ਅਜਿਹਾ ਪਹਿਲਾਂ ਕਦੇ ਵੀ ਨਹੀਂ ਹੋਇਆ, ਕਮਾਲ ਹੈ ਇਸ ਛੋਟੀ ਬੱਚੀ ਦੀ ਕਲਾ
Published : Aug 21, 2020, 1:42 pm IST
Updated : Aug 21, 2020, 1:42 pm IST
SHARE ARTICLE
 Chandigarh skater Janvi Jindal bhangra on skates Honsle Di Udari
Chandigarh skater Janvi Jindal bhangra on skates Honsle Di Udari

ਇਹ ਦੋਵੇਂ ਚੀਜ਼ਾਂ ਨਾਲ-ਨਾਲ ਸਿੱਖਣਾ ਜਾਨਵੀ ਲਈ ਬਹੁਤ...

ਚੰਡੀਗੜ੍ਹ: ਕੁਝ ਕਰ ਗੁਜ਼ਰਨ ਦਾ ਜਜ਼ਬਾ ਹੋਵੇ ਤਾਂ ਪਰਮਾਤਮਾ ਵੀ ਸਾਥ ਦਿੰਦਾ ਹੈ। ਇਰਾਦੇ ਬੁਲੰਦ ਹੋਣ ਤਾਂ ਮੁਸ਼ਕਿਲਾਂ ਇਨਸਾਨ ਨੂੰ ਆਪਣੇ ਆਪ ਤੋਂ ਕਦੇ ਵੱਡੀਆਂ ਨਹੀਂ ਲੱਗਦੀਆਂ। ਕਈ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਹੋਏ ਇਕ ਛੋਟੀ ਬੱਚੀ ਜਾਨਵੀ ਨੇ ਉਹ ਕਰ ਦਿਖਾਇਆ ਹੈ ਜੋ ਕਿ ਸੋਚ ਤੋਂ ਵੀ ਪਰੇ ਹੈ। ਜਾਨਵੀ ਨਾਲ ਸਪੋਕਸਮੈਨ ਟੀਵੀ ਵੱਲੋਂ ਖਾਸ ਗੱਲਬਾਤ ਕੀਤੀ ਗਈ ਜਿਸ ਦੌਰਾਨ ਉਸ ਨੇ ਅਪਣੀ ਸਕੇਟਰਿੰਗ ਅਤੇ ਭੰਗੜੇ ਬਾਰੇ ਗੱਲਾਂ ਸਾਂਝੀਆਂ ਕੀਤੀਆਂ।

Janvi Jindal Janvi Jindal

ਜਾਨਵੀ ਅਨੋਖੇ ਤਰੀਕੇ ਨਾਲ ਭੰਗੜਾ ਪਾਉਂਦੀ ਹੈ, ਅਨੋਖਾ ਇਸ ਲਈ ਹੈ ਕਿਉਂ ਕਿ ਉਹ ਅਪਣੇ ਪੈਰਾਂ ਵਿਚ ਟਾਇਰਾਂ ਵਾਲੇ ਬੂਟ ਪਾ ਕੇ ਭੰਗੜਾ ਪਾਉਂਦੀ ਹੈ। ਜਾਨਵੀ ਇਕ ਸਕੇਟਰ ਹੈ, ਇਸ ਬੱਚੀ ਦੀ ਉਮਰ 12 ਸਾਲ ਹੈ ਤੇ ਉਹ 7ਵੀਂ ਜਮਾਤ ਵਿਚ ਪੜ੍ਹਦੀ ਹੈ। ਜਾਨਵੀ ਨੇ ਦਸਿਆ ਕਿ ਉਸ ਨੇ ਤਿੰਨ ਸਾਲ ਪਹਿਲਾਂ ਸਕੇਟਰਿੰਗ ਸ਼ੁਰੂ ਕੀਤੀ ਸੀ। ਫਿਰ ਇਕ ਸਾਲ ਬਾਅਦ ਭੰਗੜਾ ਸਿੱਖਣਾ ਸ਼ੁਰੂ ਕੀਤਾ।

Janvi Jindal Janvi Jindal

ਬੱਚੀ ਦੇ ਪਿਤਾ ਨੇ ਇਸ ਕੰਮ ਵਿਚ ਉਸ ਦਾ ਪੂਰਾ ਸਾਥ ਦਿੱਤਾ ਤੇ ਉਸ ਨੂੰ ਸਕੇਟਰਿੰਗ ਦੇ ਨਾਲ-ਨਾਲ ਭੰਗੜਾ ਕਰਨ ਲਈ ਵੀ ਪ੍ਰੇਰਿਆ। ਇਹ ਸਭ ਸਿਖਾਉਣ ਲਈ ਉਹਨਾਂ ਨੇ ਪੰਜਾਬੀ ਦੇ ਲੀਰਿੰਗ ਕੋਰਿਓਗ੍ਰਾਫਿਕ ਪੰਜਾਬੀ ਇੰਡਸਟਰੀ ਵਿਚ ਜਾਨਵੀ ਨੂੰ ਸਿਖਲਾਈ ਲਈ ਭੇਜਿਆ ਤਾਂ ਉਹ ਜਾਨਵੀ ਇੱਥੇ ਸਕੇਟਰਿੰਗ ਦੇ ਨਾਲ-ਨਾਲ ਭੰਗੜਾ ਵੀ ਸਿੱਖ ਸਕੇ।

