
ਸੁਖਦੇਵ ਸਿੰਘ ਢੀਂਡਸਾ ਦੇ ਘਰ ਦਿੱਤਾ ਸੇਖਵਾਂ ਨੇ ਵੱਡਾ ਬਿਆਨ
ਅਕਾਲੀ ਦਲ ਨੂੰ ਛੱਡ ਚੁੱਕੇ ਸੇਵਾ ਸਿੰਘ ਸੇਖਵਾਂ ਸੁਖਦੇਵ ਸਿੰਘ ਢੀਂਡਸਾ ਨਾਲ ਮੁਲਾਕਾਤ ਕਰਨ ਉਨ੍ਹਾਂ ਦੇ ਘਰ ਪੁੱਜੇ। ਸੇਵਾ ਸਿੰਘ ਸੇਖਵਾਂ ਨੇ ਕਿਹਾ ਉਹ ਸੁਖਦੇਵ ਸਿੰਘ ਢੀਂਡਸਾ ਦਾ ਹਾਲਚਾਲ ਜਾਨਣ ਲਈ ਉਨ੍ਹਾਂ ਦੇ ਘਰ ਪਹੁੰਚੇ ਸਨ। ਇਸ ਮੌਕੇ ਗੱਲਬਾਤ ਦੌਰਾਨ ਆਪਣੇ ਬਿਆਨ ਨਾਲ ਸੂਬੇ ਦੀ ਸਿਆਸਤ ਵਿਚ ਇੱਕ ਨਵੀਂ ਚਰਚਾ ਛਿੜ ਗਈ। ਸੇਵਾ ਸਿੰਘ ਸੇਖਵਾਂ ਨੇ ਬੀਜੇਪੀ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਸੇਖਵਾਂ ਮੁਤਾਬਕ ਸਾਰੇ ਸਿੱਖ ਬੀਜੇਪੀ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਰਹੇ ਹਨ।
Sukhdev Singh Dhindsa
ਭਾਜਪਾ ਸਿੱਖਾਂ ਲਈ ਚੰਗਾ ਕੰਮ ਕਰ ਰਹੀ ਹੈ ਤੇ ਨਾਲ ਹੀ ਤਰਕ ਵੀ ਦਿੱਤਾ ਕੀ ਜੇਕਰ ਕੋਈ ਪਾਰਟੀ ਸਿੱਖਾਂ ਲਈ ਚੰਗਾ ਕੰਮ ਕਰਦੀ ਹੈ ਤਾਂ ਸਿੱਖਾਂ ਨੂੰ ਪ੍ਰਭਾਵਿਤ ਹੋਣਾ ਵੀ ਚਾਹੀਦਾ ਹੈ। ਹਾਲਾਂਕਿ ਭਾਜਪਾ ਵਿਚ ਜਾਣ ਦੀਆਂ ਚਰਚਾਵਾਂ ਨੂੰ ਸੇਵਾ ਸਿੰਘ ਸੇਖਵਾਂ ਨੇ ਖਾਰਿਜ ਕਰ ਦਿੱਤਾ। ਉਹਨਾਂ ਕਿਹਾ ਕਿ ਇਹ ਢੀਂਡਸਾ ਦੀ ਅਪਣੀ ਮਰਜ਼ੀ ਹੈ ਉਹ ਰਾਜ ਸਭਾ ਵਿਚ ਲੀਡਰ ਸਨ।
Sukhdev Singh Dhindsa
ਉਹਨਾਂ ਨੇ ਜਦੋਂ ਪਹਿਲਾਂ ਵੀ ਸਾਰੇ ਆਹੁਦਿਆਂ ਤੋਂ ਅਸਤੀਫ਼ਾ ਦਿੱਤਾ ਸੀ ਤਾਂ ਉਹਨਾਂ ਨੇ ਅਪਣੀ ਮਰਜ਼ੀ ਨਾਲ ਹੀ ਦਿੱਤਾ ਸੀ। ਉਹਨਾਂ ਕਿਸੇ ਨਾਲ ਕੋਈ ਸਲਾਹ ਨਹੀਂ ਸੀ ਕੀਤੀ। ਉਹਨਾਂ ਅੱਗੇ ਕਿਹਾ ਕਿ ਜੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਹੈ ਤਾਂ ਉਹਨਾਂ ਦੀ ਕਾਬਲੀਅਤ ਕਰ ਕੇ ਹੀ ਕੀਤਾ ਗਿਆ ਹੈ। ਹਰ ਇਕ ਪਾਰਟੀ ਅਪਣੀ ਪ੍ਰਤੀਭਾ ਨੂੰ ਵਧਾਉਣ ਦੀ ਕੋਸ਼ਿਸ਼ ਕਰਦੀ ਹੈ। ਭਾਰਤੀ ਜਨਤਾ ਪਾਰਟੀ ਦਾ ਵੀ ਇਹੀ ਮਕਸਦ ਰਿਹਾ ਹੈ ਕਿ ਉਹ ਸਿੱਖਾਂ ਨੂੰ ਖੁਸ਼ ਕਰ ਸਕੇ।
Seva Singh Sekhwan
ਜਦੋਂ ਸਿੱਖਾਂ ਦੇ ਭਲੇ ਦੀ ਗੱਲ ਹੁੰਦੀ ਹੈ ਤਾਂ ਪ੍ਰਭਾਵਿਤ ਹੋਣਾ ਤਾਂ ਕੁਦਰਤੀ ਹੀ ਹੈ। ਉਹਨਾਂ ਕਿਹਾ ਕਿ ਉਹ ਢੀਂਡਸਾ ਨੂੰ ਮਿਲੇ ਜ਼ਰੂਰ ਨੇ ਪਰ ਉਨਹਾਂ ਨੇ ਕੋਈ ਰਾਜਨੀਤਿਕ ਗੱਲ ਨਹੀਂ ਕੀਤੀ। ਅਕਾਲੀ ਦਲ ਤੋਂ ਵੱਖ ਹੋਏ ਅਤੇ ਅਕਾਲੀ ਦਲ ਟਕਸਾਲੀ ਦੇ ਜਨਰਲ ਸਕੱਤਰ ਸੇਵਾ ਸਿੰਘ ਸੇਖਵਾਂ ਨੇ ਭਾਜਪਾ ਸਰਕਾਰ ਦੀ ਤਾਰੀਫ ਕਿਉਂ ਕੀਤੀ। ਇਹ ਤਾਂ ਹੁਣ ਸੇਵਾ ਸਿੰਘ ਸੇਖਵਾਂ ਹੀ ਜਾਣਦੇ ਹੋਣਗੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।