
ਪੁਲਿਸ ਵੱਲੋਂ ਚਲਾਈ ਗਈ ਗੋਲੀ ਨਾਲ ਦੋ ਨਿਹੰਗਾਂ ਦੀ ਮੌਕੇ 'ਤੇ ਮੌਤ ਹੋ ਗਈ।
ਤਰਨਤਾਰਨ, (ਅਜੀਤ ਸਿੰਘ ਘਰਿਆਲਾ) ਨਾਂਦੇੜ ਸਾਹਿਬ ਹਜ਼ੂਰ ਸਾਹਿਬ ਵਿਖੇ ਕਤਲ ਕਰਕੇ ਆਏ ਦੋ ਨਿਹੰਗਾਂ ਦਾ ਭਿੱਖੀਵਿੰਡ ਪੁਲਿਸ ਨੇ ਕੀਤਾ ਇਨਕਾਉਂਟਰ ਇਸ ਤੋਂ ਪਹਿਲਾਂ ਦੋਹਾਂ ਨਿਹੰਗਾਂ ਨੂੰ ਜਦੋਂ ਪੁਲਿਸ ਨੇ ਕਾਬੂ ਕਰਨਾ ਚਾਹਿਆ ਤਾਂ ਨਿਹੰਗਾਂ ਨੇ ਕਿਰਪਾਨਾਂ ਨਾਲ ਪੁਲੀਸ ਤੇ ਹਮਲਾ ਕਰ ਦਿੱਤਾ ਜਿਸ ਵਿਚ ਇੰਸਪੈਕਟਰ ਨਰਿੰਦਰ ਸਿੰਘ ਤੇ ਇੰਸਪੈਕਟਰ ਬਲਵਿੰਦਰ ਸਿੰਘ ਦੇ ਗੁੱਟ ਵੱਡੇ ਗਏ ਜਦੋਂ ਉਨ੍ਹਾਂ ਡੀਐਸਪੀ ਰਾਜਬੀਰ ਸਿੰਘ ਤੇ ਹਮਲਾ ਕੀਤਾ ਇਸ ਪੁਲਿਸ ਵੱਲੋਂ ਚਲਾਈ ਗਈ ਗੋਲੀ ਨਾਲ ਦੋ ਨਿਹੰਗਾਂ ਦੀ ਮੌਕੇ ਤੇ ਮੌਤ ਹੋ ਗਈ। ਐਸ ਐਸਪੀ ਤਰਨੂ ਇਸ ਘਟਨਾਂ ਸਥਾਨ ਤੇ ਮੌਕੇ ਤੇ ਪਹੁੰਚੇ ਅਤੇ ਦੋਵਾ ਐਸ ਐਚ ਆਈ ਨੂੰ ਅੰਮਿ੍ਰਤਸਰ ਵਿਖੇ ਇਲਾਜ ਲਈ ਭੇਜਿਆ ਗਿਆ।
photoਦੱਸ ਦਈਏ ਕਿ 10 ਦਿਨ ਪਹਿਲਾਂ ਥਾਣਾ ਭਿੱਖੀਵਿੰਡ ਦੇ ਹੈੱਡ ਕਾਂਸਟੇਬਲ ਸਰਬਜੀਤ ਸਿੰਘ ਦੀ ਮੌਤ ਹੋ ਗਈ। ਪਿੰਡ ਚਿਛਰੇਵਾਲ ਵਿੱਚ ਸਰਬਜੀਤ ਸਿੰਘ ਦੇ ਭੋਗ ਦੀ ਰਸਮ ਚੱਲ ਰਹੀ ਸੀ। ਇਸ ਦੌਰਾਨ ਪੁਲਿਸ ਨੂੰ ਸੂਚਨਾ ਮਿਲੀ ਕਿ ਕੁਝ ਸ਼ੱਕੀ ਵਿਅਕਤੀ ਇਸ ਖੇਤਰ ਵਿੱਚ ਘੁੰਮ ਰਹੇ ਹਨ। ਇਸ ’ਤੇ ਥਾਣਾ ਵਲਟੋਹਾ ਦੇ ਇੰਚਾਰਜ ਇੰਸਪੈਕਟਰ ਬਲਵਿੰਦਰ ਸਿੰਘ ਅਤੇ ਖੇਮਕਰਨ ਦੇ ਇੰਚਾਰਜ ਸਬ ਇੰਸਪੈਕਟਰ ਨਰਿੰਦਰ ਸਿੰਘ ਪਿੰਡ ਸਿੰਘਪੁਰਾ ਪਹੁੰਚੇ।
photoਨਿਹੰਗ ਸਿੰਘਾਂ ਦੇ ਭੇਸ ਵਿਚ ਕੁਝ ਮੁਲਜ਼ਮਾਂ ਨੇ ਦੋਵਾਂ ਪੁਲਿਸ ਅਧਿਕਾਰੀਆਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ। ਫਿਰ ਖੇਤਰ ਨੂੰ ਵੱਡੇ ਪੱਧਰ 'ਤੇ ਘੇਰ ਲਿਆ ਗਿਆ ਅਤੇ ਇਸ ਦੌਰਾਨ ਦੋਸ਼ੀ ਨੇ ਪੁਲਿਸ ਪਾਰਟੀ' ਤੇ ਵਾਰ-ਵਾਰ ਹਮਲਾ ਕੀਤਾ। ਮੌਕੇ 'ਤੇ ਜਵਾਬੀ ਕਾਰਵਾਈ ਕਰਦਿਆਂ ਦੋਵੇਂ ਮੁਲਜ਼ਮ ਮੁਕਾਬਲੇ ਵਿਚ ਮਾਰੇ ਗਏ। ਹਾਲਾਂਕਿ,ਮਰਨ ਵਾਲਿਆਂ ਦੀ ਅਜੇ ਪਛਾਣ ਨਹੀਂ ਹੋ ਸਕੀ ਹੈ। ਐਸਐਸਪੀ ਧਰੁਮਨ ਐਚ ਨਿੰਬਲੇ,ਐਸਪੀ ਡਾ ਮਹਾਤਾਬ ਸਿੰਘ,ਜਗਜੀਤ ਸਿੰਘ ਵਾਲੀਆ ਸਣੇ ਸੀਨੀਅਰ ਪੁਲਿਸ ਅਧਿਕਾਰੀ ਵੀ ਮੌਕੇ ਤੋਂ ਚਲੇ ਗਏ ਹਨ। ਜਿਸ ਵਿਚ ਦੋਵੇਂ ਅਧਿਕਾਰੀ ਤੇਜ਼ਧਾਰ ਹਥਿਆਰਾਂ ਨਾਲ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਉਸ ਨੂੰ ਐਂਬੂਲੈਂਸ ਵਿਚ ਬਿਠਾ ਕੇ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ।