ਬਾਦਲਾਂ ਦਾ ਲਾਣਾ ਜਥੇਦਾਰਾਂ ਨੂੰ ਤਨਖ਼ਾਹਦਾਰ ਮੁਲਾਜ਼ਮਾਂ ਦੀ ਤਰ੍ਹਾਂ ਵਰਤਦਾ ਆਇਐ : ਰਣਜੀਤ ਸਿੰਘ

By : JUJHAR

Published : Dec 20, 2024, 5:08 pm IST
Updated : Dec 20, 2024, 5:08 pm IST
SHARE ARTICLE
Badals have been using Jathedars like salaried employees: Ranjit Singh
Badals have been using Jathedars like salaried employees: Ranjit Singh

ਕਿਹਾ, ਗਿਆਨੀ ਹਰਪ੍ਰੀਤ ਸਿੰਘ ਦੀ ਮੁਅੱਤਲੀ ਪਿਛੇ ਬਾਦਲ ਪਰਵਾਰ

ਇਸ ਵੇਲੇ ਤਖ਼ਤ ਸਿੰਘ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦਾ ਨਿਸ਼ਾਨਾ ਬਣੇ ਹੋਏ ਹਨ। ਪਹਿਲਾਂ ਵਿਰਸਾ ਸਿੰਘ ਵਲਟੋਹਾ ਵਲੋਂ ਹਰਪ੍ਰੀਤ ਸਿੰਘ ਲੋਈ ਅਪਸ਼ਬਦ ਵਰਤੇ ਤੇ ਉਨ੍ਹਾਂ ਦੇ ਪਰਵਾਰ ਨੂੰ ਨਿਸ਼ਾਨਾ ਬਣਾਇਆ ਗਿਆ। ਉਸ ਤੋਂ ਬਾਅਦ ਵਿਰਸਾ ਸਿੰਘ ਵਲਟੋਹਾ ’ਤੇ ਕਾਰਵਾਈ ਕੀਤੀ ਗਈ ਜਿਸ ਤੋਂ ਬਾਅਦ ਵਲਟੋਹਾ ਨੂੰ ਸ਼੍ਰੋਮਣੀ ਅਕਾਲੀ ਦਲ ਤੋਂ ਦਸ ਸਾਲ ਲਈ ਲਾਂਭੇ ਕਰ ਦਿਤਾ ਗਿਆ ਪਰ ਵਿਰਸਾ ਸਿੰਘ ਵਲਟੋਹਾ ਫਿਰ ਵੀ ਬਾਜ਼ ਨਹੀਂ ਆਇਆ ਉਨ੍ਹਾਂ ਵਲੋਂ ਵਾਰ-ਵਾਰ ਹਰਪ੍ਰੀਤ ਸਿੰਘ ਲਈ ਲਗਾਤਾਰ ਗ਼ਲਤ ਬਿਆਨਬਾਜ਼ੀ ਕਰਦੇ ਰਹੇ। 

ਬੀਤੇ ਕਲ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਲੋਂ ਇਕ ਮੀਟਿੰਗ ਕੀਤੀ ਗਈ ਸੀ ਜਿਸ ਵਿਚ ਗਿਆਨੀ ਹਰਪ੍ਰੀਤ ਸਿੰਘ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਦੀਆਂ ਸੇਵਾਵਾਂ ਤੋਂ 15 ਦਿਨਾਂ ਲਈ ਲਾਂਭੇ ਕਰ ਦਿਤਾ ਹੈ।  ਇਸ ਸਬੰਧੀ ਸਪੋਕਸਮੈਨ ਦੀ ਟੀਮ ਜੱਥਾ ਭਿੰਡਰਾਂ ਵਾਲੇ ਦੇ ਦਮਦਮੀ ਟਕਸਾਲ ਦੇ ਭਾਈ ਰਣਜੀਤ ਸਿੰਘ ਨਾਲ ਗੱਲਬਾਤ ਕਰਨ ਪਹੁੰਚੀ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਵਿਰਸਾ ਸਿੰਘ ਵਲਟੋਹਾ ਜਾਂ ਬਾਦਲ ਦਲ ਵਲੋਂ ਗਿਆਨੀ ਹਰਪ੍ਰੀਤ ਸਿੰਘ ਵਿਰੁਧ ਜੋ ਕੁੱਝ ਵੀ ਕੀਤਾ ਜਾ ਰਿਹਾ ਹੈ, ਇਹ ਸੱਭ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਬਚਾਉਣ ਲਈ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਾਦਲ ਦਲ ਇੰਨਾ ਨਿਘਰ ਗਿਆ ਹੈ ਕਿ ਇਨ੍ਹਾਂ ਨੂੰ ਨਾ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਨਾ ਹੀ ਜਥੇਦਾਰਾਂ  ਦੀ ਪ੍ਰਵਾਹ ਰਹੀ ਹੈ।

ਉਨ੍ਹਾਂ ਕਿਹਾ ਕਿ ਇਹ ਜੱਥੇਦਾਰਾਂ ਨੂੰ ਤਨਖ਼ਾਹਦਾਰ ਮੁਲਾਜ਼ਮਾਂ ਵਾਂਗ ਵਰਤਦੇ ਰਹੇ ਹਨ ਤੇ ਹੁਣ ਵੀ ਵਰਤਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਇਨ੍ਹਾਂ ਲਈ ਰੋੜਾ ਬਣ ਗਏ ਹਨ ਤੇ ਉਨ੍ਹਾਂ ਨੇ ਪੰਥਕ ਹਿੱਤਾਂ ਲਈ ਪਹਿਰੇਦਾਰੀ ਕਾਹਦੀ ਦਿਤੀ ਹੈ ਇਹ ਬਾਦਲ ਦਲ ਨੂੰ ਬਰਦਾਸਤ ਨਹੀਂ ਹੋ ਰਹੀ ਹੈ। ਉਨ੍ਹਾਂ ਕਿਹਾ ਹਰਜਿੰਦਰ ਸਿੰਘ ਧਾਮੀ ਨੂੰ ਤਾਂ ਉਸੇ ਦਿਨ ਆਪਣਾ ਅਸਤੀਫ਼ਾ ਦੇ ਦੇਣਾ ਚਾਹੀਦਾ ਸੀ ਜਿਸ ਦਿਨ ਉਸ ਦੀ ਗਾਲ੍ਹਾਂ ਵਾਲੀ ਵੀਡੀਉ ਸਾਹਮਣੇ ਆਈ ਸੀ।  

ਉਨ੍ਹਾਂ ਕਿਹਾ ਕਿ ਇਹ ਬਾਦਲ ਪਰਵਾਰ ਦੀ ਇਕ ਅਜਿਹੀ ਜੁਡਲੀ ਹੈ ਜੋ ਜਨਤਾ ਨੂੰ ਲੁੱਟ ਰਹੀ ਹੈ। ਉਨ੍ਹਾਂ ਕਿਹਾ ਕਿ ਸਿਖ ਕੌਮ ਦਾ ਤਾਂ ਕੁੱਝ ਨਹੀਂ ਵਿਗੜਨਾ ਪਰ ਜਿਸ ਤਰ੍ਹਾਂ ਧਾਮੀ, ਵਲਟੋਹਾ ਜਾਂ ਕਿਸੇ ਹੋਰ ਨੂੰ ਅੱਗੇ ਲਗਾ ਕੇ ਟੋਆ ਪੁੱਟ ਰਹੇ ਹਨ, ਉਸ ਵਿਚ ਬਾਦਲ ਪਰਵਾਰ ਨੇ ਹੀ ਡਿੱਗ ਪੈਣਾ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement