
ਰਾਮ ਭਵਨ ਮੋਰਿੰਡਾ ਵਿਖੇ ਹਲਕਾ ਵਿਧਾਇਕ ਚਰਨਜੀਤ ਸਿੰਘ ਚੰਨੀ ਕੈਬਨਿਟ ਮੰਤਰੀ ਪੰਜਾਬ ਵੱਲੋ ਵਿਕਾਸ ਕਾਰਜਾਂ ਦੇ ਚੈੱਕ .....
ਮੋਰਿੰਡਾ (ਮੋਹਨ ਸਿੰਘ ਅਰੋੜਾ): ਰਾਮ ਭਵਨ ਮੋਰਿੰਡਾ ਵਿਖੇ ਹਲਕਾ ਵਿਧਾਇਕ ਚਰਨਜੀਤ ਸਿੰਘ ਚੰਨੀ ਕੈਬਨਿਟ ਮੰਤਰੀ ਪੰਜਾਬ ਵੱਲੋ ਵਿਕਾਸ ਕਾਰਜਾਂ ਦੇ ਚੈੱਕ ਵੰਡੇ ਗਏ। ਇਸ ਮੌਕੇ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਚੰਨੀ ਨੇ ਕਿਹਾ ਕਿ ਬਾਦਲ ਸਰਕਾਰ ਨੇ ਇਤਿਹਾਸਕ ਹਲਕਾ ਸ੍ਰੀ ਚਮਕੋਰ ਸਾਹਿਬ ਨੂੰ ਵਿਕਾਸ ਪੱਖੋ ਅੱਖਾ ਅੋਲੇ ਕੀਤਾ ਸੀ ਪ੍ਰੰਤੂ ਕਾਂਗਰਸ ਸਰਕਾਰ ਹਲਕੇ ਨੂੰ ਵਿਕਾਸ ਕਰਾਵੇ ਗੀ।
Minister Charanjeet Chaani ਇਸ ਉਨਾ ਆਖਿਆ ਕੇ ਮੋਰਿੰਡਾ ਸਬ-ਡਵੀਜਨ ਵਿੱਚ ਐਸ.ਡੀ.ਐਮ ਸਮੇਤ ਬਾਕੀ ਅਧਿਕਾਰੀਆਂ ਦੀ ਤੈਨਾਤੀ ਛੇਤੀ ਪੁਰੀ ਕੀਤੀ ਜਾਵੇ ਗੀ। ਸਹਿਰ ਦਿਆ ਖਸਤਾ ਹੋ ਚੁੱਕੀਆ ਸੜ•ਕਾਂ ਦੀ ਮੁਰੰਮਤ ਅਤੇ ਸ਼ਹਿਰ ਵਿੱਚ ਸੀਵਰੇਜ਼ ਪਾਉਣ ਦਾ ਕੰਮ ਜਲਦੀ ਸੁਰੂ ਕਰਵਾਇਆ ਜਾਵੇਗਾ। ਇਸ ਮੌਕੇ ਦੁਸੇਹਿਰੇ ਮੌਕੇ ਲੋਕਾਂ ਨਾਲ ਕੀਤੇ ਵਾਅਦੇ ਅੱਜ ਪੁਰੇ ਕਰਦਿਆ ਅੱਜ ਕੈਬਨਿਟ ਮੰਤਰੀ ਚੰਨੀ ਵੱਲੋ ਸ਼੍ਰੀ ਰਾਮ ਲੀਲ•ਾ ਕਮੇਟੀ ਮੋਰਿੰਡਾ ਨੂੰ 10 ਲੱਖ ਰੁਪਏ, ਸ਼ਮਸ਼ਾਨਘਾਟ ਲਈ 5 ਲੱਖ,ਐਸ.ਸੀ. ਸ਼ਮਸ਼ਾਨਘਾਟ ਦੀ ਮੁਰੰਮਤ ਲਈ 5 ਲੱਖ ਰੁਪਏ,ਸਾਂਈ ਕਲੱਬ ਮੋਰਿੰਡਾ ਨੂੰ 1 ਲੱਖ ਰੁਪਏ ਅਤੇ ਮੁਸਲਿਮ ਕਬਰਸਤਾਨ ਲਈ 2 ਲੱਖ ਰੁਪਏ ਦੇ ਚੈਕ ਵੰਡੇ ਗਏ ਜਦਕਿ ਰਾਮ ਭਵਨ ਵਿੱਚ ਏ.ਸੀ. ਲਗਾਉਣ ਅਤੇ ਸਾਂਊਂਡ ਸਿਸਟਮ ਲਈ 10 ਲੱਖ ਰੁਪਏ ਦੀ ਹੋਰ ਗ੍ਰਾਂਟ ਦੇਣਾ ਬਾਕੀ ਹੈ।
Minister Charanjit Channi ਇਸ ਮੌਕੇ ਜਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਵਿਜੇ ਕੁਮਾਰ ਟਿੰਕੂ,ਬਲਾਕ ਕਾਂਗਰਸ ਦੇ ਪ੍ਰਧਾਨ ਹਰਪਾਲ ਸਿੰਘ ਬਮਨਾੜਾ, ਕਾਰਜਸਾਧਕ ਅਫਸਰ ਰਾਜੇਸ ਕੁਮਾਰ ਸ਼ਰਮਾ ,ਕੋਂਸਲਰ ਮਹਿੰਦਰ ਸਿੰਘ ਢਿੱਲੋਂ, ਕੋਂਸਲਰ ਚਰਨਜੀਤ ਕੌਰ,ਚਰਨਜੀਤ ਚੰਨੀ ਡੇਅਰੀ,ਪੰਡਿਤ ਵਜ਼ੀਰ ਚੰਦ,ਜਥੇਦਾਰ ਬਲਬੀਰ ਸਿੰਘ ਗਿੱਲ,ਦਫਤਰ ਸਕੱਤਰ ਨੰਬਰਦਾਰ ਕੁਲਦੀਪ ਸਿੰਘ ਉਇੰਦ,ਚੋਧਰੀ ਨਰ ਸਿੰਘ,ਗੁਰਵਿੰਦਰ ਸਿੰਘ ਕਕਰਾਲੀ,ਗੁਰਵਿੰਦਰ ਸਿੰਘ ਜੋਕੀ ਫਤਿਹਪੁਰ,ਰੁਲਦਾ ਸਿੰਘ ਮੋਰਿੰਡਾ,ਗੁਰਸੇਵਕ ਸਿੰਘ ਸਮਾਣਾ,ਡਾ. ਨਿਰਮਲ ਧੀਮਾਨ,ਬ੍ਰਿਕਰਮ ਬੱਤਾ,ਨਰਿੰਦਰ ਸਿੰਘ ਕਾਈਨੌਰ,ਚੌਧਰੀ ਨਰ ਸਿੰਘ,ਸ਼ੇਰ ਸਿੰਘ ਕਕਰਾਲੀ,ਜਰਨੈਲ ਸਿੰਘ ਮੰਡੇਰ,ਹਰਜੋਤ ਸਿੰਘ ਢੰਗਰਾਲੀ,ਮਾ. ਕ੍ਰਿਸ਼ਨ ਅਵਤਾਰ ਕੌੜਾ, ਆਦਿ ਹਾਜ਼ਰ ਸਨ।