ਗੁਜਰਾਤ ਦੇ ਉਪ ਮੁੱਖ ਮੰਤਰੀ ਸਣੇ ਚਾਰ ਬੀਜੇਪੀ ਲੀਡਰਾਂ ਨੂੰ ਭੇਜਿਆ ਕਾਨੂੰਨੀ ਨੋਟਿਸ
Published : Jan 20, 2021, 11:04 pm IST
Updated : Jan 20, 2021, 11:04 pm IST
SHARE ARTICLE
Giriraj
Giriraj

ਸੰਘਰਸ ਵਿਚ ਲੱਗੇ ਕਿਸਾਨਾਂ ਨੂੰ ਖ਼ਾਲਿਸਤਾਨੀ, ਢੋਂਗੀ, ਪ੍ਰੋ-ਚਾਈਨਾ ਸਬਦਾਂ ਰਾਹੀਂ ਬਦਨਾਮ ਕਰਨ ਤੇ ਜਨਤਕ ਮੰਗਣ ਮਾਫ਼ੀ

ਫ਼ਿਰੋਜ਼ਪੁਰ  : ਕੇਂਦਰ ਵਲੋਂ ਕਿਸਾਨੀ ਖੇਤੀ ਨੂੰ ਲੈ ਕੇ ਪਾਸ ਕੀਤੇ ਗਏ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਲੰਮੇ ਸਮੇਂ ਤੋਂ ਕਿਸਾਨ ਜਥੇਬੰਦੀਆਂ ਵਲੋਂ ਜਿਥੇ ਲਗਾਤਾਰ ਸੰਘਰਸ਼ ਜਾਰੀ ਹੈ ਉਥੇ ਹੀ ਇਨ੍ਹਾਂ ਸੰਘਰਸ਼ਾਂ ਤੋਂ ਚਿੜ੍ਹਦੇ ਹੋਏ ਭਾਜਪਾ ਦੇ ਮੰਤਰੀਆਂ ਅਤੇ ਲੀਡਰਾਂ ਵਲੋਂ ਸੰਘਰਸ਼ ਵਿਚ ਬੈਠੇ ਕਿਸਾਨਾਂ ਨੂੰ ਬਦਨਾਮ ਕਰਨ ਲਈ ਵਿਵਾਦਤ ਸ਼ਬਦਾਂ ਦਾ ਪ੍ਰਯੋਗ ਕੀਤਾ ਜਾ ਰਿਹਾ ਹੈ। 

 

   ਲੀਡਰਾਂ ਵਲੋਂ ਬੋਲੇ ਗਏ ਇਨ੍ਹਾਂ ਸ਼ਬਦਾਂ ਨੂੰ ਵਾਪਸ ਲੈਣ ਅਤੇ ਜਨਤਕ ਤੌਰ ਤੇ ਮਾਫ਼ੀ ਮੰਗਣ ਸਬੰਧੀ ਕਾਨੂੰਨੀ ਨੋਟਿਸ ਭੇਜੇ ਗਏ ਹਨ। ਸੀਨੀਅਰ ਐਡਵੋਕੇਟ ਰਜਨੀਸ ਦਹੀਯਾ ਵਲੋਂ ਭੇਜੇ ਗਏ ਕਾਨੂੰਨੀ ਨੋਟਿਸ ਰਾਹੀਂ ਭਾਜਪਾ ਦੇ ਆਗੂਆਂ ਵਲੋਂ ਜਨਤਕ ਮੁਆਫ਼ੀ ਮੰਗਣ ਲਈ ਲਿਖਿਆ ਗਿਆ ਹੈ। ਜੇਕਰ ਇਨ੍ਹਾਂ ਵਲੋਂ ਮੁਆਫ਼ੀ ਨਾ ਮੰਗੀ ਗਈ ਤਾਂ ਇਨ੍ਹਾਂ ਵਿਰੁਧ ਫ਼ੌਜਦਾਰੀ ਮੁਕੱਦਮੇ ਦਾਇਰ ਕੀਤੇ ਜਾਣਗੇ।

Farmer protestFarmer protestਐਡਵੋਕੇਟ ਦਹੀਯਾ ਨੇ ਦਸਿਆ ਕਿ ਫ਼ਿਰੋਜ਼ਪੁਰ ਦੇ ਪਿੰਡ ਕਟੋਰਾ ਦੇ ਕਿਸਾਨ ਬਲਰਾਜ ਸਿੰਘ, ਬੋਰਾਂਵਾਲੀ ਦੇ ਜਗਜੀਤ ਸਿੰਘ, ਆਸਇਏਕੇ ਦੇ ਸਰਬਜੀਤ ਸਿੰਘ ਅਤੇ ਗੁਰਦਿੱਤੀ ਵਾਲਾ ਦੇ ਮੰਗਲ ਸਿੰਘ ਵਲੋਂ ਨੋਟਿਸ ਭੇਜੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਗੁਜਰਾਤ ਦੇ ਉਪ ਮੁੱਖ ਮੰਤਰੀ ਨਿਤਿਨ ਪਟੇਲ ਨੇ 18 ਦਸੰਬਰ ਨੂੰ ਕਿਸਾਨੀ ਸੰਘਰਸ਼ ’ਤੇ ਸਵਾਲ ਚੁੱਕਦਿਆਂ ਕਿਹਾ ਸੀ ਕਿ ਸੰਘਰਸ਼ ਵਿਚ ਪੀਜਾ ਪਕੌੜੇ ਮੁਫ਼ਤ ਵਿਚ ਕਿਥੋਂ ਆ ਰਹੇ ਹਨ ਇਨ੍ਹਾਂ ਪਿੱਛੇ ਚੀਨ ਅਤੇ ਖ਼ਾਲਿਸਤਾਨੀ ਦੇ ਛਿਪੇ ਏਜੰਡੇ ਸ਼ਾਮਲ ਹਨ। ਭਾਜਪਾ ਦੇ ਕੌਮੀ ਸਕੱਤਰ ਰਾਮ ਮਹਾਦੇਵ ਨੇ 30 ਦਿਸੰਬਰ 2020 ਨੂੰ ਟਵੀਟ ਰਾਹੀਂ ਸਵਾਲ ਚੁੱਕਿਆ ਸੀ ਕਿ ਕਿਤੇ ਕਿਸਾਨਾਂ ਪਿੱਛੇ ਖ਼ਾਲੀਸਤਾਨ ਤਾਂ ਨਹੀਂ। 

Bjp LeadershipBjp Leadership ਸੰਸਦ ਮੈਂਬਰ ਐਕਟਰ ਕਲਾਕਾਰ ਰਵੀ ਕਿਸ਼ਨ ਨੇ 24 ਦਿਸੰਬਰ 2020 ਨੂੰ ਟਵੀਟ ਕਰ ਕੇ ਧਰਨੇ ਵਿਚ ਬੈਠੇ ਕਿਸਾਨਾਂ ਨੂੰ ਢੋਂਗੀ ਕਿਹਾ ਸੀ ਅਤੇ ਪਸ਼ੂ ਪਾਲਣ ਤੇ ਮੱਛੀ ਪਾਲਣ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ 12 ਦਿਸੰਬਰ ਨੂੰ ਜਾਰੀ ਅਪਨੇ ਬਿਆਨ ਰਾਹੀਂ ਕਿਸਾਨੀ ਅੰਦੋਲਨ ਵਿਚ ਵਿਦੇਸ਼ੀ ਤਾਕਤਾਂ ਦੀ ਘੁਸਪੈਠ ਅਤੇ ਸਰਜੀਲ ਇਮਾਮ ਦੇ ਪੋਸਟਰ ਲਗਾਏ ਜਾਣ ਦੀ ਗੱਲ ਕੀਤੀ ਸੀ।   

FARMERFARMER

ਦਸਣਯੋਗ ਹੈ ਕਿ ਇਨ੍ਹਾਂ ਲੀਡਰਾਂ ਵਲੋਂ ਜਾਣ-ਬੁੱਝ ਕੇ ਭਾਜਪਾ ਅਤੇ ਕੇਂਦਰ ਸਰਕਾਰ ਦੀ ਕਠਪੁਤਲੀ ਬਣ ਕੇ ਕਿਸਾਨ ਅਤੇ ਕਿਸਾਨੀ ਸੰਘਰਸ਼ ਨੂੰ ਬਦਨਾਮ ਕਰਨ ਦੀ ਨੀਅਤ ਨਾਲ ਇਨ੍ਹਾਂ ਸ਼ਬਦਾਂ ਦਾ ਪ੍ਰਯੋਗ ਕੀਤਾ ਗਿਆ ਹੈ। ਐਡਵੋਕੇਟ ਦਹੀਯਾ ਨੇ ਦਸਿਆ ਕਿ ਭਾਜਪਾ ਦੇ ਲੀਡਰਾਂ ਵਲੋਂ ਵਰਤੇ ਗਏ ਵਿਵਾਦਤ ਬਿਆਨਬਾਜ਼ੀ ਅਤੇ ਮਾੜੀ ਸ਼ਬਦਾਵਲੀ ਇਨ੍ਹਾਂ ਦੀ ਬੀਮਾਰ ਮਾਨਸਿਕਤਾ ਅਤੇ ਸੋਚ ਨੂੰ ਉਜਾਗਰ ਕਰਦੀਆਂ ਹਨ। ਵਿਵਾਦਤ ਸ਼ਬਦਾਂ ਰਾਹੀ ਸੰਘਰਸ਼ਸ਼ੀਲ ਕਿਸਾਨਾਂ ਦੀ ਹੋਈ ਮਾਨਹਾਨੀ ਅਤੇ ਕਿਸਾਨੀ ਸੰਘਰਸ਼ ਦੇ ਅਕਸ ਨੂੰ ਖ਼ਰਾਬ ਕਰਨ ਦੀ ਕੀਮਤ ਭਾਜਪਾ ਆਗੂਆਂ ਨੂੰ ਚੁਕਾਨੀ ਪਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement
Advertisement

ਭਾਰੇ ਹੰਗਾਮੇ ਮਗਰੋਂ ਮੁੜ ਸ਼ੁਰੂ ਹੋਈ ਵਿਧਾਨ ਸਭਾ ਦੀ ਕਾਰਵਾਈ, ਸੀਐਮ ਮਾਨ ਨੇ ਫਿਰ ਰਗੜ 'ਤੇ ਵਿਰੋਧੀ, ਸੁਣੋ Live

04 Mar 2024 4:39 PM

Punjab Vidhan Sabha LIVE | Amritpal Sukhanand ਨੇ ਲਪੇਟੇ 'ਚ ਲਏ ਵਿਰੋਧੀ, ਸੁਣੋ ਨਾਅਰੇ| Budget Session 2024

04 Mar 2024 1:21 PM

CM Bhagwant Mann LIVE | ਪ੍ਰਤਾਪ ਬਾਜਵਾ ਨਾਲ ਹੋਏ ਤਿੱਖੀ ਤਕਰਾਰ, Vidhan Sabha 'ਚ ਹੋ ਗਈ ਤੂੰ-ਤੂੰ, ਮੈਂ-ਮੈਂ...

04 Mar 2024 1:10 PM

CM Bhagwant Mann LIVE | "ਵਿਰੋਧੀਆਂ ਨੂੰ CM ਮਾਨ ਨੇ ਮਾਰੇ ਤਾਅਨੇ ਕਿਹਾ, ਇਨ੍ਹਾਂ ਦਾ ਪੰਜਾਬ ਦੇ ਮੁੱਦਿਆਂ ਨਾਲ ਕੋਈ.

04 Mar 2024 12:30 PM

ਕਿੱਲਾ ਵੇਚ ਕੇ ਚਾਵਾਂ ਨਾਲ ਭੇਜੇ 25 ਸਾਲਾ ਮੁੰਡੇ ਨੂੰ Canada 'ਚ ਆਇਆ ਹਾਰਟ-ਅਟੈਕ

04 Mar 2024 11:33 AM
Advertisement