ਵੱਡੀ ਖ਼ਬਰ : 1984 ਕਤਲੇਆਮ ਮਾਮਲੇ ‘ਚ ਇਕ ਨੂੰ ਸਜ਼ਾ-ਏ-ਮੌਤ, ਦੂਜੇ ਨੂੰ ਉਮਰ ਕੈਦ
Published : Nov 20, 2018, 5:30 pm IST
Updated : Nov 20, 2018, 5:47 pm IST
SHARE ARTICLE
In 1984 Massacre case, one sentenced to death, second to life imprisonment
In 1984 Massacre case, one sentenced to death, second to life imprisonment

1984 ਵਿਚ ਸਿੱਖ ਵਿਰੋਧੀ ਦੰਗਿਆਂ ਨਾਲ ਜੁੜੇ ਇਕ ਮਾਮਲੇ ਵਿਚ ਅਦਾਲਤ ਨੇ 34 ਸਾਲ ਬਾਅਦ ਦੋਸ਼ੀ ਯਸ਼ਪਾਲ ਨੂੰ ਮੌਤ...

ਨਵੀਂ ਦਿੱਲੀ (ਭਾਸ਼ਾ) : 1984 ਵਿਚ ਸਿੱਖ ਵਿਰੋਧੀ ਦੰਗਿਆਂ ਨਾਲ ਜੁੜੇ ਇਕ ਮਾਮਲੇ ਵਿਚ ਅਦਾਲਤ ਨੇ 34 ਸਾਲ ਬਾਅਦ ਦੋਸ਼ੀ ਯਸ਼ਪਾਲ ਨੂੰ ਮੌਤ ਦੀ ਸਜ਼ਾ ਅਤੇ ਦੂਜੇ ਦੋਸ਼ੀ ਨਿਰੇਸ਼ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਬੁੱਧਵਾਰ (14 ਨਵੰਬਰ) ਨੂੰ ਦੋਵਾਂ ਦੋਸ਼ੀਆਂ ਨੂੰ ਕਤਲ, ਕਤਲ ਦੀ ਕੋਸ਼ਿਸ਼, ਲੁੱਟ-ਖੋਹ ਅਤੇ ਹੋਰ ਧਾਰਾਵਾਂ ਵਿਚ ਦੋਸ਼ੀ ਕਰਾਰ ਦਿਤਾ ਸੀ। ਇਹ ਪਹਿਲਾ ਮਾਮਲਾ ਹੈ ਜਿਸ ਵਿਚ ਐਸਆਈਟੀ ਦੀ ਜਾਂਚ ਤੋਂ ਬਾਅਦ ਦੋਸ਼ੀ ਨੂੰ ਦੋਸ਼ੀ ਠਹਰਾਇਆ ਗਿਆ ਸੀ।

In 1984 Massacre case, one sentenced to death, second to life imprisonment
The court's decision in a case related to the sikh massacre...ਇਸ ਮਾਮਲੇ ਵਿਚ ਫ਼ੈਸਲਾ 15 ਨਵੰਬਰ ਨੂੰ ਹੀ ਆਉਣਾ ਸੀ ਪਰ ਪਟਿਆਲਾ ਹਾਊਸ ਕੋਰਟ ਨੇ ਦੋਸ਼ੀਆਂ ਦੀ ਸਜ਼ਾ ‘ਤੇ ਪ੍ਰੌਸੀਕਿਊਸ਼ਨ ਅਤੇ ਬਚਾਅ ਪੱਖ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਫ਼ੈਸਲਾ 20 ਨਵੰਬਰ ਤੱਕ ਸੁਰੱਖਿਅਤ ਰੱਖ ਲਿਆ ਸੀ। ਜਾਣਕਾਰੀ ਮਿਲੀ ਸੀ ਕਿ ਸੁਰੱਖਿਆ ਕਾਰਨਾਂ ਕਰ ਕੇ ਕਿਸੇ ਅਣਪਛਾਤੀ ਜਗ੍ਹਾ ‘ਤੇ ਸਜ਼ਾ ਦਾ ਐਲਾਨ ਕੀਤਾ ਜਾਵੇਗਾ। ਪ੍ਰੌਸੀਕਿਊਸ਼ਨ ਨੇ ਇਨ੍ਹਾਂ ਦੰਗਿਆਂ ਨੂੰ ਨਸਲਕੁਸ਼ੀ ਅਤੇ ਘਿਨੌਣਾ ਦੱਸਦੇ ਹੋਏ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦੇਣ ਦੀ ਮੰਗ ਕੀਤੀ ਸੀ।

ਉਥੇ ਹੀ, ਬਚਾਅ ਪੱਖ ਨੇ ਇਸ ਨੂੰ ਅਸਥਿਰ ਗੁੱਸਾ ਦੱਸਦੇ ਹੋਏ ਸਜ਼ਾ ਵਿਚ ਨਰਮਾਈ ਵਰਤਣ ਦੀ ਮੰਗ ਕੀਤੀ ਸੀ। ਪਟਿਆਲਾ ਹਾਊਸ ਅਦਾਲਤ ਤੋਂ ਇਲਾਵਾ ਸਤਰ ਜੱਜ ਅਜੈ ਪਾਂਡੇ ਨੇ ਨਿਰੇਸ਼ ਸੇਹਰਾਵਤ ਅਤੇ ਯਸ਼ਪਾਲ ਸਿੰਘ ਦੀ ਸਜ਼ਾ ਅਤੇ ਲਾਸ਼ਾਂ ਦੇ ਪਰਵਾਰ ਵਾਲਿਆਂ ਅਤੇ ਜ਼ਖ਼ਮੀ ਹੋਏ ਪੀੜਿਤਾਂ ਨੂੰ ਮੁਆਵਜ਼ੇ ਦੇ ਮੁੱਦੇ ‘ਤੇ ਦਲੀਲਾਂ ਸੁਣਨ ਤੋਂ ਬਾਅਦ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ। 

ਅਦਾਲਤ ਨੇ ਨਿਰੇਸ਼ ਸੇਹਰਾਵਤ ਅਤੇ ਯਸ਼ਪਾਲ ਸਿੰਘ ਨੂੰ ਮਹਿਪਾਲਪੁਰ ਖੇਤਰ ਨਿਵਾਸੀ ਹਰਦੇਵ ਸਿੰਘ ਅਤੇ ਅਵਤਾਰ ਸਿੰਘ ਦੇ ਕਤਲ ਦਾ ਦੋਸ਼ੀ ਕਰਾਰ ਦਿਤਾ ਸੀ। ਅਦਾਲਤ ਨੇ ਇਨ੍ਹਾਂ ਦੋਵਾਂ ਨੂੰ ਮਹਿਪਾਲਪੁਰ ਵਿਚ 1 ਨਵੰਬਰ 1984 ਨੂੰ ਹੋਏ ਕਤਲ, ਕਤਲ ਦੀ ਕੋਸ਼ਿਸ਼, ਹਥਿਆਰਾਂ ਨਾਲ ਨੁਕਸਾਨ ਪਹੁੰਚਾਉਣ, ਦੰਗੇ ਕਰਨ, ਅਣਅਧਕਾਰਿਤ ਪਹੁੰਚ ਅਤੇ ਸਾੜਨ ਦੀਆਂ ਧਾਰਾਵਾਂ ਵਿਚ ਦੋਸ਼ੀ ਕਰਾਰ ਦਿਤਾ ਸੀ।

ਕੋਰਟ ਦੇ ਸਾਹਮਣੇ ਪ੍ਰੌਸੀਕਿਊਸ਼ਨ ਵਲੋਂ ਪੇਸ਼ ਵਕੀਲ ਨੇ ਕਿਹਾ ਕਿ ਇਨ੍ਹਾਂ ਦੋਸ਼ੀਆਂ ਨੇ ਵਿਉਂਤਬੱਧ ਤਰੀਕੇ ਨਾਲ ਧਰਮ ਵਿਸ਼ੇਸ਼ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਸੀ। ਉਨ੍ਹਾਂ ਦੇ ਘਰ ਅਤੇ ਦੁਕਾਨਾਂ ਨੂੰ ਸਾੜ ਦਿਤਾ। ਪੰਜ ਸਿੱਖਾਂ ਨੂੰ ਇਕ ਮਕਾਨ ਤੋਂ ਹੇਠਾਂ ਸੁੱਟ ਦਿਤਾ ਗਿਆ। ਇਸ ਨਾਲ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ ਸਨ। ਇਹ ਇਕ ਤਰ੍ਹਾਂ ਨਾਲ ਨਸਲਕੁਸ਼ੀ ਸੀ ਅਤੇ ਇਹ ਅਪਣੇ ਆਪ ਵਿਚ ਘਿਨੌਣਾ ਮਾਮਲਾ ਹੈ। ਇਸ ਮਾਮਲੇ ਵਿਚ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦਿਤੀ ਜਾਵੇ ਤਾਂ ਜੋ ਸਮਾਜ ਵਿਚ ਇਕ ਕਰੜਾ ਸੁਨੇਹਾ ਜਾਵੇ।

ਦੰਗਾ ਪੀੜਿਤਾਂ ਵਲੋਂ ਸੀਨੀਅਰ ਅਧਿਕਾਰੀ ਐਚਐਸ ਫੂਲਕਾ ਨੇ ਕਿਹਾ ਕਿ ਇਹ ਨਸਲਕੁਸ਼ੀ ਸੀ ਅਤੇ ਇਸ ਵਿੱਚ ਤਿੰਨ ਹਜ਼ਾਰ ਤੋਂ ਵੱਧ ਲੋਕ ਮਾਰੇ ਗਏ ਸਨ। ਉਨ੍ਹਾਂ ਨੇ ਕਿਹਾ ਕਿ ਆਹੂਜਾ ਕਮੇਟੀ ਦੀ ਰਿਪੋਰਟ ਦੇ ਮੁਤਾਬਕ ਰਾਜਧਾਨੀ ਵਿਚ ਹੀ 2733 ਸਿੱਖਾਂ ਨੂੰ ਮਾਰਿਆ ਗਿਆ ਸੀ। ਇਸ ਨਸਲਕੁਸ਼ੀ ਦੀ ਸਿਰਫ਼ ਦੇਸ਼ ਵਿਚ ਹੀ ਨਹੀਂ ਸਗੋਂ ਵਿਦੇਸ਼ਾਂ ਵਿਚ ਵੀ ਕਰੜੀ ਨਿੰਦਿਆ ਹੋਈ ਸੀ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement