰਠ ਸ਼ਹਿਰ ਵਿਚ ਦਲਿਤ ਬੱਚਿਆਂ ਨੂੰ ਸਕੂਲ ਵਿਚ ਦਾਖ਼ਲਾ ਨਾ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਨਾਰਾਜ਼ ਦਲਿਤ ਸਮਾਜ ਦੇ ਲੋਕਾਂ ਨੇ ਸਕੂਲ ਪਹੁੰਚ ਕੇ ਜਮ ਕੇ ਹੰਗਾਮਾ ਕੀਤਾ। ਫਲਾਵਦਾ ਵਿਚ ਮੁਢਲੇ ਸਕੂਲ ਨੰਬਰ 2 ਮੁਹੱਲਾ ਜੋਗਿਆਨ ਵਿਚ ਮੰਗਲਵਾਰ ਨੂੰ ਪ੍ਰਿੰਸੀਪਲ ਵਲੋਂ ਦਲਿਤ ਬੱਚੇ ਨੂੰ ਦਾਖ਼ਲਾ ਦੇਣ ਨਾ ਦੇਣ 'ਤੇ ਹੰਗਾਮਾ ਹੋ ਗਿਆ। ਜਾਣਕਾਰੀ ਮਿਲਦੇ ਹੀ ਦਲਿਤ ਸਮਾਜ ਦੇ ਲੋਕ ਸਕੂਲ ਪਹੁੰਚ ਗਏ ਅਤੇ ਹੰਗਾਮਾ ਕਰਨ ਲੱਗੇ।
School Childਇਸ ਦੌਰਾਨ ਹੋਰ ਮੋਹਤਬਰ ਲੋਕ ਵੀ ਸਕੂਲ ਵਿਚ ਪਹੁੰਚ ਗਏ ਅਤੇ ਉਨ੍ਹਾਂ ਨੇ ਕਿਸੇ ਤਰ੍ਹਾਂ ਮਾਮਲਾ ਸ਼ਾਂਤ ਕਰਵਾ ਕੇ ਬੱਚਿਆਂ ਦਾ ਦਾਖ਼ਲਾ ਕਰਵਾਇਆ। ਉਥੇ ਮੁੱਖ ਅਧਿਆਪਕ ਨੇ ਦਲਿਤ ਬੱਚਿਆਂ ਦੇ ਦਾਖ਼ਲ ਨਾ ਕਰਨ ਦੇ ਦੋਸ਼ਾਂ ਨੂੰ ਨਾਕਾਰਿਆ ਹੈ। ਮੁੱਖ ਅਧਿਆਪਕ ਦਾ ਕਹਿਣਾ ਹੈ ਕਿ ਮਹਿਲਾ ਬੱਚਿਆਂ ਨੂੰ ਲੈ ਕੇ ਇੱਥੇ ਨਹੀਂ ਆਈ ਸੀ। ਮਹਿਲਾ ਨੂੰ ਬੱਚਿਆਂ ਨੂੰ ਨਾਲ ਲੈ ਕੇ ਅਤੇ ਆਧਾਰ ਕਾਰਡ ਲਿਆਉਣ ਲਈ ਕਿਹਾ ਗਿਆ ਸੀ। ਕਸਬੇ ਦੇ ਮੁਹੱਲਾ ਜਗਜੀਵਨ ਰਾਮ ਨਿਵਾਸੀ ਦਲਿਤ ਮਹਿਲਾ ਮੰਗਲਵਾਰ ਨੂੰ ਅਪਣੇ ਦੋ ਬੱਚਿਆਂ 9 ਸਾਲਾਂ ਦੇ ਗੌਰਵ ਅਤੇ 7 ਸਾਲ ਦੇ ਕਾਰਤਿਕ ਨੂੰ ਦਾਖ਼ਲ ਕਰਵਾਉਣ ਲਈ ਮੁਹੱਲੇ ਵਿਚ ਹੀ ਬਣੇ ਸਰਕਾਰੀ ਸਕੂਲ ਵਿਚ ਪਹੁੰਚੀ।
