
ਫ਼ਾਰੂਕ ਅਬਦੁੱਲਾ ਅਤੇ ਹੋਰਾਂ ਦੀ 11.86 ਕਰੋੜ ਦੀ ਜਾਇਦਾਦ ਕੀਤੀ ਕੁਰਕ
ਈ.ਡੀ ਦੀ ਕਾਰਵਾਈ ਦਾ ਜਵਾਬ ਅਦਾਲਤ ਵਿਚ ਦਿਤਾ ਜਾਵੇਗਾ : ਅਬਦੁੱਲਾ
ਨਵੀਂ ਦਿੱਲੀ, 19 ਦਸੰਬਰ : ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਜੰਮੂ-ਕਸ਼ਮੀਰ ਕਿ੍ਕਟ ਐਸੋਸੀਏਸ਼ਨ ਵਿਚ ਕਥਿਤ ਵਿੱਤੀ ਬੇਨਿਯਮੀਆਂ ਨਾਲ ਜੁੜੀ ਮਨੀ ਲਾਂਡਰਿੰਗ ਦੀ ਜਾਂਚ ਦੇ ਮਾਮਲੇ ਵਿਚ ਨੈਸ਼ਨਲ ਕਾਨਫ਼ਰੰਸ (ਐਨ.ਸੀ.) ਦੇ ਸਰਪ੍ਰਸਤ ਤੇ ਸਾਬਕਾ ਮੁੱਖ ਮੰਤਰੀ ਫ਼ਾਰੂਕ ਅਬਦੁੱਲਾ ਅਤੇ ਹੋਰਾਂ ਦੀ 11.86 ਕਰੋੜ ਰੁਪਏ ਦੀ ਜਾਇਦਾਦ ਕੁਰਕ ਕੀਤੀ | ਅਧਿਕਾਰਤ ਸੂਤਰਾਂ ਨੇ ਸਨਿਚਰਵਾਰ ਨੂੰ ਇਹ ਜਾਣਕਾਰੀ ਦਿਤੀ |
ਸੂਤਰਾਂ ਨੇ ਦਸਿਆ ਕਿ ਏਜੰਸੀ ਨੇ ਮਨੀ ਲਾਂਡਰਿੰਗ ਰੋਕੂ ਐਕਟ ਤਹਿਤ ਅਸਥਾਈ ਕੁਰਕੀ ਦਾ ਆਦੇਸ਼ ਜਾਰੀ ਕੀਤਾ ਹੈ ਅਤੇ ਇਸ ਨਾਲ ਜੁੜੀ ਜਾਇਦਾਦ ਜੰਮੂ ਅਤੇ ਸ੍ਰੀਨਗਰ ਵਿਚ ਸਥਿਤ ਹੈ | ਉਨ੍ਹਾਂ ਕਿਹਾ ਕਿ ਦੋ ਅਚੱਲ ਜਾਇਦਾਦ ਰਿਹਾਇਸ਼ੀ ਹਨ, ਇਕ ਵਪਾਰਕ ਜਾਇਦਾਦ ਹੈ, ਜਦੋਂ ਕਿ ਤਿੰਨ ਹੋਰ ਪਲਾਟ ਵੀ ਇਨਫ਼ੋਰਸਮੈਂਟ ਡਾਇਰੈਕਟੋਰੇਟ ਵਲੋਂ ਕੁਰਕ ਕੀਤੇ ਗਏ ਹਨ | ਉਨ੍ਹਾਂ ਕਿਹਾ ਕਿ ਕੁਰਕ ਕੀਤੀ ਜਾਇਦਾਦ ਦੀ ਕੁਲ ਕੀਮਤ (ਬੁੱਕ ਮੁੱਲ) 11.86 ਕਰੋੜ ਰੁਪਏ ਹੈ ਜਦਕਿ ਮਾਰਕੀਟ ਦਾ ਮੁੱਲ ਕਰੀਬ 60-70 ਕਰੋੜ ਰੁਪਏ ਹੈ | ਈਡੀ ਵਲੋਂ ਅਬਦੁੱਲਾ (83) ਤੋਂ ਇਸ ਮਾਮਲੇ ਵਿਚ ਕਈ ਵਾਰ ਪੁੱਛਗਿਛ ਕੀਤੀ ਗਈ ਹੈ |
ਈ.ਡੀ ਵਲੋਂ ਕੀਤੀ ਕਾਰਵਾਈ ਜਾਇਜ਼ ਨਹੀਂ ਹੋ ਸਕਦੀ ਕਿਉਂਕਿ ਜ਼ਿਆਦਾਤਰ ਜਾਇਦਾਦ ਜੱਦੀ ਹੈ | ਕਾਰਵਾਈ 'ਤੇ ਅਦਾਲਤ 'ਚ ਲੜੀ ਜਾਵੇਗੀ ਲੜਾਈ | (ਪੀਟੀਆਈ)image