
ਚੰਨ ਤੋਂ 1731 ਗ੍ਰਾਮ ਸੈਂਪਲ ਲੈ ਕੇ ਵਾਪਸ ਆਈ ਚੀਨੀ ਪੁਲਾੜ ਗੱਡੀ
ਬੀਜ਼ਿੰਗ, 19 ਦਸੰਬਰ : ਚੀਨ ਦੀ ਪੁਲਾੜ ਗੱਡੀ 'ਚਾਂਗ ਈ-5 ਪ੍ਰੋਬ' ਚੰਨ ਦੀ ਸਤ੍ਹਾ ਤੋਂ ਅਪਣੇ ਨਾਲ 1,731 ਗ੍ਰਾਮ ਨਮੂਨਾ ਲਿਆਈ ਹੈ | ਚੀਨੀ ਪੁਲਾੜ ਏਜੰਸੀ ਨੇ ਸਨਿਚਰਵਾਰ ਨੂੰ ਇਹ ਜਾਣਕਾਰੀ ਦਿਤੀ | ਇਹ ਪੁਲਾੜ ਗੱਡੀ ਬੁਧਵਾਰ ਨੂੰ ਸਫ਼ਲਤਾਪੂਰਵਕ ਧਰਤੀ 'ਤੇ ਆਈ ਸੀ |
ਚੀਨੀ ਪੁਲਾੜ ਏਜੰਸੀ ਚਾਈਨਾ ਨੈਸ਼ਨਲ ਸਪੇਸ ਐਡਮਨਿਸਟ੍ਰੇਸ਼ਨ (ਸੀਐੱਨਐੱਸਏ) ਅਨੁਸਾਰ, ਚੰਨ ਦੀ ਸਤ੍ਹਾ ਤੋਂ ਲਿਆਂਦੇ ਨਮੂਨਿਆਂ ਨੂੰ ਖੋਜੀ ਟੀਮਾਂ ਨੂੰ ਸੌਾਪ ਦਿਤਾ ਹੈ | ਵਿਗਿਆਨੀ ਨਮੂਨਿਆਂ ਨੂੰ ਲੈ ਕੇ ਖੋਜ ਅਤੇ ਵਿਸ਼ਲੇਸ਼ਣ ਕਰਨਗੇ | ਚੀਨ ਨੇ ਚੰਨ ਦੀ ਸਤ੍ਹਾ ਤੋਂ ਪਹਿਲੀ ਵਾਰ ਨਮੂਨੇ ਇਕੱਠੇ ਕੀਤੇ ਹਨ |
ਚਾਂਗ ਈ-5 ਪ੍ਰੋਬ ਮੰਗੋਲੀਆ ਆਟੋਨੋਮਸ ਖੇਤਰ 'ਚ ਬੁਧਵਾਰ ਦੇਰ ਰਾਤ ਉਤਾਰਿਆ ਸੀ | ਇਹ ਯਾਨ ਇਕ ਦਸੰਬਰ ਨੂੰ ਚੰਨ ਦੀ ਸਤ੍ਹਾ 'ਤੇ ਪਹੁੰਚਿਆ ਸੀ |
ਉਸ ਨੇ ਚੰਦਰਮਾ ਦੀ ਸਤ੍ਹਾ 'ਚ ਕਰੀਬ ਦੋ ਮੀਟਰ ਛੇਕ ਕਰ ਕੇ ਨਮੂਨੇ ਇਕੱਠੇ ਕੀਤੇ ਸੀ | ਇਸ ਤਰ੍ਹਾਂ ਦਾ ਯਤਨ ਕਰੀਬ 45 ਸਾਲਾਂ 'ਚ ਪਹਿਲੀ ਵਾਰ ਕੀਤਾ ਗਿਆ | ਚਾਂਗ ਈ-5 ਦੀ ਸਤ੍ਹਾ 'ਤੇ ਪਹੁੰਚਣ ਵਾਲੀ ਚੀਨ ਦੀ ਤੀਸਰੀ ਗੱਡੀ ਹੈ | (ਪੀਟੀਆਈ)