
ਫ਼ਿਰੋਜ਼ਪੁਰ ਫੀਡਰ 'ਚ ਇਕ ਅੰਗਹੀਣ ਸਿਖਿਆ ਪ੍ਰੋਵਾਈਡਰ ਵਲੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ ਗਈ ਜਿਸ ਦੀ ਲਾਸ਼ ਬੀਤੀ ਸ਼ਾਮ ਨੂੰ ਮਿਲ ਗਈ ਹੈ।
ਫਿਰੋਜ਼ਪੁਰ (ਬਲਬੀਰ ਸਿੰਘ ਜੋਸਨ) : ਫ਼ਿਰੋਜ਼ਪੁਰ ਫੀਡਰ (ਗੰਗ ਕਨਾਲ) 'ਚ ਇਕ ਅੰਗਹੀਣ ਸਿਖਿਆ ਪ੍ਰੋਵਾਈਡਰ ਵਲੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ ਗਈ ਜਿਸ ਦੀ ਲਾਸ਼ ਬੀਤੀ ਸ਼ਾਮ ਨੂੰ ਮਿਲ ਗਈ ਹੈ। ਸਿਖਿਆ ਪ੍ਰੋਵਾਈਡਰ ਚੰਨਣ ਸਿੰਘ (35 ਸਾਲ) ਸਪੁੱਤਰ ਸੱਜਣ ਸਿੰਘ ਵਾਸੀ ਚੰਗਾਲੀ ਕਦੀਮ ਦਾ ਰਹਿਣ ਵਾਲਾ ਸੀ ਜੋ ਨਿਗੂਣੀ ਤਨਖ਼ਾਹ 'ਤੇ 10 ਸਾਲ ਤੋਂ ਸੇਵਾਵਾਂ ਨਿਭਾਅ ਰਿਹਾ ਸੀ ਅਤੇ ਪਿਛਲੇ ਛੇ -ਸੱਤ ਮਹੀਨਿਆਂ ਤੋਂ ਤਨਖ਼ਾਹ ਨਾ ਮਿਲਣ ਕਾਰਨ ਘਰ 'ਚ ਚਲਦੀ ਆਰਥਕ ਤੰਗੀ ਤੋਂ ਕਾਫ਼ੀ ਪ੍ਰੇਸ਼ਾਨ ਸੀ।
committed suicide
ਜਾਣਕਾਰੀ ਅਨੁਸਾਰ ਅੰਗਹੀਣ ਸਿਖਿਆ ਪ੍ਰੋਵਾਈਡਰ ਚੰਨਣ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਚੰਗਾਲੀ ਜਦੀਦ ਅੰਦਰ ਬਤੌਰ ਸਿਖਿਆ ਪ੍ਰੋਵਾਈਡਰ ਸੇਵਾਵਾਂ ਨਿਭਾਅ ਰਿਹਾ ਸੀ, ਜੋ ਬੀਤੇ ਦਿਨ ਸਕੂਲ ਗਿਆ ਸੀ, ਪ੍ਰੰਤੂ ਵਾਪਸ ਘਰ ਨਹੀਂ ਸੀ ਆਇਆ, ਜਿਸ ਦਾ ਸਾਈਕਲ ਆਦਿ ਸਮਾਨ ਵਾਰਸਾਂ ਨੂੰ ਫ਼ਿਰੋਜ਼ਪੁਰ ਫੀਡਰ (ਗੰਗ ਕਨਾਲ) ਦੀ ਪਟੜੀ ਤੋਂ ਪਰਿਵਾਰ ਵਾਸੀਆਂ ਨੂੰ ਮਿਲਣ 'ਤੇ ਉਸ ਦੀ ਭਾਲ ਵਾਰਿਸਾਂ ਵਲੋਂ ਆਰੰਭ ਦਿਤੀ ਗਈ, ਜੋ ਦੇਰ ਸ਼ਾਮ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਛੀਂਬੇ ਵਾਲੀ ਦੇ ਕੋਲੋਂ ਨਹਿਰ ਚੋਂ ਮਿਲ ਗਈ ਹੈ। ਮ੍ਰਿਤਕ ਸਿੱਖਿਆ ਪ੍ਰੋਵਾਈਡਰ ਆਪਣੇ ਪਿਛੇ ਆਪਣੇ ਬਜ਼ੁਰਗ ਮਾਤਾ-ਪਿਤਾ, ਪਤਨੀ ਅਤੇ ਦੋ ਧੀਆਂ ਅਤੇ ਇਕ ਪੁੱਤਰ ਛੱਡ ਗਿਆ ਹੈ |
committed suicide
ਅੰਤਮ ਸੰਸਕਾਰ ਨਾ ਕਰਨ ਦਾ ਐਲਾਨ
ਆਰਥਕ ਤੰਗੀਆਂ ਦੇ ਚੱਲਦਿਆਂ ਅੰਗਹੀਣ ਸਿਖਿਆ ਪ੍ਰੋਵਾਈਡਰ ਚੰਨਣ ਸਿੰਘ ਵਲੋਂ ਮੌਜੂਦਾ ਸਿਸਟਮ ਤੋਂ ਤੰਗ ਆ ਕੇ ਜੀਵਨ ਲੀਲ੍ਹਾ ਸਮਾਪਤ ਕਰ ਲੈਣ 'ਤੇ ਸਿਖਿਆ ਪ੍ਰੋਵਾਈਡਰ ਯੂਨੀਅਨ ਅਤੇ ਸਿਖਿਆ ਬਚਾਓ ਮੰਚ ਪੰਜਾਬ ਅੰਦਰ ਸਰਕਾਰ ਪ੍ਰਤੀ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ, ਜਿਨ੍ਹਾਂ ਵਲੋਂ ਐਲਾਨ ਕੀਤਾ ਗਿਆ ਹੈ ਕਿ ਉਹ ਚੰਨਣ ਸਿੰਘ ਦੀ ਲਾਸ਼ ਦਾ ਅੰਤਮ ਸੰਸਕਾਰ ਓਨੀ ਦੇਰ ਨਹੀਂ ਕਰਨਗੇ, ਜਿੰਨੀ ਦੇਰ ਸਿੱਖਿਆ ਪ੍ਰੋਵਾਈਡਰਾਂ ਨੂੰ ਹੱਕ ਅਤੇ ਇਨਸਾਫ਼ ਨਹੀਂ ਮਿਲਦਾ। ਇਸ ਸਬੰਧ ਵਿਚ ਪਿੰਡ ਚੰਗਾਲੀ ਕਦੀਮ ਦੇ ਵਾਸੀਆਂ ਅਤੇ ਸਿਖਿਆ ਪ੍ਰੋਵਾਈਡਰਾਂ ਵਲੋਂ ਡੀਸੀ ਦਫ਼ਤਰ ਵਿਖੇ ਧਰਨੇ 'ਤੇ ਬੈਠ ਗਏ।