
ਕਿਹਾ, ਰਵਾਇਤੀ ਸਰਕਾਰਾਂ ਨੇ ਕੁੱਝ ਕੀਤਾ ਹੁੰਦਾ ਤਾਂ ਅੱਜ ਮੱਛੀ ਵਾਂਗ ਨਾ ਤੜਫਦੇ
ਚੰਡੀਗੜ੍ਹ: ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਗੁਰਬਾਣੀ ਸਰਬ ਸਾਂਝੀ ਹੈ ਅਤੇ ਇਸ ਨੂੰ ਕੋਈ ਵੀ ਕੈਦ ਕਰ ਕੇ ਨਹੀਂ ਰੱਖ ਸਕਦਾ। ਅਸੀਂ ਚਾਹੁੰਦੇ ਹਾਂ ਕਿ ਦੁਨੀਆਂ ਭਰ ਵਿਚ ਗੁਰਬਾਣੀ ਦਾ ਪ੍ਰਸਾਰ ਹੋਵੇ ਅਤੇ ਲੋਕ ਇਸ ਨੂੰ ਮੁਫ਼ਤ ਸੁਣਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਜੋ ਵੀ ਫ਼ੈਸਲਾ ਲੈਣਗੇ, ਉਹ ਪੰਜਾਬ ਦੇ ਭਲੇ ਲਈ ਹੋਵੇਗਾ। ਜੇਕਰ ਰਵਾਇਤੀ ਸਰਕਾਰਾਂ ਨੇ ਸਮਾਂ ਰਹਿੰਦੀਆਂ ਕੁੱਝ ਕੀਤਾ ਹੁੰਦਾ ਤਾਂ ਅੱਜ ਮੱਛੀ ਵਾਂਗ ਨਾ ਤੜਫਦੇ ਹੁੰਦੇ।