ਦਿੱਲੀ ਦੰਗੇ : ਘਰ ਨੂੰ ਅੱਗ ਲਗਾਉਣ ਦੇ ਮਾਮਲੇ ਵਿਚ ਇਕ ਦੋਸ਼ੀ ਨੂੰ 5 ਸਾਲ ਦੀ ਸਜ਼ਾ
Published : Jan 21, 2022, 12:11 am IST
Updated : Jan 21, 2022, 12:11 am IST
SHARE ARTICLE
image
image

ਦਿੱਲੀ ਦੰਗੇ : ਘਰ ਨੂੰ ਅੱਗ ਲਗਾਉਣ ਦੇ ਮਾਮਲੇ ਵਿਚ ਇਕ ਦੋਸ਼ੀ ਨੂੰ 5 ਸਾਲ ਦੀ ਸਜ਼ਾ

ਫ਼ਰਵਰੀ 2020 ਵਿਚ ਦਿੱਲੀ ਵਿਚ ਹੋਈ ਹਿੰਸਾ ਦੌਰਾਨ 

ਨਵੀਂ ਦਿੱਲੀ, 20 ਜਨਵਰੀ : ਉੱਤਰ ਪੂਰਬੀ ਦਿੱਲੀ ਦੰਗਾ ਮਾਮਲੇ ਵਿਚ ਵੀਰਵਾਰ ਨੂੰ ਪਹਿਲੀ ਸਜ਼ਾ ਸੁਣਾਈ ਗਈ। ਦਿੱਲੀ ਦੀ ਕੜਕੜਡੂਮਾ ਅਦਾਲਤ ਨੇ ਦਿਨੇਸ਼ ਯਾਦਵ ਨਾਂ ਦੇ ਵਿਅਕਤੀ ਨੂੰ 5 ਸਾਲ ਦੀ ਸਜ਼ਾ ਸੁਣਾਈ ਹੈ। ਸਰਕਾਰੀ ਵਕੀਲ ਆਰਸੀਐਸ ਭਦੌਰੀਆ ਨੇ ਇਸ ਦੀ ਪੁਸ਼ਟੀ ਕੀਤੀ ਹੈ। ਯਾਦਵ ਨੂੰ ਇਕ ਔਰਤ ਦੇ ਘਰ ਵਿਚ ਲੁੱਟ ਅਤੇ ਅੱਗ ਲਗਾਉਣ ਦੇ ਦੋਸ਼ ਵਿਚ ਪੰਜ ਸਾਲ ਦੀ ਸਜ਼ਾ ਸੁਣਾਈ ਗਈ ਹੈ।
ਦਿੱਲੀ ਦੇ ਗੋਕੁਲਪੁਰੀ ਦੇ ਭਾਗੀਰਥੀ ਵਿਹਾਰ ਵਿਚ 70 ਸਾਲਾ ਔਰਤ ਮਨੋਰੀ ਦਾ ਘਰ ਹੈ, ਜਿਸ ਵਿਚ ਅੱਗ ਲਗਾਉਣ ਦੇ ਦੋਸ਼ ਹੇਠ ਉਸੇ ਇਲਾਕੇ ਦੇ ਰਹਿਣ ਵਾਲੇ ਦਿਨੇਸ਼ ਯਾਦਵ ਨੂੰ 5 ਸਾਲ ਦੀ ਹੋਈ ਹੈ। ਇਹ ਪਹਿਲਾ ਮਾਮਲਾ ਹੈ ਜਦੋਂ ਉੱਤਰ ਪੂਰਬੀ ਦਿੱਲੀ ਵਿਚ ਹੋਏ ਭਿਆਨਕ ਦੰਗਿਆਂ ਵਿਚ ਕਿਸੇ ਨੂੰ ਸਜ਼ਾ ਸੁਣਾਈ ਗਈ ਹੈ। 25 ਦਸੰਬਰ 2020 ਨੂੰ ਮਨੋਰੀ ਨਾਮਕ ਔਰਤ ਦੇ ਘਰ ਲੁੱਟ-ਖੋਹ ਤੋਂ ਬਾਅਦ ਅੱਗ ਲਗਾ ਦਿਤੀ ਗਈ ਸੀ। ਦੰਗਈਆਂ ਨੇ ਉਨ੍ਹਾਂ ਦੇ ਪਸ਼ੂ ਵੀ ਚੋਰੀ ਕਰ ਲਏ ਸਨ। 70 ਸਾਲਾ ਮਨੋਰੀ ਨੇ ਛੱਤ ਤੋਂ ਛਾਲ ਮਾਰ ਕੇ ਕਿਸੇ ਦੇ ਘਰ ਵਿਚ ਲੁਕ ਕੇ ਅਪਣੀ ਜਾਨ ਬਚਾਈ ਸੀ। ਇਸ ਤੋਂ ਬਾਅਦ ਪੁਲਿਸ ਨੇ ਕਿਸੇ ਤਰ੍ਹਾਂ ਉਸ ਦੇ ਪ੍ਰਵਾਰ ਨੂੰ ਬਚਾਇਆ। ਪੂਰਾ ਪ੍ਰਵਾਰ 2 ਹਫ਼ਤੇ ਦਿੱਲੀ ਤੋਂ ਬਾਹਰ ਰਿਹਾ। 
  ਇਸ ਮਾਮਲੇ ਵਿਚ ਅਦਾਲਤ ਨੇ 2 ਪੁਲਿਸ ਮੁਲਾਜ਼ਮਾਂ ਦੇ ਬਿਆਨ ਨੂੰ ਅਹਿਮ ਮੰਨਿਆ ਹੈ। ਉਨ੍ਹਾਂ ਦਸਿਆ ਕਿ ਦਿਨੇਸ਼ ਉਸ ਭੀੜ ਦਾ ਹਿੱਸਾ ਸੀ ਜੋ ਹਿੰਸਾ ਵਿਚ ਸ਼ਾਮਲ ਸੀ। ਹਾਲਾਂਕਿ ਉਸ ਨੇ ਦਿਨੇਸ਼ ਨੂੰ ਮਨੋਰੀ ਦਾ ਘਰ ਸਾੜਦੇ ਨਹੀਂ ਦੇਖਿਆ। ਹਾਲਾਂਕਿ ਅਦਾਲਤ ਨੇ ਕਿਹਾ ਕਿ ਜੇਕਰ ਕੋਈ ਗ਼ੈਰ-ਕਾਨੂੰਨੀ ਭੀੜ ਦਾ ਹਿੱਸਾ ਹੈ ਤਾਂ ਉਹ ਬਾਕੀ ਦੰਗਈਆਂ ਵਾਂਗ ਹਿੰਸਾ ਲਈ ਬਰਾਬਰ ਦਾ ਜ਼ਿੰਮੇਵਾਰ ਹੈ। ਫ਼ਰਵਰੀ 2020 ਵਿਚ ਉਤਰ-ਪੂਰਬੀ ਦਿੱਲੀ ਵਿਚ ਨਾਗਰਿਕਤਾ (ਸੋਧ)  ਕਾਨੂੰਨ ਦੇ ਸਮਰਥਕਾਂ ਅਤੇ ਵਿਰੋਧੀਆਂ ਵਿਚਾਲੇ ਹਿੰਸਾ ਤੋਂ ਬਾਅਦ ਫ਼ਿਰਕੂ ਝੜਪਾਂ ਹੋਈਆਂ ਸਨ, ਜਿਸ ਵਿ ਘਟੋ-ਘੱਟ 53 ਲੋਕਾਂ ਦੀ ਮੌਤ ਹੋ ਗਈ ਸੀ ਅਤੇ 700 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋਏ ਸਨ। (ਪੀਟੀਆਈ)
 

SHARE ARTICLE

ਏਜੰਸੀ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement