
ਮੁਲਜ਼ਮ ਕੋਲੋਂ ਇਕ ਦੇਸੀ ਕੱਟਾ ਅਤੇ ਜਿੰਦਾ ਕਾਰਤੂਸ ਬਰਾਮਦ
ਜਲੰਧਰ: ਗੈਂਗਸਟਰ ਦਲਜੀਤ ਸਿੰਘ ਭਾਨਾ ਦੇ ਕਰੀਬੀ ਗੈਂਗਸਟਰ ਰਾਜਾ ਪਹਾੜੀਆ ਨੂੰ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਮੁਲਜ਼ਮ ਕੋਲੋਂ ਇਕ ਦੇਸੀ ਕੱਟਾ ਅਤੇ ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਪੁਲਿਸ ਨੇ ਉਸ ਨੂੰ ਪੁਛਗਿਛ ਲਈ ਅਦਾਲਤ 'ਚ ਪੇਸ਼ ਕਰਕੇ ਰਿਮਾਂਡ 'ਤੇ ਲਿਆ ਹੈ। ਮੁਲਜ਼ਮ ਵਿਰੁਧ ਅਸਲਾ ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ: ਫਾਜ਼ਿਲਕਾ ਵਿਚ ਨਿਹੰਗ ਪਿਓ-ਪੁੱਤ ਦਾ ਕਤਲ; ਆਪਸੀ ਰੰਜਿਸ਼ ਕਾਰਨ ਭਾਈ-ਭਤੀਜਿਆਂ ਨੇ ਕੀਤੀ ਹਤਿਆ
ਡੀਸੀਪੀ ਹਰਵਿੰਦਰ ਸਿੰਘ ਵਿਰਕ ਨੇ ਦਸਿਆ ਕਿ ਸੀਆਈਏ ਸਟਾਫ਼ ਦੀ ਟੀਮ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਗੈਂਗਸਟਰ ਰਾਜਾ ਪਹਾੜੀਆ ਭਾਰਗਵ ਕੈਂਪ ਦੇ ਮਾਤਾ ਰਾਣੀ ਚੌਕ ਨੇੜੇ ਕੋਈ ਵਾਰਦਾਤ ਕਰਨ ਲਈ ਆਇਆ ਹੈ। ਸੂਚਨਾ ਦੇ ਆਧਾਰ 'ਤੇ ਪੁਲਿਸ ਟੀਮਾਂ ਨੇ ਜਾਲ ਵਿਛਾਇਆ।
ਇਹ ਵੀ ਪੜ੍ਹੋ: ਮਹਾਦੇਵ ਸੱਟੇਬਾਜ਼ੀ ਐਪ ਮਾਮਲੇ ਵਿਚ ਈਡੀ ਵਲੋਂ ਪਹਿਲੀ ਚਾਰਜਸ਼ੀਟ ਦਾਇਰ
ਜਿਵੇਂ ਹੀ ਉਹ ਉਥੇ ਪਹੁੰਚਿਆ ਤਾਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਮੌਕੇ 'ਤੇ ਉਸ ਕੋਲੋਂ ਇਕ ਹਥਿਆਰ ਬਰਾਮਦ ਕੀਤਾ ਗਿਆ। ਡੀਸੀਪੀ ਹਰਵਿੰਦਰ ਸਿੰਘ ਵਿਰਕ ਨੇ ਦਸਿਆ ਕਿ ਗੈਂਗਸਟਰ ਰਾਜਾ ਪਹਾੜੀਆ ਵਿਰੁਧ ਜਲੰਧਰ, ਨਵੀਂ ਦਿੱਲੀ ਅਤੇ ਅੰਮ੍ਰਿਤਸਰ ਵਿਚ ਅਸਲਾ ਐਕਟ, ਕਤਲ, ਕਤਲ ਦੀ ਕੋਸ਼ਿਸ਼, ਅਗਵਾ ਸਮੇਤ 10 ਕੇਸ ਦਰਜ ਹਨ। ਦੱਸ ਦੇਈਏ ਕਿ ਰਾਜਾ ਪਹਾੜੀਆ ਪੰਜਾਬ, ਹਰਿਆਣਾ ਅਤੇ ਹਿਮਾਚਲ ਦਾ ਮਸ਼ਹੂਰ ਗੈਂਗਸਟਰ ਹੈ। ਜੋ ਕਿ ਪੰਜਾਬ ਦੇ ਕਈ ਗੈਂਗ ਦੇ ਮੈਂਬਰਾਂ ਨੂੰ ਚਲਾਉਂਦਾ ਸੀ ਅਤੇ ਉਨ੍ਹਾਂ ਨੂੰ ਹਥਿਆਰ ਅਤੇ ਹੋਰ ਸਮਾਨ ਮੁਹੱਈਆ ਕਰਵਾਉਂਦਾ ਸੀ।