ਚੋਣ ਸੇਵਾਵਾਂ ਨੂੰ ਸੁਚਾਰੂ ਬਣਾਉਣ ਲਈ ਚੋਣ ਕਮਿਸ਼ਨ ਵਲੋਂ ਮੋਬਾਈਲ ਟੈਕਨਾਲੋਜੀ ਦੀ ਸ਼ੁਰੂਆਤ
Published : Feb 19, 2021, 6:39 pm IST
Updated : Feb 19, 2021, 6:39 pm IST
SHARE ARTICLE
Punjab Cabinet
Punjab Cabinet

ਭਾਰਤੀ ਚੋਣ ਕਮਿਸ਼ਨ (ਈ.ਸੀ.ਆਈ.) ਵਲੋਂ ਨਾਗਰਿਕਾਂ ਨੂੰ ਦਿੱਤੀਆਂ ਜਾਂਦੀਆਂ ਚੋਣ ਸੇਵਾਵਾਂ...

ਚੰਡੀਗੜ੍ਹ: ਭਾਰਤੀ ਚੋਣ ਕਮਿਸ਼ਨ (ਈ.ਸੀ.ਆਈ.) ਵਲੋਂ ਨਾਗਰਿਕਾਂ ਨੂੰ ਦਿੱਤੀਆਂ ਜਾਂਦੀਆਂ ਚੋਣ ਸੇਵਾਵਾਂ ਨੂੰ ਸੁਚਾਰੂ ਅਤੇ ਸਰਲ ਬਣਾਉਣ ਲਈ ਵੱਖ-ਵੱਖ ਸੂਚਨਾ ਸੰਚਾਰ ਟੈਕਨਾਲੌਜੀ (ਆਈ.ਸੀ.ਟੀ.) ਨਾਲ ਸਬੰਧਤ ਉਪਰਾਲੇ ਕੀਤੇ ਗਏ ਹਨ। ਦੇਸ਼ ਦੇ ਨਾਗਰਿਕਾਂ ਨੂੰ ਚੋਣ ਰੁਝੇਵਿਆਂ ਵਿਚ ਵੱਧ ਤੋਂ ਵੱਧ ਸ਼ਾਮਲ ਹੋਣ ਦੇ ਸਮਰੱਥ ਬਣਾਉਣ ਲਈ ਵਿਕਸਤ ਕੀਤੀਆਂ ਮੋਬਾਈਲ ਐਪਲੀਕੇਸ਼ਨਾਂ ਬਾਰੇ ਜਾਗਰੂਕ ਕਰਨ ਲਈ ਦੇਸ਼ ਦੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਮੁੱਖ ਚੋਣ ਅਧਿਕਾਰੀਆਂ ਨਾਲ ਕੱਲ ਇਕ ਵੀਡੀਓ ਕਾਨਫਰੰਸ ਕੀਤੀ ਗਈ।

Voters Voters

ਈ.ਸੀ.ਆਈ. ਵਲੋਂ ਵੋਟਰ ਹੈਲਪਲਾਈਨ ਐਪ ਨਾਮੀ ਇਕ ਬੇਮਿਸਾਲ ਮੋਬਾਈਲ ਐਪਲੀਕੇਸ਼ਨ ਲਾਂਚ ਕੀਤੀ, ਜਿਸ ਨਾਲ ਉਪਭੋਗਤਾ ਚੋਣ ਸੇਵਾਵਾਂ ਲਈ ਬਿਨੈ ਕਰਨ ਤੋਂ ਇਲਾਵਾ ਆਸਾਨੀ ਨਾਲ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਨਾਗਰਿਕ ਆਪਣੀ ਰੁਚੀ ਆਨੁਸਾਰ ਐਪ ਦੀ ਵਰਤੋਂ ਕਰ ਸਕਦੇ ਹਨ ਅਤੇ ਵਧੇਰੇ ਦਿਲਚਸਪ ਢੰਗ ਨਾਲ ਚੋਣ ਪ੍ਰਕਿਰਿਆ ਬਾਰੇ ਜਾਣ ਸਕਦੇ ਹਨ।

voters of Punjabvoters of Punjab

ਵਿਸ਼ੇਸ਼ਤਾਵਾਂ:
•    ਵੇਰਵਿਆਂ ਰਾਹੀਂ ਜਾਂ ਈਪੀਆਈਸੀ ਨੰਬਰ ਦੀ ਵਰਤੋਂ ਕਰਕੇ ਚੋਣ ਸਬੰਧੀ ਜਾਣਕਾਰੀ ਹਾਸਲ ਕਰਨਾ
•    ਨਵੀਂ ਵੋਟਰ ਰਜਿਸਟ੍ਰੇਸ਼ਨ ਲਈ ਵੋਟ ਪਾਉਣ ਲਈ ਰਜਿਸਟਰ ਕਰਨਾ
•    ਨਵੇਂ ਵੋਟਰ ਸ਼ਨਾਖਤੀ ਕਾਰਡ / ਏਸੀ ਤੋਂ ਤਬਦੀਲ ਹੋਣ ਲਈ ਅਪਲਾਈ ਕਰਨਾ, ਵਿਧਾਨ ਸਭਾ ਅੰਦਰ ਕ੍ਰਮ ਪਰਿਵਰਤਨ, ਵੋਟਰ ਸੂਚੀ ਵਿੱਚ ਹਟਾਉਣਾ / ਇਤਰਾਜ਼, ਵੋਟਰ ਸੂਚੀ ਵਿੱਚ ਦਾਖਲਾ ਠੀਕ ਕਰਨਾ, ਵਿਦੇਸ਼ੀ ਵੋਟਰਾਂ ਦੀ ਰਜਿਸਟ੍ਰੇਸ਼ਨ ਲਈ ਆਨਲਾਈਨ ਅਪਲਾਈ ਕਰਨਾ। 
•    ਸ਼ਿਕਾਇਤ ਦਰਜ ਕਰਵਾਉਣ ਦਾ ਵਿਕਲਪ
•    ਉਮੀਦਵਾਰਾਂ ਅਤੇ ਹਲਫਨਾਮੇ ਬਾਰੇ ਵੇਰਵੇ
•    ਐਪ ਵਿੱਚ ਚੋਣ ਨਤੀਜੇ ਵੀ ਦਰਸਾਏ ਜਾਣਗੇ

ਵੋਟਰ ਹੈਲਪਲਾਈਨ ਐਪ ਕਿਵੇਂ ਡਾਊਨਲੋਡ ਕੀਤੀ ਜਾਵੇ?

• ਐਂਡਰਾਇਡ (ਗੂਗਲ ਪਲੇ ਸਟੋਰ)
•   https://play.google.com/store/apps/details?id=com.eci.citizen

• ਆਈਓਐਸ (ਐਪਲ ਐਪ ਸਟੋਰ)
•  https://apps.apple.com/in/app/voter-helpline/id1456535004

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement