
ਕਸਬਾ ਮੱਲਾਂਵਾਲਾ ਦੇ ਵਿਕਾਸ ਕੰਮ ਬਿਨਾ ਭੇਦਭਾਵ ਦੇ ਕੀਤੇ ਜਾਣਗੇ-ਮੀਨਾਕਸ਼ੀ
ਫ਼ਿਰੋਜ਼ਪੁਰ- ਕਸਬਾ ਮੱਲਾਂਵਾਲਾ ਦੀ ਨਗਰ ਪੰਚਾਇਤ ਦੀ ਪ੍ਰਧਾਨ ਅਤੇ ਉੱਪ ਪ੍ਰਧਾਨ ਦੇ ਅਹੁਦੇ ਦਾ ਬੀਤੇ ਦਿਨੀਂ ਐਲਾਨ ਹੋ ਗਿਆ ਸੀ। ਜਿਸ ਦੇ ਸਬੰਧ ਵਿੱਚ ਅੱਜ ਹਲਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੀ ਅਗਵਾਈ ਵਿੱਚ ਨਗਰ ਪੰਚਾਇਤ ਦੀ ਪ੍ਰਧਾਨ ਮਿਨਾਕਸ਼ੀ ਬੱਬਲ ਸ਼ਰਮਾ ਅਤੇ ਉਪ ਪ੍ਰਧਾਨ ਵੀਰੋ ਨੇ ਅਹੁਦਾ ਸੰਭਾਲਿਆ ਹੈ।
File Photo
ਅੱਜ ਨਗਰ ਪੰਚਾਇਤ ਮੱਲਾਂਵਾਲਾ ਵਿਖੇ ਇੱਕ ਸਾਦੇ ਸਮਾਗਮ ਦੌਰਾਨ ਹਲਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਨਗਰ ਪੰਚਾਇਤ ਮੱਲਾਂਵਾਲਾ ਦੀ ਪ੍ਰਧਾਨ ਮਿਨਾਕਸੀ ਬੱਬਲ ਸ਼ਰਮਾ ਦਾ ਮੂੰਹ ਮਿੱਠਾ ਕਰਵਾ ਕੇ ਉਨ੍ਹਾਂ ਨੂੰ ਕੁਰਸੀ ਤੇ ਬਿਠਾਇਆ ਗਿਆ ।ਇਸ ਸਮੇਂ ਨਵ ਨਿਯੁਕਤ ਪ੍ਰਧਾਨ ਮਿਨਾਕਸ਼ੀ ਸ਼ਰਮਾ ਦੇ ਪਤੀ ਸੀਨੀਅਰ ਕਾਂਗਰਸੀ ਆਗੂ ਅਤੇ ਹਲਕਾ ਖਡੂਰ ਸਾਹਿਬ ਦੇ ਪ੍ਰਧਾਨ ਬੱਬਲ ਸ਼ਰਮਾ ਈ ਓ ਧਰਮਪਾਲ ਸਿੰਘ ਆਦਿ ਹਾਜ਼ਰ ਸਨ।
File Photo
ਇਸ ਮੌਕੇ ਹਲਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਕਿ ਕਸਬਾ ਮੱਲਾਂਵਾਲਾ ਦੇ ਵਿਕਾਸ ਵਿੱਚ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ ਅਧੂਰੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣਗੇ । ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਹੈ ਕਿ ਕਸਬੇ ਨੂੰ ਗਰਾਂਟਾਂ ਦੇ ਖੁੱਲ੍ਹੇ ਗੱਫੇ ਦੇ ਕੇ ਨਮੂਨੇ ਦਾ ਸ਼ਹਿਰ ਬਣਾਇਆ ਜਾਵੇਗਾ। ਨਵ ਨਿਯੁਕਤ ਪ੍ਰਧਾਨ ਮਨਾਕਸ਼ੀ ਬੱਬਲ ਸ਼ਰਮਾ ਨੇ ਕਿਹਾ ਕਿ ਮੈਂ ਆਪਣੀ ਡਿਊਟੀ ਨੂੰ ਤਨਦੇਹੀ ਨਾਲ ਨਿਭਾਵਾਂਗੀ ਅਤੇ ਕਸਬੇ ਦੇ ਵਿਕਾਸ ਕੰਮਾਂ ਅਤੇ ਅਧੂਰੇ ਪਏ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ। ਕਸਬਾ ਮੱਲਾਂਵਾਲਾ ਦੇ ਵਿਕਾਸ ਕੰਮ ਬਿਨਾਂ ਭੇਦ ਭਾਵ ਦੇ ਕੀਤੇ ਜਾਣਗੇ ।
File Photo
ਇਸ ਮੌਕੇ ਲਖਵਿੰਦਰ ਸਿੰਘ ਜੌੜਾ, ਸਾਬਕਾ ਪ੍ਰਧਾਨ ਰੌਸ਼ਨ ਲਾਲ ਬਿੱਟਾ, ਜਗੀਰ ਸਿੰਘ ਥਿੰਦ ਸਾਬਕਾ ਚੇਅਰਮੈਨ, ਥਾਣਾ ਮੱਲਾਂਵਾਲਾ ਦੇ ਮੁਖੀ ਜਤਿੰਦਰ ਸਿੰਘ, ਸੱਤਪਾਲ ਚਾਵਲਾ ਸ਼ਹਿਰੀ ਪ੍ਰਧਾਨ ,ਸ਼ਾਕਾ ਪ੍ਰਧਾਨ, ਰਮੇਸ਼ ਅਟਵਾਲ, ਡਾ ਪਰਮਿੰਦਰ ਸਿੰਘ ਗਿੱਲ, ਬਰਜਿੰਦਰ ਸਿੰਘ ਗਿੱਲ, ਗੁਰਸੇਵਕ ਸਿੰਘ ਮੰਗਾ, ਰਸ਼ਪਾਲ ਬੱਗੀ, ਅਜੇ ਸੇਠੀ ਸੀਨੀਅਰ ਸੀਨੀਅਰ ਮੀਤ ਪ੍ਰਧਾਨ ਫ਼ਿਰੋਜ਼ਪੁਰ, ਡਾ ਸ਼ਾਮ ਲਾਲ ਕਟਾਰੀਆ, ਤਰਸੇਮ ਲਾਲ, ਅਸ਼ਵਨੀ ਸੇਠੀ ,ਰਕੇਸ ਘਾਰੂ , ਰੇਸ਼ਮ ਸਿੰਘ ਬਿੱਟੂ ਥਿੰਦ ਪ੍ਰਧਾਨ, ਲਵਦੀਪ ਸਿੰਘ ਮਾਨੋਚਾਹਲ, ਅਮਨਦੀਪ ਸਿੰਘ ਮਾਣੋਚਾਹਲ, ਨਛੱਤਰ ਸਿੰਘ ਮੱਲਾਂਵਾਲਾ, ਬਲਜਿੰਦਰ ਸਿੰਘ ਸੰਧੂ ਆਦਿ ਹਾਜ਼ਰ ਸਨ
File Photo