23 ਸਾਲਾ ਦੀ ਮੋਕਸ਼ਾ ਬੈਂਸ ਬਣੀ ਜੱਜ
Published : Dec 20, 2020, 1:22 am IST
Updated : Dec 20, 2020, 1:22 am IST
SHARE ARTICLE
image
image

23 ਸਾਲਾ ਦੀ ਮੋਕਸ਼ਾ ਬੈਂਸ ਬਣੀ ਜੱਜ

ਮੋਗਾ, 19 ਦਸੰਬਰ (ਗੁਰਜੰਟ ਸਿੰਘ, ਪ੍ਰੇਮ ਹੈਪੀ) : ਮੋਗਾ ਦੇ ਵਧੀਕ ਡਿਪਟੀ ਕਮਿਸ਼ਨਰ ਅਤੇ ਨਗਰ ਨਿਗਮ ਦੇ ਕਮਿਸ਼ਨਰ ਮੈਡਮ ਅਨੀਤਾ ਦਰਸ਼ੀ ਦੀ ਪੁੱਤਰੀ ਮੋਕਸ਼ਾ ਬੈਂਸ ਜੱਜ ਬਣ ਗਈ ਹੈ | ਮਹਿਜ਼ 23 ਵਰਿ੍ਹਆਂ ਦੀ ਮੋਕਸ਼ਾ ਬੈਂਸ ਨੇ ਦਿੱਲੀ ਜੂਡੀਸ਼ੀਅਲ ਸਰਵਿਸਜ਼ ਦੀ ਪ੍ਰੀਖਿਆ ਪਾਸ ਕੀਤੀ ਅਤੇ ਉਸ ਦੀ ਚੋਣ ਬਤੌਰ ਮੈਟਰੋ ਪੌਲੀਟੀਅਨ ਮੈਜਿਸਟਰੇਟ ਕਲਾਸ -1 ਵਜੋਂ ਹੋਈ ਹੈ | 
ਜ਼ਿਕਰਯੋਗ ਹੈ ਕਿ ਮੋਕਸ਼ਾ ਬੈਂਸ  ਪਹਿਲੀ ਵਾਰ ਹੀ ਇਸ ਪ੍ਰੀਖਿਆ ਵਿਚ ਬੈਠੀ ਸੀ ਅਤੇ ਉਸ ਦੀ ਕਾਬਲੀਅਤ ਸਦਕਾ ਸਫ਼ਲਤਾ ਨੇ ਉਸ ਦੇ ਪੈਰ ਚੁੰਮੇ ਹਨ | ਮੋਕਸ਼ਾ ਦੇ ਪਿਤਾ ਸ਼੍ਰੀ ਚਮਨ ਬੈਂਸ ਵੀ ਬਿਜਲੀ ਬੋਰਡ ਵਿਚੋਂ ਐੱਸ ਈ ਵਜੋਂ ਸੇਵਾ ਮੁਕਤ ਹੋਏ ਹਨ ਜਦਕਿ ਮੋਕਸ਼ਾ ਬੈਂਸ ਦੇ ਨਾਨਾ ਸ਼੍ਰੀ ਏ ਆਰ ਦਰਸ਼ੀ ਵੀ 1970 ਵਿਚ ਮੋਗਾ ਦੇ ਐੱਸ ਡੀ ਐੱਮ ਰਹਿ ਚੁੱਕੇ ਹਨ ਤੇ ਇੰਜ ਤੀਜੀ ਪੀੜ੍ਹੀ ਦੀ ਮੋਕਸ਼ਾ ਨੇ ਪਰਿਵਾਰ ਦੀਆਂ ਰਵਾਇਤਾਂ ਨੂੰ ਕਾਇਮ ਰੱਖਦਿਆਂ ਵੱਡੀ ਪ੍ਰਾਪਤੀ ਕੀਤੀ ਹੈ | ਕਮਿਸ਼ਨਰ ਮੈਡਮ ਅਨੀਤਾ ਦਰਸ਼ੀ ਨੇ ਦੱਸਿਆ ਕਿ ਉਹਨਾਂ ਦੀ ਪੁੱਤਰੀ ਮੋਕਸ਼ਾ ਨੇ 2019 ਵਿਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਲਾਅ ਦੀ ਡਿਗਰੀ ਹਾਸਲ ਕੀਤੀ ਸੀ ਅਤੇ ਮਹਿਜ਼ ਦੋ ਮਹੀਨੇ ਬਾਅਦ ਹੀ ਹੋਣ ਵਾਲੀ ਦਿੱਲੀ ਜੂਡੀਸ਼ੀਅਲ ਸਰਵਿਸਜ਼ ਦੀ ਪ੍ਰੀਖਿਆ ਵਿਚ ਬੈਠਣ ਦਾ ਫੈਸਲਾ ਲਿਆ  | ਉਹਨਾਂ ਦੱਸਿਆ ਕਿ ਬੇਸ਼ੱਕ ਕਰੋਨਾ ਕਾਰਨ ਇਹਨਾਂ ਪ੍ਰੀਖਿਆਵਾਂ ਦਾ ਨਤੀਜਾ ਕਾਫ਼ੀ ਦੇਰ ਬਾਅਦ ਐਲਾਨਿਆ ਜਾ ਸਕਿਆ ਹੈ ਪਰ ਲੰਬੇ ਇੰਤਜ਼ਾਰ ਉਪਰੰਤ ਮਿਲੀ ਇਹ ਖੁਸ਼ੀ ਪ੍ਰਮਾਤਮਾ ਦੀ ਆਪਾਰ ਕਿਰਪਾ ਸਦਕਾ ਸੰਭਵ ਹੋਈ ਹੈ | 
ਮੋਕਸ਼ਾ ਬੈਂਸ ਦੀ ਇਸ ਪ੍ਰਾਪਤੀ 'ਤੇ ਮੋਗਾ ਦੇ ਵਿਧਾਇਕ ਡਾ: ਹਰਜੋਤ ਕਮਲ ਨੇ ਵਧੀਕ ਡਿਪਟੀ ਕਮਿਸ਼ਨਰ ਮੈਡਮ ਅਨੀਤਾ ਦਰਸ਼ੀ ਅਤੇ ਸਮੁੱਚੇ ਬੈਂਸ ਪਰਿਵਾਰ ਨੂੰ ਵਧਾਈ ਦਿੱਤੀ ਹੈ | ਉਹਨਾਂ ਕਿਹਾ ਕਿ ਮੋਕਸ਼ਾ ਦੀ ਇਸ ਪ੍ਰਾਪਤੀ ਸਦਕਾ ਹਰ ਪੰਜਾਬੀ ਮਾਣਮੱਤਾ ਮਹਿਸੂਸ ਕਰੇਗਾ ਅਤੇ ਪੰਜਾਬ ਲਈ ਇਹ ਵੱਡੀ ਪ੍ਰਾਪਤੀ  ਹੈ ਅਤੇ ਮੋਕਸ਼ਾ ਪੰਜਾਬ ਦੀਆਂ ਧੀਆਂ ਲਈ ਰੋਲ ਮਾਡਲ ਬਣੇਗੀ | 
ਫੋਟੋ ਨੰਬਰ- 19 ਮੋਗਾ 01 ਪੀ  
 

SHARE ARTICLE

ਏਜੰਸੀ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement