
ਕਿਹਾ, ਇੰਦਰਾ ਗਾਂਧੀ ਦੇ ਧੱਕੇ ਦਾ ਪੰਜਾਬ ਖਮਿਆਜ਼ਾ ਭੁਗਤ ਰਿਹੈ
ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਦਰਿਆਈ ਪਾਣੀਆਂ ਦੀ ਕਾਣੀ ਵੰਡ 'ਤੇ ਕੇਦਰੀ ਹਕੂਮਤਾਂ ਨੂੰ ਦੋਸ਼ੀ ਠਹਿਰਾਉਂਦੇ ਹੋਏ ਕਿਹਾ ਕਿ ਪੰਜਾਬ ਨਾਲ ਹਮੇਸ਼ਾ ਹੀ ਸਿਰੇ ਦਾ ਵਿਤਕਰਾ ਹੁੰਦਾ ਰਿਹਾ ਹੈ। ਇਸ ਲਈ ਉਨ੍ਹਾਂ ਇੰਦਰਾ ਗਾਂਧੀ, ਮਰਾਰਜੀ ਦੇਸਾਈ ਤੇ ਹੁਣ ਮੋਦੀ ਸਰਕਾਰ ਨੂੰ ਨਿਸ਼ਾਨੇ 'ਤੇ ਲੈਂਦੇ ਹੋਏ ਕਿਹਾ ਕਿ ਇਨ੍ਹਾਂ ਪੰਜਾਬੀ ਸੂਬੇ ਦੀ ਵੰਡ ਸਮੇਂ ਜੇਕਰ ਨਿਰਪੱਖਤਾ ਵਾਲਾ ਫ਼ੈਸਲ ਲਿਆ ਹੁੰਦਾ ਤਾਂ ਐਸਵਾਈਐਲ ਨਹਿਰ ਦਾ ਮਸਲਾ ਕਦੇ ਵੀ ਗੰਭੀਰ ਨਾ ਬਣਦਾ। ਹੁਣ ਭੱਖਦਾ ਮੱਸਲਾ ਪਾਣੀਆਂ ਦਾ ਹੈ, ਪੰਜਾਬ ਕੋਲ ਵਾਧੂ ਇਕ ਬੂੰਦ ਪਾਣੀ ਨਹੀਂਂ ਪਰ ਧੱਕੇਸ਼ਾਹੀ ਦੀ ਕੋਸ਼ਿਸ਼ ਹੋ ਰਹੀ ਹੈ।
SYL
ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਹੁਣ ਧੱਕਾ ਕੀਤਾ ਗਿਆ ਤਾਂ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਸੜਕਾਂ 'ਤੇ ਉਤਰੇਗਾ। ਸ. ਬ੍ਰਹਮਪੁਰਾ ਨੇ ਸਪੱਸ਼ਟ ਕੀਤਾ ਕਿ ਨਹਿਰ ਕਿਸੇ ਵੀ ਕੀਮਤ 'ਤੇ ਨਹੀਂ ਬਣਨ ਦਿਤੀ ਜਾਵੇਗੀ। ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਸਮੂੰਹ ਕੋਰ ਕਮੇਟੀ ਮੈਬਰਾਂ ਦੋਸ਼ ਲਾਇਆ ਕਿ ਜਿਸ ਸਮੇਂ ਐਸਵਾਈਐਲ ਨਹਿਰ ਪੁੱਟਣ ਦਾ ਫ਼ੈਸਲਾ ਕੀਤਾ ਸੀ ਉਹ ਸੱਭ ਸਿਆਸਤ ਤੋ ਪ੍ਰੇਰਿਤ ਸੀ।
Ranjit Singh Brahmpura
ਉਨ੍ਹਾਂ ਦਸਿਆ ਕਿ ਪਾਣੀਆਂ ਦੀ ਮਿਣਤੀ ਗ਼ਲਤ ਕੀਤੀ ਗਈ ਹੈ। ਜਿਹੜੀ ਮਿਣਤੀ ਕੀਤੀ ਗਈ ਉਹ 17.35 ਐਮਏਐਫ ਗਲਤ ਸੀ ਅਸਲ ਵਿਚ ਇਹ ਮਿਣਤੀ 13.79 ਐਮਏਐਫ ਹੈ। ਪਰ 17.35 ਨੂੰ ਅਧਾਰ ਬਣਾ ਕੇ ਹਰਿਆਣੇ ਨਾਲ ਸਮਝੌਤਾ ਕੀਤਾ ਗਿਆ ਇਹ ਸਾਰੀ ਗੰਢ ਤੁੱਪ ਸਿਆਸੀ ਸੀ। ਇਸ ਦੌਰਾਨ ਹੀ ਐਸਵਾਈਐਲ ਨਹਿਰ ਬਣਾਉਣ ਲਈ 2 ਕਰੋੜ ਉਸ ਸਮੇਂ ਦੇਵੀ ਲਾਲ ਤੇ ਸ. ਪ੍ਰਕਾਸ਼ ਸਿੰਘ ਬਾਦਲ ਨੇ ਲੈ ਕੇ ਦੋਸਤੀ ਪੁਗਾਈ ਅਤੇ ਐਸਵਾਈਐਲ ਨਹਿਰ ਬਣਾਉਣ ਦਾ ਪ੍ਰਸਤਾਵ ਹੋਦ ਵਿਚ ਆ ਗਿਆ।
Indra Gandhi
ਪੰਜਾਬ ਦੀ ਬਦਕਿਸਮਤ ਸੀ ਕਿ ਕੇਦਰ ਵਿਚ ਸੰਨ 1980 ਵਿਚ ਇੰਦਰਾ ਗਾਂਧੀ ਮੁੜ ਪ੍ਰਧਾਨ ਮੰਤਰੀ ਬਣ ਗਈ ਤੇ ਵਿਧਾਨ ਸਭਾ ਮੁੜ ਚੋਣਾਂ ਕਰਵਾ ਕੇ ਪੰਜਾਬ ਵਿਚ ਸ. ਦਰਬਾਰਾ ਸਿੰਘ ਮੁੱਖ ਮੰਤਰੀ ਬਣੇ ਤੇ ਹਰਿਆਣੇ ਵਿਚ ਵੀ ਕਾਂਗਰਸ ਦੀ ਸਰਕਾਰ ਭਜਨ ਲਾਲ ਦੀ ਅਗਵਾਈ ਵਿਚ ਬਣ ਗਈ।
Jathedar Ranjit Singh Brahmpura
ਮਾਹਰਾ ਮੁਤਾਬਕ ਇੰਦਰਾ ਗਾਂਧੀ ਦਾ ਝੁਕਾਅ ਹਰਿਆਣੇ ਵਲ ਸੀ ਤੇ ਦਰਬਾਰਾ ਸਿੰਘ ਦੀ ਉਸ ਵੇਲੇ ਇੰਦਰਾ ਨਾਲ ਕੋਈ ਖਾਸ ਨੇੜਤਾ ਨਹੀਂ ਸੀ। ਇਸ ਦੌਰਾਨ ਹੀ ਪਟਿਆਲੇ ਦੇ ਲਾਗੇ ਪਿੰਡ ਕਪੂਰੀ ਵਿਖੇ ਇੰਦਰਾ ਗਾਂਧੀ ਨੇ ਨੀਹ ਪੱਥਰ ਨਹਿਰ ਦਾ ਰਖ ਦਿਤਾ। ਸ਼੍ਰੋਮਣੀ ਅਕਾਲੀ ਦਲ (ਟਕਾਸਲੀ) ਨੇ ਮੰਗ ਕੀਤੀ ਹੈ ਕਿ ਕੇਂਦਰ ਰਿਪਰੇਰੀਅਨ ਕਾਨੂੰਨ ਤਹਿਤ ਦਰਿਆਈ ਪਾਣੀਆਂ ਦੀ ਵੰਡ ਕਰੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।