School Childਮਹਿਲਾ ਦਾ ਦੋਸ਼ ਹੈ ਕਿ ਮੁੱਖ ਅਧਿਆਪਕ ਰਹੀਸੂਦੀਨ ਨੇ ਦਲਿਤ ਹੋਣ ਕਾਰਨ ਉਸ ਦੇ ਦੋਵੇਂ ਬੱਚਿਆਂ ਨੂੰ ਸਕੂਲ ਵਿਚ ਦਾਖ਼ਲ ਕਰਨ ਤੋਂ ਇਨਕਾਰ ਕਰ ਦਿਤਾ। ਨਿਰਾਸ਼ ਹੋਈ ਮਹਿਲਾ ਨੇ ਮੁੱਖ ਅਧਿਆਪਕ ਵਲੋਂ ਆਖੀਆਂ ਗੱਲਾਂ ਦੀ ਜਾਣਕਾਰੀ ਸਮਾਜ ਦੇ ਲੋਕਾਂ ਨੂੰ ਦਿਤੀ। ਮਾਮਲੇ ਦੀ ਜਾਣਕਾਰੀ ਮਿਲਦਿਆਂ ਹੀ ਦਲਿਤ ਸਮਾਜ ਦੇ ਲੋਕ ਸਕੂਲ ਵਿਚ ਪਹੁੰਚੇ ਅਤੇ ਹੰਗਾਮਾ ਸ਼ੁਰੂ ਹੋ ਗਿਆ। ਮਹਿਲਾ ਦਾ ਕਹਿਣਾ ਸੀ ਕਿ ਮੁੱਖ ਅਧਿਆਪਕ ਨੇ ਇਹ ਕਹਿ ਕੇ ਉਸ ਦੇ ਬੱਚਿਆਂ ਦਾ ਦਾਖ਼ਲਾ ਨਹੀਂ ਕੀਤਾ ਕਿ ਬੱਚੇ ਦਲਿਤ ਹਨ। ਇਸ ਲਈ ਇਸ ਸਕੂਲ ਵਿਚ ਦਲਿਤ ਬੱਚਿਆਂ ਦਾ ਦਾਖ਼ਲਾ ਨਹੀਂ ਕੀਤਾ ਜਾ ਸਕਦਾ।
Dalit Protestਸੂਚਨਾ 'ਤੇ ਮੁਹੱਲੇ ਦੇ ਹੋਰ ਮੋਹਤਬਰ ਲੋਕ ਵੀ ਸਕੂਲ ਵਿਚ ਪਹੁੰਚ ਗਏ, ਜਿਨ੍ਹਾਂ ਨੇ ਮਾਮਲਾ ਸ਼ਾਂਤ ਕਰਵਾÎਇਆ। ਉਧਰ ਮੁੱਖ ਅਧਿਆਪਕ ਰਹੀਸੂਦੀਨ ਦਾ ਕਹਿਣਾ ਹੈ ਕਿ ਮਹਿਲਾ ਬੱਚਿਆਂ ਦਾ ਦਾਖ਼ਲਾ ਕਰਵਾਉਣ ਲਈ ਆਈ ਸੀ। ਬੱਚੇ ਮਹਿਲਾ ਦੇ ਨਾਲ ਨਹੀਂ ਸਨ। ਬੱਚਿਆਂ ਦੇ ਨਾਲ ਲਿਆਉਣ ਅਤੇ ਆਧਾਰ ਕਾਰਡ ਲਿਆਉਣ ਦੀ ਗੱਲ ਆਖੀ ਸੀ। ਦੋਸ਼ ਗ਼ਲਤ ਹੈ ਅਤੇ ਨਾ ਹੀ ਉਹ ਮਹਿਲਾ ਦੀ ਬਿਰਾਦਰੀ ਜਾਣਦੇ ਹਨ। ਇਸ ਮਾਮਲੇ ਵਿਚ ਸਹਾਇਕ ਬੇਸਿਕ ਸਿੱਖਿਆ ਅਧਿਕਾਰੀ ਧਿਆਨ ਚੰਦ ਦਾ ਕਹਿਣਾ ਹੈ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ। ਮਾਮਲੇ ਦੀ ਜਾਂਚ ਕਰਵਾਈ ਜਾਵੇਗੀ।