10 ਜ਼ਿਲ੍ਹਾ ਭਲਾਈ ਅਫ਼ਸਰ ਅਤੇ 23 ਤਹਿਸੀਲ ਭਲਾਈ ਅਫ਼ਸਰ ਤਬਦੀਲ
Published : Feb 22, 2019, 4:00 pm IST
Updated : Feb 22, 2019, 4:00 pm IST
SHARE ARTICLE
Transfers
Transfers

ਪੰਜਾਬ ਸਰਕਾਰ ਨੇ ਹੁਕਮ ਜਾਰੀ ਕਰਦਿਆਂ 10 ਜ਼ਿਲ੍ਹਾ ਭਲਾਈ ਅਫ਼ਸਰਾਂ ਅਤੇ 23 ਤਹਿਸੀਲ ਭਲਾਈ ਅਫ਼ਸਰਾਂ ਦੀਆਂ ਬਦਲੀਆਂ...

ਚੰਡੀਗੜ੍ਹ : ਪੰਜਾਬ ਸਰਕਾਰ ਨੇ ਹੁਕਮ ਜਾਰੀ ਕਰਦਿਆਂ 10 ਜ਼ਿਲ੍ਹਾ ਭਲਾਈ ਅਫ਼ਸਰਾਂ ਅਤੇ 23 ਤਹਿਸੀਲ ਭਲਾਈ ਅਫ਼ਸਰਾਂ ਦੀਆਂ ਬਦਲੀਆਂ ਅਤੇ ਤਾਇਨਾਤੀਆਂ ਸਬੰਧੀ ਹੁਕਮ ਜਾਰੀ ਕੀਤੇ ਹਨ। ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ। ਪੰਜਾਬ ਦੇ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਭਲਾਈ ਅਫ਼ਸਰ ਸੁਖਵਿੰਦਰ ਸਿੰਘ ਨੂੰ ਲੁਧਿਆਣਾ, ਜਸਦੇਵ ਸਿੰਘ ਨੂੰ ਪਠਾਨਕੋਟ, ਲਖਵਿੰਦਰ ਸਿੰਘ ਨੂੰ ਹੁਸ਼ਿਆਰਪੁਰ,

ਕਮਲਜੀਤ ਕੌਰ ਰਾਜੂ ਨੂੰ ਜਲੰਧਰ, ਸਰਦੂਲ ਸਿੰਘ ਨੂੰ ਬਰਨਾਲਾ, ਬਲਜਿੰਦਰ ਬਾਂਸਲ ਨੂੰ ਬਠਿੰਡਾ, ਜਗਮੋਹਨ ਸਿੰਘ ਨੂੰ ਅੰਮ੍ਰਿਤਸਰ, ਪੱਲਵ ਸ਼੍ਰੇਸਠਾ ਨੂੰ ਸ੍ਰੀ ਮੁਕਤਸਰ ਸਾਹਿਬ, ਬਿਕਰਮਜੀਤ ਸਿੰਘ ਨੂੰ ਮੋਗਾ ਅਤੇ ਵਾਧੂ ਚਾਰਜ ਫਿਰੋਜ਼ਪੁਰ ਅਤੇ ਹਰਪਾਲ ਸਿੰਘ ਨੂੰ ਤਰਨ ਤਾਰਨ ਵਿਖੇ ਤਾਇਨਾਤ ਕੀਤਾ ਗਿਆ ਹੈ।
ਬੁਲਾਰੇ ਨੇ ਅੱਗੇ ਦੱਸਿਆ ਕਿ ਤਹਿਸੀਲ ਭਲਾਈ ਅਫ਼ਸਰ ਰਣਜੀਤ ਸਿੰਘ ਨੂੰ ਗੁਰੂ ਹਰਸਹਾਏ (ਫਿਰੋਜ਼ਪੁਰ), ਸੁਨੀਤਾ ਰਾਣੀ ਨੂੰ ਬਰਨਾਲਾ (ਬਰਨਾਲਾ), ਸੁਖਜੀਤ ਸਿੰਘ ਨੂੰ ਫਾਜ਼ਿਲਕਾ (ਫਾਜ਼ਿਲਕਾ)

ਅਸ਼ੋਕ ਕੁਮਾਰ ਨੂੰ ਗਿੱਦੜਬਾਹਾ (ਸ੍ਰੀ ਮੁਕਤਸਰ ਸਾਹਿਬ), ਸਰਬਜੀਤ ਕੌਰ ਨੂੰ ਲੁਧਿਆਣਾ ਪੂਰਵੀ (ਲੁਧਿਆਣਾ), ਗੌਰਵ ਸੋਨੀ ਨੂੰ ਬੁਢਲਾਡਾ (ਮਾਨਸਾ), ਗਗਨ ਗੋਇਲ ਨੂੰ ਤਲਵੰਡੀ ਸਾਬੋ (ਬਠਿੰਡਾ), ਮੋਨੂੰ ਗਰਗ ਨੂੰ ਪਟਿਆਲਾ (ਪਟਿਆਲਾ), ਰਵਿੰਦਰ ਸਿੰਘ ਅਟਵਾਲ ਨੂੰ ਬਠਿੰਡਾ (ਬਠਿੰਡਾ), ਅਮਲੇਸ਼ ਸਿੰਗਲਾ ਨੂੰ ਖਰੜ, (ਐਸ.ਏ.ਐਸ. ਨਗਰ), ਪਰਮਜੀਤ ਸਿੰਘ ਨੂੰ ਚਮਕੌਰ ਸਾਹਿਬ (ਰੂਪਨਗਰ), ਪਰਦੀਪ ਕੁਮਾਰ ਨੂੰ ਮੋਹਾਲੀ (ਮੋਹਾਲੀ), ਗੁਰਮੀਤ ਸਿੰਘ ਨੂੰ ਫਤਹਿਗੜ੍ਹ ਸਾਹਿਬ,

ਵਿੱਕੀ ਨੂੰ ਨਾਭਾ (ਪਟਿਆਲਾ), ਕੁਲਵਿੰਦਰ ਕੌਰ ਨੂੰ ਧੂਰੀ (ਸੰਗਰੂਰ), ਅਨਾਇਤ ਵਾਲੀਆ ਨੂੰ ਸੰਗਰੂਰ (ਸੰਗਰੂਰ), ਜਗਬੀਰ ਸਿੰਘ ਨੂੰ ਸੁਨਾਮ (ਸੰਗਰੂਰ), ਸੁਖਪ੍ਰੀਤ ਕੌਰ ਨੂੰ ਖੰਨਾ (ਲੁਧਿਆਣਾ), ਸੁਰਿੰਦਰ ਸਿੰਘ ਢਿੱਲੋਂ ਨੂੰ ਅੰਮ੍ਰਿਤਸਰ-2, ਹਰਦੇਵ ਸਿੰਘ ਨੂੰ ਤਰਨ ਤਾਰਨ (ਤਰਨ ਤਾਰਨ), ਗੁਰਮੀਤ ਸਿੰਘ ਕੜਿਆਲ ਨੂੰ ਜ਼ੀਰਾ (ਫਿਰੋਜ਼ਪੁਰ), ਨਵਦੀਪ ਕੌਸ਼ਲ ਨੂੰ ਖਮਾਣੋਂ (ਫਤਿਹਗੜ੍ਹ ਸਾਹਿਬ) ਅਤੇ ਸੁਮਿਤ ਕੁਮਾਰ ਨੂੰ ਰਾਜਪੁਰਾ (ਪਟਿਆਲਾ) ਵਿਖੇ ਤਾਇਨਾਤ ਕੀਤਾ ਗਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement