
ਪੁਲਿਸ ਨੇ 14 ਮਾਰਚ ਵਾਲੇ ਅੰਮ੍ਰਿਤਸਰ (ਦਿਹਾਤੀ) ਡਰੋਨ ਮਾਡਿਊਲ ਕੇਸ ਵਿਚ ਦਿੱਲੀ ਤੋਂ ਦੋ ਹੋਰਾਂ ਨੂੰ ਕੀਤਾ ਗ੍ਰਿਫ਼ਤਾਰ, ਕੁੱਲ 8 ਦੋਸ਼ੀ ਗ੍ਰਿਫ਼ਤਾਰ
ਚੰਡੀਗੜ੍ਹ : ਅੰਮ੍ਰਿਤਸਰ (ਦਿਹਾਤੀ) ਜ਼ਿਲ੍ਹੇ ਵਿਚ ਅੰਤਰਰਾਸ਼ਟਰੀ ਸੰਪਰਕ ਵਾਲੇ ਇਕ ਡਰੋਨ ਮੋਡੀਊਲ ਦਾ ਪਰਦਾਫਾਸ਼ ਕਰਨ ਤੋਂ ਪੰਜ ਦਿਨ ਬਾਅਦ, ਐਤਵਾਰ ਨੂੰ ਪੰਜਾਬ ਪੁਲਿਸ ਨੇ ਸੀਮਾ ਸੁਰੱਖਿਆ ਬਲ (ਬੀਐਸਐਫ) ਨਾਲ ਮਿਲ ਕੇ ਸਾਂਝੇ ਤੌਰ ‘ਤੇ ਗੁਰਦਾਸਪੁਰ ਜ਼ਿਲ੍ਹੇ ਵਿਚ ਸਰਹੱਦ ਨੇੜਿਓਂ 19 ਦਸੰਬਰ ਦੀ ਰਾਤ ਨੂੰ ਪਾਕਿਸਤਾਨ ਦੇ ਇਕ ਡਰੋਨ ਦੁਆਰਾ ਲਿਆਂਦੇ ਗਏ 11 ਆਰਗੇਜ -84 ਹੱਥ ਗੋਲੇ ਬਰਾਮਦ ਕੀਤੇ।
photoਹੈਰਾਨ ਕਰ ਦੇਣ ਵਾਲੀ ਇਹ ਬਰਾਮਦਗੀ ਉਸ ਵੇਲੇ ਹੋਈ ਜਦੋਂ ਇਕ ਪੁਲਿਸ ਟੀਮ 14 ਦਸੰਬਰ ਵਾਲੇ ਅੰਮ੍ਰਿਤਸਰ (ਦਿਹਾਤੀ) ਜ਼ਿਲ੍ਹੇ ਦੇ ਡਰੋਨ ਮੌਡੀਊਲ ਮਾਮਲੇ ਦੀ ਜਾਂਚ ਕਰ ਰਹੀ ਸੀ। ਇਸੇ ਦੌਰਾਨ ਦਿੱਲੀ ਦੇ ਦੋ ਸਪਲਾਇਰ/ਡਰੋਨ ਅਸੈਂਬਲਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਕੇਸ ਨਾਲ ਜੁੜ੍ਹੇ ਜੇਲ੍ਹ ਵਿੱਚ ਬੰਦ ਚਾਰ ਤਸਕਰਾਂ ਸਮੇਤ ਕੁੱਲ ਅੱਠ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਮਾਮਲੇ ਵਿਚ ਚਾਰ ਡਰੋਨ, ਇਕ ਅੰਸ਼ਕ ਰੂਪ ਵਿਚ ਬਣਾਏ ਡਰੋਨ, ਵੀਡੀਓ ਟ੍ਰਾਂਸਮੀਟਰ ਸਿਸਟਮ, ਡਰੋਨ ਹਾਰਡਵੇਅਰ ਅਤੇ ਹੋਰ ਅਹਿਮ ਸਬੂਤ ਬਰਾਮਦ ਕੀਤੇ ਗਏ, ਇਸ ਮਾਮਲੇ ਦੀ ਜਾਂਚ ਨਾਲ ਤਾਜ਼ਾ ਡਰੋਨ ਮੋਡੀਊਲ ਅਤੇ ਪਹਿਲੇ ਦੋ ਮੋਡੀਊਲਾਂ ਦੀਆਂ ਕਾਰਵਾਈਆਂ ਵਿਚ ਸ਼ਾਮਲ ਪਾਕਿਸਤਾਨ ਅਧਾਰਤ ਇਕਾਈਆਂ ਨਾਲ ਅਹਿਮ ਸੰਬੰਧ ਸਾਹਮਣੇ ਆਏ ਹਨ। ਅੱਤਵਾਦੀ ਸੰਗਠਨਾਂ ਨਾਲ ਸਬੰਧਾਂ ਸਮੇਤ ਪਾਕਿਸਤਾਨ ਅਧਾਰਤ ਤਸਕਰਾਂ ਨਾਲ ਜੁੜੇ ਮੁਲਜ਼ਮਾਂ ਦੇ ਗਠਜੋੜ ਦਾ ਪਰਦਾਫਾਸ਼ ਕਰਨ ਲਈ ਹੋਰ ਤਕਨੀਕੀ ਵਿਸ਼ਲੇਸ਼ਣ ਅਤੇ ਜਾਂਚ ਜਾਰੀ ਹੈ।
photo
ਐਤਵਾਰ ਸਵੇਰੇ ਇਸ ਖੇਤਰ ਵਿਚ ਜਾਂਚ ਅਭਿਆਨ ਚਲਾਇਆ ਗਿਆ, ਜਿਸ ਨਾਲ ਥਾਣਾ ਦੋਰੰਗਲਾ ਦੇ ਖੇਤਰ ਵਿਚ ਪਿੰਡ ਧੁੱਸੀ ਬੰਧ ਨੇੜੇਓਂ 11 ਆਰਗੇਸ-84 ਹੱਥ ਗੋਲਿਆਂ ਵਾਲਾ ਇੱਕ ਪਲਾਸਟਿਕ ਦਾ ਡੱਬਾ ਬਰਾਮਦ ਹੋਇਆ। ਹੱਥ ਗੋਲਿਆਂ ਦਾ ਡੱਬਾ ਇਕ ਲੱਕੜ ਦੇ ਫਰੇਮ ਨਾਲ ਜੁੜਿਆ ਹੋਇਆ ਸੀ ਅਤੇ ਨਾਈਲੋਨ ਦੀ ਰੱਸੀ ਨਾਲ ਡਰੋਨ ਤੋਂ ਹੇਠਾਂ ਜ਼ਮੀਨ ਵੱਲ ਸੁੱਟਿਆ ਗਿਆ ਸੀ। ਸ੍ਰੀ ਗੁਪਤਾ ਨੇ ਦੱਸਿਆ ਕਿ ਇਸ ਸਬੰਧੀ ਐਫਆਈਆਰ ਨੰ. 159 ਮਿਤੀ 20/12/20 ਨੂੰ ਥਾਣਾ ਦੋਰਾਂਗਲਾ, ਜ਼ਿਲ੍ਹਾ ਗੁਰਦਾਸਪੁਰ ਵਿਖੇ ਵਿਸਫੋਟਕ ਪਦਾਰਥ ਐਕਟ ਦੀ ਧਾਰਾ 3, 4, 5 ਤਹਿਤ ਕੇਸ ਦਰਜ ਕੀਤਾ ਗਿਆ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ।
crimeਇਸੇ ਦੌਰਾਨ, 14 ਦਸੰਬਰ ਵਾਲੇ ਡਰੋਨ ਮੌਡੀਊਲ ਮਾਮਲੇ ਦੀ ਜਾਂਚ ਨਾਲ ਲੱਕੀ ਧਵਨ ਪੁੱਤਰ ਤਿਲਕ ਰਾਜ ਧਵਨ ਵਾਸੀ ਬੀ.ਬੀ. 28 ਡੀ, ਡੇਅਰੀ ਸਬਜ਼ੀ ਮੰਡੀ, ਜਨਕਪੁਰੀ, ਦਿੱਲੀ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਸ ਤੋਂ ਮੁੱਖ ਦੋਸ਼ੀ ਲਖਬੀਰ ਸਿੰਘ ਨੇ ਕਵਾਡਕੌਪਟਰ ਡਰੋਨ ਸਮੇਤ ਸਕਾਈਡਰਾਇਡ ਟੀ 10 2.4ਜੀਐਚਜੈਡ 10 ਸੀ ਐਚ ਐਫਐਚ ਐਸ ਐਸ ਟ੍ਰਾਂਸਮੀਟਰ ਨਾਲ ਮਿਨੀ ਰਿਸੀਵਰ ਅਤੇ ਕੈਮਰਾ ਖਰੀਦਿਆ ਸੀ। ਡੀਜੀਪੀ ਨੇ ਅੱਗੇ ਦੱਸਿਆ ਕਿ 19 ਦਸੰਬਰ ਨੂੰ ਏਐਸਪੀ (ਯੂਟੀ) ਦੇ ਐਸਐਚਓ ਥਾਣਾ ਘਰਿੰਡਾ, ਮਨਿੰਦਰ ਸਿੰਘ ਦੀ ਅਗਵਾਈ ਵਿੱਚ ਇੱਕ ਪੁਲਿਸ ਟੀਮ ਦੁਆਰਾ ਧਵਨ ਦੇ ਟੀਆਰਡੀ ਇੰਟਰਪ੍ਰਾਈਜਜ਼, ਬੀ.ਬੀ. - 28 ਡੀ, ਜਨਕਪੁਰੀ, ਨਵੀਂ ਦਿੱਲੀ ਵਿਖੇ ਛਾਪਾ ਮਾਰਿਆ ਗਿਆ।
crimeਸ੍ਰੀ ਦਿਨਕਰ ਗੁਪਤਾ ਮੁਤਾਬਕ ਲੱਕੀ ਧਵਨ ਨੇ ਅੱਗੇ ਖੁਲਾਸਾ ਕਰਦਿਆਂ ਦੱਸਿਆ ਕਿ ਲਖਬੀਰ ਸਿੰਘ ਨੂੰ ਸਪਲਾਈ ਕੀਤੇ ਗਏ ਡਰੋਨ ਨੂੰ ਦਿੱਲੀ ਦੇ ਮਿਹਰਗੰਜ ਦੀ ਤੀਜੀ ਮੰਜ਼ਲ, ਏ-62 ਦੇ ਰਹਿਣ ਵਾਲੇ ਬਲਦੇਵ ਸਿੰਘ ਪੁੱਤਰ ਹਰਿੰਦਰ ਸਿੰਘ ਵਲੋਂ ਤਿਆਰ ਕੀਤਾ ਗਿਆ ਸੀ। ਇਸ ਤੋਂ ਬਾਅਦ ਥਾਣਾ ਘਰਿੰਡਾ ਦੀ ਪੁਲਿਸ ਪਾਰਟੀ ਨੇ ਮਿਹਰਗੰਜ ਵਿਖੇ ਬਲਦੇਵ ਸਿੰਘ ਦੀ ਵਰਕਸ਼ਾਪ ‘ਤੇ ਛਾਪਾ ਮਾਰਿਆ, ਜਿੱਥੋਂ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਜਾਂਚ ਕਰਨ ’ਤੇ ਵਰਕਸ਼ਾਪ ਵਿੱਚੋਂ 4 ਡਰੋਨ ਅਤੇ ਡਰੋਨ ਹਾਰਡਵੇਅਰ-ਇੱਕ 450 ਕੁਆਡਕਾੱਪਟਰ ਡਰੋਨ, 1 ਡੀ.ਜੇ.ਆਈ ਫੈਂਟਮ ਡਰੋਨ, 2 ਡੀ.ਜੇ.ਆਈ. 249 ਮੈਵਿਕ ਮਿੰਨੀ ਡਰੋਨ, 1 ਵੀਡੀਓ ਟ੍ਰਾਂਸਮੀਟਰ ਸਿਸਟਮ, ਇੱਕ 650 ਕੁਆਡਕਾਪਟਰ ਡਰੋਨ ਰਿਪੇਅਰ ਕਿੱਟ ਅਤੇ 1 ਮੋਬਾਈਲ ਫੋਨ ਬਰਾਮਦ ਹੋਏ।
photoਦਿੱਲੀ ਦੇ ਜਨਕਪੁਰੀ ਵਿਖੇ ਟੀ.ਆਰ.ਡੀ. ਐਂਟਰਪ੍ਰਾਈਜਜ਼ ਦੇ ਦਫ਼ਤਰ ਤੋਂ ਬਰਾਮਦ ਕੀਤੇ ਗਏ ਦਸਤਾਵੇਜ਼ਾਂ ਅਤੇ ਫਾਈਲਾਂ ਦੀ ਪੰਜਾਬ ਅਤੇ ਹੋਰ ਰਾਜਾਂ ਨੂੰ ਡਰੋਨ ਅਤੇ ਡਰੋਨ ਹਾਰਡਵੇਅਰ ਦੀ ਸਪਲਾਈ ਅਤੇ ਖਰੀਦਾਂ ਦਾ ਪਤਾ ਲਗਾਉਣ ਲਈ ਚੰਗੀ ਤਰ੍ਹਾਂ ਜਾਂਚ ਕੀਤੀ ਜਾ ਰਹੀ ਹੈ ਅਤੇ ਡੀ.ਜੀ.ਸੀ.ਏ. ਨਿਯਮਾਂ ਅਤੇ ਏਅਰਕ੍ਰਾਫਟ ਐਕਟ ਦੀਆਂ ਹੋਰ ਸੰਭਾਵਿਤ ਉਲੰਘਣਾ ਦਾ ਜਾਇਜਾ ਵੀ ਲਿਆ ਗਿਆ ਹੈ। ਇਸਦੇ ਨਾਲ ਹੀ ਸਰਹੱਦੀ ਰਾਜ ਵਿਚ ਹੋਰ ਗੈਰ-ਕਾਨੂੰਨੀ ਢੰਗ ਨਾਲ ਖਰੀਦੇ ਡਰੋਨਾਂ ਦੀ ਪਛਾਣ ਕਰਨ ਨੂੰ ਵੀ ਅਮਲ ਵਿੱਚ ਲਿਆਂਦਾ ਗਿਆ ਹੈ।