Janvi Jindal Janvi Jindal

ਇਹ ਦੋਵੇਂ ਚੀਜ਼ਾਂ ਨਾਲ ਨਾਲ ਸਿੱਖਣਾ ਜਾਨਵੀ ਲਈ ਬਹੁਤ ਵੱਡੀ ਚੁਣੌਤੀ ਸੀ ਪਰ ਉਸ ਨੇ ਬਿਨਾਂ ਡਰ ਤੋਂ ਹੌਂਸਲੇ ਸਹਾਰੇ ਇਸ ਚੁਣੌਤੀ ਨੂੰ ਅਪਣਾਇਆ ਤੇ ਇਸ ਤੇ ਜਿੱਤ ਵੀ ਹਾਸਲ ਕੀਤੀ। ਹੁਣ ਉਸ ਵਾਂਗ ਹੋਰ ਲੋਕ ਵੀ ਭੰਗੜਾ ਤੇ ਸਕੇਟਰਿੰਗ ਸਿੱਖ ਰਹੇ ਹਨ ਤੇ ਉਸ ਦੀ ਤਾਰੀਫ਼ ਵੀ ਕਰ ਰਹੇ ਹਨ। ਜਾਨਵੀ ਨੇ ਦਸਿਆ ਕਿ ਇਕ ਸਕੇਟ ਦਾ ਭਾਰ 2 ਕਿਲੋ ਹੈ ਤੇ ਇਸ ਦੇ ਭਾਰ ਨੂੰ ਸੰਭਾਲਣਾ ਬਹੁਤ ਹੀ ਮੁਸ਼ਕਿਲ ਹੈ।

Janvi Jindal Janvi Jindal

ਜਾਨਵੀ ਨੇ ਨੈਸ਼ਨਲ ਚੈਂਪੀਅਨ ਮੁਕਾਬਲੇ ਵਿਚ ਹਿੱਸਾ ਲਿਆ ਹੋਇਆ ਹੈ ਤੇ ਇਸ ਮੁਕਾਬਲੇ ਵਿਚ ਜਿੱਤ ਵੀ ਹਾਸਲ ਕੀਤੀ ਸੀ। ਜਦੋਂ ਇਹ ਮੁਕਾਬਲਾ ਸ਼ੁਰੂ ਹੋਣਾ ਸੀ ਤਾਂ ਉਸ ਤੋਂ 20 ਦਿਨ ਪਹਿਲਾਂ ਜਾਨਵੀ ਬਿਮਾਰ ਹੋ ਗਈ ਸੀ ਤੇ ਉਸ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਉਸ ਤੋਂ ਬਾਅਦ ਮੁਕਾਬਲੇ ਤੋਂ 3 ਦਿਨ ਪਹਿਲਾਂ ਹਸਪਤਾਲ ਤੋਂ ਉਸ ਨੂੰ ਛੁੱਟੀ ਮਿਲੀ ਤੇ ਉਸ ਨੇ ਫਿਰ ਤੋਂ ਅਪਣੀ ਮਿਹਨਤ ਜਾਰੀ ਰੱਖੀ।

Janvi Jindal Janvi Jindal

ਫਿਰ ਉਸ ਨੇ ਇਸ ਮੁਕਾਬਲੇ ਵਿਚ ਹਿੱਸਾ ਲਿਆ ਤੇ ਜਿੱਤ ਹਾਸਲ ਕੀਤੀ। ਇਸੇ ਤਰ੍ਹਾਂ ਜਾਨਵੀ ਤੇ ਮਾਪਿਆਂ ਦਾ ਵੀ ਇਹੀ ਸੁਪਨਾ ਹੈ ਕਿ ਉਹਨਾਂ ਦੀ ਬੱਚੀ ਬਹੁਤ ਅੱਗੇ ਜਾਵੇ ਤੇ ਭਾਰਤ ਨਾਮ ਰੌਸ਼ਨ ਕਰੇ। ਉਸ ਨੇ ਅੱਗੇ ਦਸਿਆ ਕਿ ਉਸ ਦਾ ਇਹੀ ਟੀਚਾ ਹੈ ਕਿ ਉਹ ਹੋਰ ਅੱਗੇ ਜਾਵੇ ਤੇ ਪੂਰੇ ਸੰਸਾਰ ਵਿਚ ਅਪਣਾ ਨਾਮ ਬਣਾਵੇ ਕਿ ਲੋਕ ਉਸ ਨੂੰ ਯਾਦ ਰੱਖਣ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement