
ਮਿਲ ਨੇ ਜਿਹੜੇ ਪੈਸੇ ਕਿਸਾਨਾਂ ਨੂੰ ਵਾਪਸ ਕੀਤੇ ਸਨ ਉਹ ਵੀ ਅਪਣੇ ਖਾਤੇ ਵਿਚੋਂ ਵਾਪਸ ਕੀਤੇ ਸਨ।
ਗੁਰਦਾਸਪੁਰ: ਗੰਨੇ ਦੀ ਬਕਾਇਆ ਰਾਸ਼ੀ 200 ਕਰੋੜ ਦੇ ਮਾਮਲੇ ਵਿਚ ਚੱਢਾ ਸ਼ੂਗਰ ਮਿਲ ਸਾਹਮਣੇ ਕਿਸਾਨਾਂ ਦਾ ਧਰਨਾ ਤੀਜੇ ਦਿਨ ਵੀ ਜਾਰੀ ਰਿਹਾ। ਸਵੇਰੇ ਪਹਿਲੀ ਬੈਠਕ ਤੋਂ ਬਾਅਦ ਮਿਲ ਪ੍ਰਬੰਧਨ ਦੇ ਮਨੀਸ਼ ਕੁਮਾਰ ਅਤੇ ਐਸਡੀਐਮ ਬਲਵੀਰ ਰਾਜ ਸਿੰਘ ਨੇ ਮਾਝਾ ਕਿਸਾਨ ਕਮੇਟੀ ਨਾਲ ਸ਼ਾਮ ਚਾਰ ਵਜੇ ਦੂਜੀ ਬੈਠਕ ਕੀਤੀ। ਇਸ ਦੌਰਾਨ ਪ੍ਰਬੰਧਨ ਨੇ ਕਿਹਾ ਕਿ ਉਹ ਕਿਸਾਨਾਂ ਦਾ ਇੰਨਾ ਪੈਸਾ ਇਕੱਠਾ ਨਹੀਂ ਦੇ ਸਕਦੇ ਪਰ ਕੁਝ ਦਿਨਾਂ ਵਿਚ ਸਾਰੇ ਪੈਸੇ ਵਾਪਸ ਕਰ ਦੇਣਗੇ।
Sugarcaneਮਿਲ ਵੱਲੋਂ ਸਰਕਾਰ ਨੂੰ ਦਿੱਤੇ ਗਏ ਜਾਣ ਵਾਲੇ ਪੈਸਿਆਂ ਦਾ ਭੁਗਤਾਨ ਵੀ ਨਹੀਂ ਹੋਇਆ। ਮਿਲ ਨੇ ਜਿਹੜੇ ਪੈਸੇ ਕਿਸਾਨਾਂ ਨੂੰ ਵਾਪਸ ਕੀਤੇ ਸਨ ਉਹ ਵੀ ਅਪਣੇ ਖਾਤੇ ਵਿਚੋਂ ਵਾਪਸ ਕੀਤੇ ਸਨ। ਸ਼ੁਕਰਵਾਰ ਕਿਸਾਨਾਂ ਨੇ ਮਿਲ ਦੇ ਸਾਹਮਣੇ ਕਿਸਾਨ ਪ੍ਰਬੰਧਨ ਕਮੇਟੀ ਅਤੇ ਸਰਕਾਰ ਵਿਰੁਧ ਨਾਅਰੇਬਾਜ਼ੀ ਕੀਤੀ। ਕਿਸਾਨ ਆਗੂਆਂ ਨੇ ਕਿਹਾ ਕਿ 100 ਦਿਨ ਤੋਂ ਜ਼ਿਆਦਾ ਦਿਨ ਹੋ ਚੁੱਕੇ ਹਨ। ਇਸ ਦੇ ਬਾਵਜੂਦ ਮਿਲ ਪ੍ਰਬੰਧਨ ਕਮੇਟੀ ਨੇ ਉਹਨਾਂ ਦੀ ਬਕਾਇਆ ਰਾਸ਼ੀ ਜਾਰੀ ਨਹੀਂ ਕੀਤੀ।
Sugarcane
ਅਜਿਹੇ ਵਿਚ ਉਹਨਾਂ ਦੀ ਆਰਥਿਕ ਸਥਿਤੀ ਕਮਜ਼ੋਰ ਹੋ ਚੁੱਕੀ ਹੈ। ਇਸ ਖੇਤਰ ਵਿਚ ਜ਼ਿਆਦਾਤਰ ਕਿਸਾਨ ਗੰਨੇ ਦੀ ਖੇਤੀ ਕਰਦੇ ਹਨ। ਦਸਿਆ ਜਾ ਰਿਹਾ ਹੈ ਕਿ ਮਿਲ ਨੂੰ ਪ੍ਰਤੀਦਿਨ 2.40 ਕਰੋੜ ਦੇ ਗੰਨੇ ਸਪਲਾਈ ਹੁੰਦੇ ਹਨ। ਹੜਤਾਲ ਕਾਰਨ ਮਿਲ ਵਿਚ ਗੰਨਾ ਪਿੜਾਈ ਦਾ ਕੰਮ ਬਿਲਕੁਲ ਬੰਦ ਹੋ ਗਿਆ ਹੈ। ਮਿਲ ਵਿਚ ਗੰਨਾ ਪਿੜਾਈ, ਸ਼ੂਗਰ ਮਿਲ, ਵਾਇਨ ਫੈਕਟਰੀ ਅਤੇ ਸ਼ੀਸ਼ੇ ਬਣਾਉਣ ਦਾ ਕੰਮ ਚਲਦਾ ਹੈ। ਮਿਲ ਵਿਚ ਕੰਮ ਕਰਨ ਵਾਲੇ ਕਰਮਚਾਰੀ ਵੀ ਵਿਹਲੇ ਹੋ ਚੁੱਕੇ ਹਨ।
ਜੇਕਰ ਮਿਲ ਦੇ ਬਾਹਰ ਕਿਸਾਨਾਂ ਦਾ ਧਰਨਾ ਇਸੇ ਤਰ੍ਹਾਂ ਹੀ ਜਾਰੀ ਰਿਹਾ ਤਾਂ ਕਰਮਚਾਰੀਆਂ ਦੀ ਛੁੱਟੀ ਹੋ ਸਕਦੀ ਹੈ। ਮਿਲ ਅਤੇ ਕਿਸਾਨਾਂ ਵਿਚ ਹੋਈ ਬੈਠਕ ਵੀ ਬੇਨਤੀਜਾ ਰਹੀ। ਉਸ ਤੋਂ ਬਾਅਦ ਕਿਸਾਨਾਂ ਨੇ ਅਪਣਾ ਧਰਨਾ ਮਿਲ ਦੇ ਸਾਹਮਣੇ ਲਗਾ ਦਿੱਤਾ। ਮਿਲ ਪ੍ਰਬੰਧ ਕਮੇਟੀ ਨੇ ਅਪਣੀ ਸਫਾਈ ਵਿਚ ਕਿਹਾ ਕਿ ਕਿਸਾਨਾਂ ਨੂੰ 25 ਰੁਪਏ ਪ੍ਰਤੀ ਕੁਇੰਟਲ ਮਿਲਣ ਵਾਲਾ ਪੈਸਾ ਸਰਕਾਰ ਦੁਆਰਾ ਜਾਰੀ ਨਹੀਂ ਕੀਤਾ ਗਿਆ।
Farmers
ਜਨਵਰੀ ਵਿਚ ਜਿਹੜੇ ਕਿਸਾਨਾਂ ਨੇ ਗੰਨੇ ਦੀ ਪੇਮੈਂਟ ਜਾਰੀ ਕੀਤੀ ਗਈ ਉਸ ਵਿਚ ਮਿਲ ਨੇ ਅਪਣੀ ਜੇਬ ਵਿਚੋਂ ਸਾਰੇ ਪੈਸੇ ਅਦਾ ਕੀਤੇ ਸਨ। ਕਿਸਾਨ ਕਈ ਵਾਰ ਸਰਕਾਰ ਨਾਲ ਇਸ ਬਾਰੇ ਗੱਲ ਕਰ ਚੁੱਕੇ ਹਨ ਪਰ ਰੁਪਏ ਜਾਰੀ ਨਹੀਂ ਹੋਏ। ਕਿਸਾਨਾਂ ਦੀ ਬਕਾਇਆ ਰਾਸ਼ੀ ਵਾਪਸ ਕਰਨ ਲਈ ਬੈਠਕ ਚੱਲ ਰਹੀ ਹੈ ਜਲਦ ਹੀ ਮਾਮਲਾ ਸੁਲਝਾ ਲਿਆ ਜਾਵੇਗਾ। ਪ੍ਰਤੀ ਕੁਇੰਟਲ ਗੰਨੇ ਦੀ ਕੀਮਤ ਕਿਸਾਨ ਨੂੰ 310 ਰੁਪਏ ਮਿਲਦੀ ਹੈ।
ਇਸ ਵਿਚ 285 ਰੁਪਏ ਮਿਲ ਅਤੇ 25 ਰੁਪਏ ਨਾਲ ਸਰਕਾਰ ਦਿੰਦੀ ਹੈ। ਮਿਲ ਨੂੰ ਇਸ ਵਾਰ 60 ਹਜ਼ਾਰ ਕੁਇੰਟਲ ਗੰਨਾ ਪਿੜਾਈ ਦੀ ਪ੍ਰਵਾਨਗੀ ਸਰਕਾਰ ਤੋਂ ਮਿਲੀ ਹੈ। ਇਸ ਵਿਚ ਜਾਣਕਾਰੀ ਦੇ ਦਸ ਦਿਨ ਤਕ 43 ਕਰੋੜ ਰੁਪਏ ਕਿਸਾਨਾਂ ਦੀ ਗੰਨਾ ਪੇਮੈਂਟ ਜਾਰੀ ਹੋਈ ਹੈ।