Punjab Weather Update News: ਪਹਾੜਾਂ 'ਤੇ ਚੱਲ ਰਹੀਆਂ ਹਵਾਵਾਂ ਕਾਰਨ ਦਿਨ ਤੋਂ ਬਾਅਦ ਰਾਤ ਨੂੰ ਵੀ ਠੰਡ ਵਧਣ ਲੱਗੀ
Punjab Weather Update News in punjabi : ਪੰਜਾਬ, ਹਰਿਆਣਾ ਵਿੱਚ ਠੰਡ ਵਧਦੀ ਜਾ ਰਹੀ ਹੈ। ਦੋਵਾਂ ਰਾਜਾਂ ਦੇ ਕਈ ਜ਼ਿਲ੍ਹਿਆਂ ਦੀਆਂ ਸੜਕਾਂ 'ਤੇ ਧੁੰਦ ਦੀ ਚਿੱਟੀ ਚਾਦਰ ਵਿਛੀ ਹੋਈ ਹੈ। ਮੌਸਮ ਵਿਭਾਗ ਨੇ ਸੰਘਣੀ ਧੁੰਦ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ।
ਇਹ ਵੀ ਪੜ੍ਹੋ: Canada News: ਕੈਨੇਡਾ ਤੋਂ ਵੱਡੀ ਖ਼ਬਰ, 2023 ਵਿਚ ਹੀ ਹੁਣ ਤੱਕ 7032 ਲੋਕ ਹੋਏ ਕੈਨੇਡਾ ਤੋਂ ਡਿਪੋਰਟ
ਇਸ ਦੇ ਨਾਲ ਹੀ ਪਹਾੜਾਂ 'ਤੇ ਚੱਲ ਰਹੀਆਂ ਹਵਾਵਾਂ ਕਾਰਨ ਦਿਨ ਤੋਂ ਬਾਅਦ ਰਾਤ ਨੂੰ ਵੀ ਠੰਡ ਵਧਣ ਲੱਗੀ ਹੈ। ਇਨ੍ਹਾਂ ਉੱਤਰ-ਪੱਛਮੀ ਹਵਾਵਾਂ ਕਾਰਨ ਵੱਧ ਤੋਂ ਵੱਧ ਅਤੇ ਘੱਟੋ-ਘੱਟ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ।
ਇਹ ਵੀ ਪੜ੍ਹੋ: Punjab vigilance: 'ਆਪਣੇ ਅਧਿਕਾਰ ਖੇਤਰ 'ਚ ਰਹੋ', ਪੰਜਾਬ ਵਿਧਾਨ ਸਭਾ ਦੀ ਵਿਜੀਲੈਂਸ ਨੂੰ ਦੋ ਟੁੱਕ
ਪੰਜਾਬ ਦੇ 9 ਜ਼ਿਲ੍ਹਿਆਂ ਦਾ ਤਾਪਮਾਨ ਸ਼ਿਮਲਾ ਤੋਂ ਵੀ ਹੇਠਾਂ ਡਿੱਗ ਗਿਆ ਹੈ। ਪੰਜਾਬ ਦੇ ਫਰੀਦਕੋਟ ਵਿੱਚ ਘੱਟੋ-ਘੱਟ ਤਾਪਮਾਨ ਚਾਰ ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਇਸ ਤੋਂ ਇਲਾਵਾ ਅੰਮ੍ਰਿਤਸਰ, ਲੁਧਿਆਣਾ, ਫ਼ਿਰੋਜ਼ਪੁਰ, ਗੁਰਦਾਸਪੁਰ ਅਤੇ ਰੋਪੜ ਦਾ ਘੱਟੋ-ਘੱਟ ਪਾਰਾ 5 ਡਿਗਰੀ ਸੈਲਸੀਅਸ ਤੋਂ ਘੱਟ ਦਰਜ ਕੀਤਾ ਗਿਆ।
ਮੌਸਮ ਵਿਭਾਗ ਅਨੁਸਾਰ ਆਉਣ ਵਾਲੇ 4 ਦਿਨਾਂ 'ਚ ਪੰਜਾਬ ਦੇ 18 ਜ਼ਿਲਿਆਂ 'ਚ ਸੰਘਣੀ ਧੁੰਦ ਦੇ ਨਾਲ-ਨਾਲ ਸੀਤ ਲਹਿਰ ਵੀ ਪੈ ਸਕਦੀ ਹੈ। ਇਸ ਦੇ ਨਾਲ ਹੀ 23 ਦਸੰਬਰ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਜਿਸ ਕਾਰਨ ਆਉਣ ਵਾਲੇ ਦਿਨਾਂ 'ਚ ਠੰਡ ਹੋਰ ਵਧੇਗੀ।