
ਹਜ਼ਾਰਾਂ ਸਿੱਖ ਸੰਗਤ ਅਤੇ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਨੁਮਾਇੰਦਆਂ ਹੋਏ ਸ਼ਾਮਲ
ਖ਼ਾਲਿਸਤਾਨ ਲਿਬਰੇਸ਼ਨ ਫ਼ੋਰਸ ਦੇ ਮੁਖੀ ਭਾਈ ਹਰਜਿੰਦਰ ਸਿੰਘ ਮਿੰਟੂ ਦਾ ਅੰਤਮ ਸਸਕਾਰ ਅੱਜ ਉਨ੍ਹਾਂ ਦੇ ਜੱਦੀ ਪਿੰਡ ਡੱਲੀ ਵਿਖੇ ਕੀਤਾ ਗਿਆ। ਭਾਈ ਮਿੰਟੂ ਦੀ ਮ੍ਰਿਤਕ ਦੇਹ ਨੂੰ ਅਗਨੀ ਉਨ੍ਹਾਂ ਦੇ ਵੱਡੇ ਭਰਾ ਲਖਵਿੰਦਰ ਸਿੰਘ ਅਤੇ ਛੋਟੇ ਭਰਾ ਸੁੱਖਵਿੰਦਰ ਸਿੰਘ ਵਲੋ ਨਿਭਾਈ ਗਈ। ਮਿੰਟੂ ਦੀ ਚਿਖਾ ਨੂੰ ਅਗਨੀ ਦੇਣ ਤੋਂ ਪਹਿਲਾਂ ਗੁਰਦੁਆਰਾ ਬਾਬਾ ਬੱਦੋਆਣਾ ਸਾਹਿਬ ਡੱਲੀ ਖ਼ਾਲਿਸਤਾਨ ਦੇ ਨਾਹਰਿਆਂ ਨਾਲ ਗੂੰਜ ਉਠਿਆ। ਭਾਈ ਮਿੰਟੂ ਦਾ ਪਹਵਾਰ ਗੋਆ ਰਹਿੰਦਾ ਹੋਣ ਕਰ ਕੇ ਉਨ੍ਹਾਂ ਦੀ ਅਤੰਮ ਅਰਦਾਸ ਲਈ ਸ੍ਰੀ ਅਖੰਡ ਪਾਠ ਦੇ ਭੋਗ 22 ਅਪ੍ਰੈਲ ਨੂੰ ਕਰਾਉਣਾ ਚਾਹੁੰਦਾ ਸੀ ਪਰ ਪੰਥਕ ਆਗੂਆਂ ਨੇ ਕਿਹਾ ਕਿ ਰਹਿਤ ਮਰਿਆਦਾ ਅਨੁਸਾਰ ਦਸਵੇਂ 'ਤੇ 27 ਅਪ੍ਰੈਲ ਨੂੰ ਅੰਤਮ ਅਰਦਾਸ ਗੁਰਦੁਆਰਾ ਬਾਬਾ ਬੱਦੋਆਣਾ ਸਾਹਿਬ ਡੱਲੀ ਵਿਖੇ ਹੋਵੇਗੀ। ਬਾਬਾ ਹਰਨਾਮ ਸਿੰਘ ਧੁੰਮਾ ਨੇ ਕਿਹਾ ਕਿ ਮਿੰਟੂ ਦੀ ਮੌਤ ਕੁਦਰਤੀ ਨਹੀਂ, ਸਗੋ ਉਸ ਨੂੰ ਸਰਕਾਰ ਨੇ ਕਿਸੇ ਸਾਜ਼ਸ ਅਧੀਨ ਸ਼ਹੀਦ ਕੀਤਾ ਹੈ ।
Bhai Mintoo
ਜਸਵੀਰ ਸਿੰਘ ਨੇ ਕਿਹਾ ਕਿ ਜਿਹੜੇ ਸਿੰਘ ਅਪਣੀ ਅਦਾਲਤ ਵਲੋਂ ਮਿਲੀ ਸਜ਼ਾ ਭੋਗ ਚੁੱਕ ਹਨ, ਉਨ੍ਹਾਂ ਨੂੰ ਸਰਕਾਰ ਰਿਹਾਅ ਕਰੇ ਅਤੇ ਜਿਹੜੇ ਸਿੰਘ ਜੇਲਾਂ ਵਿਚ ਹਨ, ਉਨ੍ਹਾਂ ਦੀ ਬਕਾਇਦਾ ਹਫਤੇ ਬਾਅਦ ਸਰੀਰੀਕ ਤੇ ਮਾਨਸਕ ਜਾਂਚ ਕੀਤੇ ਜਾਵੇ। ਅਮਰੀਕ ਸਿੰਘ ਅਜਨਾਲ ਨੇ ਕਿਹਾ ਕਿ ਦੇਸ਼ ਵਿਚ ਜਿਹੜਾ ਵੀ ਕੋਈ ਅਣਖੀ ਜਜ਼ਬਾਤੀ ਹੋ ਕੇ ਗੱਲ ਕਰਦਾ ਹੈ, ਸਰਕਾਰ ਉਸ ਨੂੰ ਹੀ ਖ਼ਤਮ ਕਰਨ ਦੀਆਂ ਚਾਲਾਂ ਚਲਦੀ ਹੈ, ਇਸੇ ਤਰਾਂ ਹੀ ਮਿੰਟੂ ਨਾਲ ਹੋਇਆ ਹੈ। ਮਿੰਟੂ ਦਾ ਮਾਤਾ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪੁੱਤਰ ਅਣਖ ਨਾਲ ਜੀਵੀਆ ਅਤੇ ਅਣਖ ਨਾਲ ਹੀ ਕੌਮ ਲਈ ਸ਼ਹੀਦੀ ਪਾ ਗਿਆ ਜਿਸ ਦਾ ਪਰਵਾਰ ਨੂੰ ਮਾਣ ਹੈ। ਮਿੰਟੂ ਦੀ ਪਤਨੀ ਅਤੇ ਇਕ ਲੜਕਾ ਅਤੇ ਇਕ ਲੜਕੀ ਵਿਦੇਸ਼ ਵਿਚ ਰਹਿ ਰਹੇ ਹਨ। ਇਸ ਮੌਕੇ ਭਾਈ ਮਿੰਟੂ ਦੇ ਮਾਤਾ ਗੁਰਦੇਵ ਕੌਰ ਨੂੰ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਵਲੋਂ ਸਿਰੋਪਾਉ ਭੇਂਟ ਕਰ ਕੇ ਸਨਮਾਨਤ ਕੀਤਾ ਗਿਆ।