
ਵਿਭਾਗਾਂ ਦੀ ਖਿੱਚੋਤਾਣ’ਚ ਪਾਣੀ ਲਈ ਕਿਥੇ ਜਾਣ ਜੰਗਲੀ ਜੀਵ?
Chandigarh News (ਸੁਰਜੀਤ ਸਿੰਘ ਸੱਤੀ): ਅਤਿ ਦੀ ਗਰਮੀ ਪੂਰੇ ਉੱਤਰ ਭਾਰਤ ’ਚ ਕਹਿਰ ਢਾਹ ਰਹੀ ਹੈ ਤੇ ਅਜਿਹੇ ਵਿੱਚ ਪਾਣੀ ਦੀ ਘਾਟ ਕਾਰਣ ਜਾਨਵਰ ਵੀ ਇਸ ਦਾ ਸ਼ਿਕਾਰ ਹੋਏ ਹਨ। ਪੰਚਕੁਲਾ ਜਿਲ੍ਹੇ ਦੇ ਪਿੰਜੌਰ ਖੇਤਰ ਦੇ ਖੋਲ ਫਤਿਹ ਸਿੰਘ ਦੇ ਸੁੱਕ ਚੁੱਕੇ ਡੈਮ ਵਿੱਚ ਲਗਭਗ ਇੱਕ ਦਰਜਣ ਬਾਰਾਸਿੰਗੇ ਮਾਰੇ ਜਾਣ ਦੀ ਖਬਰ ਹੈ। ਜੰਗਲੀ ਖੇਤਰ ਵਿੱਚ ਬਣੇ ਅਜਿਹੇ ਡੈਮਾਂ ’ਚੋਂ ਹੀ ਜੰਗਲੀ ਜਾਨਵਰ ਪਾਣੀ ਨਾਲ ਪਿਆਸ ਬੁਝਾਉਂਦੇ ਹਨ ਪਰ ਡੈਮ ਸੁੱਕਣ ਕਾਰਣ ਜਾਨਵਰਾਂ ਨੂੰ ਪੀਣ ਲਈ ਪਾਣੀ ਨਹੀਂ ਮਿਲ ਰਿਹਾ।
ਕੋਲ ਫ਼ਤਿਹ ਸਿੰਘ ਵਿਖੇ ਕੁਲਬੀਰ ਸਿੰਘ ਡੈਮ ਲਾਗਿਉ ਲੰਘਿਆ ਤਾਂ ਉਸ ਦੀ ਨਜਰ ਮਰੇ ਹੋਏ ਬਾਰਾਸਿੰਗਿਆਂ ’ਤੇ ਪਈ ਤੇ ਉਸ ਨੇ ਇਹ ਗੱਲ ਪਿੰਡ ਦੇ ਲੋਕਾਂ ਨਾਲ ਸਾਂਝੀ ਕੀਤੀ। ਇਸ ਪਿੰਡ ਦੇ ਨੇੜੇ ਸਰਸਾ ਨਦੀ ਵਗਦੀ ਹੈ ਤੇ ਜੰਗਲਾਤ ਵਿਭਾਗ ਦਾ ਡੈਮ ਬਣਿਆ ਹੋਇਆ ਹੈ ਤੇ ਜੰਗਲੀ ਜਾਨਵਰ ਸਿਰਫ ਬਰਸਾਤੀ ਪਾਣੀ ਨਾਲ ਬੰਨ੍ਹ ਪਾਣੀ ਭਰਨ ’ਤੇ ਹੀ ਆਕ੍ਰਿਤੀ ਹਨ ਪਰ ਇਸ ਸਾਲ ਅੱਤਿ ਦੀ ਗਰਮੀ ਵਿੱਚ ਡੈਮ ਸੁੱਕ ਗਿਆ ਅਤੇ ਕਿਸੇ ਨੇ ਬੇਜੁਬਾਨ ਜਾਨਵਰਾਂ ਬਾਰੇ ਨਹੀਂ ਸੋਚਿਆ ਕਿ ਉਹ ਪਾਣੀ ਕਿੱਥੋਂ ਪੀਣਗੇ। ਵੱਡੀ ਗੱਲ ਇਹ ਹੈ ਕਿ ਜੰਗਲੀ ਜੀਵ ਵਿਭਾਗ ਲੋਕਾਂ ਵੱਲੋਂ ਸੰਪਰਕ ਕਰਨ ’ਤੇ ਹੀ ਹਰਕਤ ਵਿੱਚ ਆਉਂਦਾ ਹੈ ਤੇ ਜੰਗਲਾਤ ਵਿਭਾਗ ਦੇ ਅਫਸਰਾਂ ਦਾ ਕਹਿਣਾ ਹੈ ਕਿ ਵਿਭਾਗ ਦਾ ਕੰਮ ਡੈਮ ਬਨਾਉਣਾ ਹੈ ਤੇ ਜੰਗਲੀ ਜਾਨਵਰਾਂ ਦੀ ਦੇਖਭਾਲ ਦਾ ਕੰਮ ਜੰਗਲੀ ਜੀਵ ਵਿਭਾਗ ਦਾ ਹੈ।
ਇੰਜ ਸਾਹਮਣੇ ਆਇਆ ਮਾਮਲਾ: ਖੋਲ ਫਤਿਹ ਸਿੰਘ ਦੇ ਵਸਨੀਕਾਂ ਨੇ ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਵਿੱਚੋਂ ਕੁਲਬੀਰ ਸਿੰਘ, ਮੇਜਰ ਸਿੰਘ, ਰੋਸ਼ਨ ਸਿੰਘ, ਰਣਧੀਰ ਸਿੰਘ, ਛੱਤੀ ਸਿੰਘ, ਵੀਰ ਸਿੰਘ, ਮਨਜੀਤ ਸਿੰਘ ਆਦਿ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਕਰੀਬ ਤਿੰਨ-ਚਾਰ ਬੰਨ੍ਹ ਬਣੇ ਹੋਏ ਹਨ ਪਰ ਗਰਮੀ ਕਾਰਨ ਬੰਨ੍ਹ ਸੁੱਕ ਗਏ ਹਨ ਅਤੇ ਜੰਗਲੀ ਜਾਨਵਰ ਉਹ ਪਾਣੀ ਦੀ ਭਾਲ ਵਿਚ ਉਥੇ ਪਹੁੰਚ ਜਾਂਦੇ ਹਨ ਪਰ ਪਾਣੀ ਨਾ ਮਿਲਣ ਕਾਰਨ ਉਹ ਤੜਫ-ਤੜਫ ਕੇ ਮਰਨ ਲਈ ਮਜਬੂਰ ਹਨ ਅਤੇ ਦਰਜਨ ਦੇ ਕਰੀਬ ਬਾਰਾਸਿੰਗਾਂ ਦੀਆਂ ਲਾਸ਼ਾਂ ਉਥੇ ਪਈਆਂ ਹਨ। ਸਥਾਨਕ ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਜੰਗਲੀ ਜੀਵ ਵਿਭਾਗ ਨੂੰ ਇਸ ਪਾਸੇ ਹੋਰ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਇਸ ਅਵਾਰਾ ਪਸ਼ੂ ਨੂੰ ਆਪਣੀ ਜਾਨ ਨਾ ਗਵਾਉਣੀ ਪਵੇ।
ਇਸ ਦੇ ਨਾਲ ਹੀ ਉਨ੍ਹਾਂ ਜੰਗਲਾਤ ਵਿਭਾਗ ਨੂੰ ਵੀ ਅਪੀਲ ਕੀਤੀ ਹੈ ਕਿ ਜਾਂ ਤਾਂ ਇਨ੍ਹਾਂ ਜਾਮਾਂ ਵਿੱਚ ਪਾਣੀ ਪਾਇਆ ਜਾਵੇ ਜਾਂ ਫਿਰ ਇਨ੍ਹਾਂ ਦੇ ਆਲੇ-ਦੁਆਲੇ ਤਾਰਾਂ ਲਗਾ ਕੇ ਇਨ੍ਹਾਂ ਨੂੰ ਬੰਦ ਕੀਤਾ ਜਾਵੇ ਤਾਂ ਜੋ ਡੈਮ ਵਿੱਚ ਪਾਣੀ ਘੱਟ ਹੋਣ ਕਾਰਨ ਜੰਗਲੀ ਜਾਨਵਰ ਡੈਮ ਵਿੱਚ ਨਾ ਵੜ ਸਕਣ ਅਤੇ ਉਨ੍ਹਾਂ ਦੀ ਜਾਨ ਬਚਾਈ ਜਾ ਸਕੇ। ਆਉਂਦਿਆਂ ਹੀ ਉਹ ਪਾਣੀ ਪੀਣ ਲਈ ਜਾਂਦੇ ਹਨ ਅਤੇ ਬੰਨ੍ਹ ਵਿੱਚ ਬਣੀ ਦਲਦਲ ਵਿੱਚ ਫਸ ਜਾਂਦੇ ਹਨ। ਅਵਾਰਾ ਪਸ਼ੂਆਂ ਨੂੰ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਜੌਹਰੀ ਵਿੱਚ ਪਾਣੀ ਦੇ ਟੈਂਕਰ ਲਾਏ ਜਾ ਰਹੇ ਹਨ।
ਇਸੇ ਵਿਭਾਗ ਦੇ ਜਿਲ੍ਹਾ ਇੰਸਪੈਕਟਰ ਸੁਰਜੀਤ ਨੇ ਦੱਸਿਆ ਕਿ ਵਾਈਲਡ ਲਾਈਫ ਸੈਂਚੂਰੀ ਅਧੀਨ ਆਉਂਦੇ ਇਲਾਕੇ ਵਿੱਚ ਬਣੇ ਰਜਵਾਹੇ ਵਿੱਚ ਲਗਾਤਾਰ ਪਾਣੀ ਪਾਇਆ ਜਾ ਰਿਹਾ ਹੈ ਅਤੇ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਸੀ ਪਰ ਉਹ ਘਟਨਾ ਸਥਾਨ ਦਾ ਦੌਰਾ ਕਰਕੇ ਪਤਾ ਕਰਨਗੇ ਕਿ ਕੀ ਉਥੇ ਪਾਣੀ ਦੀ ਕਮੀ ਹੈ ਜ਼ਰੂਰੀ ਹੈ, ਅਸੀਂ ਜੀਵਾਂ ਲਈ ਪਾਣੀ ਮੁਹੱਈਆ ਕਰਾਂਗੇ। ਜੌਹਰੀ ਵਿਖੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਛੋਟੇ ਡੈਮ ਵਿੱਚ ਪਾਣੀ ਪਾਇਆ ਜਾ ਰਿਹਾ ਹੈ ਤੇ ਹੋਰ ਵੀ ਜਿਸ ਪਿੰਡ ਵਿੱਚੋਂ ਸੂਚਨਾ ਮਿਲਦੀ ਹੈ, ਉੱਥੇ ਪਾਣੀ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ।
ਵਿਭਾਗਾਂ ਦੀ ਖਿੱਚੋਤਾਣ: ਡੈਮਾਂ ਵਿੱਚ ਪਾਣੀ ਨੂੰ ਲੈ ਕੇ ਜੰਗਲਾਤ ਤੇ ਦੰਗਲੀ ਦੀਵ ਵਿਭਾਗਾਂ ਵਿੱਚ ਆਪਸੀ ਖਿੱਚੋਤਾਣ ਵੇਖਣ ਨੂੰ ਮਿਲੀ। ਹਾਲਾਂਕਿ ਜੰਗਲੀ ਜੀਵ ਵਿਭਾਗ ਵਾਈਲਡ ਲਾਈਫ ਸੈਂਚੁਰੀ ਵਿੱਚ ਬਣੇ ਡੈਮਾਂ ਵਿੱਚ ਪਾਣੀ ਦੇ ਇੰਤਜ਼ਾਮ ਦੀ ਜਿੰਮੇਵਾਰੀ ਤੋਂ ਨਹੀਂ ਭੱਜਦੇ ਪਰ ਜਿਹੜੇ ਡੈਮ ਜੰਗਲਾਤ ਵਿਭਾਗ ਵੱਲੋਂ ਸਥਾਪਿਤ ਕੀਤੇ ਗਏ ਹਨ, ਉਨ੍ਹਾਂ ਵਿੱਚ ਪਾਣੀ ਦੀ ਮੌਜੂਦਗੀ ਲਈ ਆਪਣੇ ਆਪ ਨੂੰ ਜਿੰਮੇਵਾਰੀ ਤੋਂ ਮੁਕਤ ਦੱਸਦੇ ਹਨ ਤੇ ਕਹਿੰਦੇ ਹਨ ਕਿ ਇੱਥੇ ਦਾ ਜਿੰਨਾ ਜੰਗਲਾਤ ਵਿਭਾਗ ਦਾ ਹੈ ਪਰ ਜੰਗਲਾਤ ਵਿਭਾਗ ਦੇ ਇੰਕ ਖੇਤਰੀ ਅਫਸਰ ਦਾ ਕਹਿਣਾ ਹੈ ਕਿ ਜੰਗਲੀ ਜੀਵ ਦੀ ਰੱਖਿਆ ਅਤੇ ਸਾਂਭ ਸੰਭਾਲ ਕਰਨਾ ਜੰਗਲੀ ਜੀਵ ਵਿਭਾਗ ਦਾ ਜਿੰਮਾ ਬਣਦਾ ਹੈ ਪਰ ਇੱਥੇ ਇਸ ਗੱਲ ਵਿਚਾਰਣ ਦੀ ਹੈ ਕਿ ਜਾਨਵਰਾਂ ਨੂੰ ਕੌਣ ਦੱਸੇਗਾ ਕਿ ਸਿਰਫ ਜੰਗਲੀ ਜੀਵ ਵਿਭਾਗ ਵੱਲੋਂ ਬਣਾਏ ਡੈਮਾਂ ਵਿੱਚ ਹੀ ਪਾਣੀ ਪੀਣ ਜਾਣ।