
ਪੰਜਾਬ ਪੁਲਿਸ ਵਿਚ ਵੱਡੇ ਪੱਧਰ 'ਤੇ ਤਬਾਦਲੇ ਹੋਣ ਦੀ ਸੂਚਨਾ ਮਿਲੀ ਹੈ..........
ਚੰਡੀਗੜ੍ਹ : ਪੰਜਾਬ ਪੁਲਿਸ ਵਿਚ ਵੱਡੇ ਪੱਧਰ 'ਤੇ ਤਬਾਦਲੇ ਹੋਣ ਦੀ ਸੂਚਨਾ ਮਿਲੀ ਹੈ। ਉਚ ਭਰੋਸੇਯੋਗ ਸੂਤਰਾਂ ਅਨੁਸਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇੱਕ ਹੋਰ ਉਚ ਅਫ਼ਸਰਾਂ ਨੂੰ ਹੋਰ ਵੱਡੀ ਜ਼ਿੰਮੇਵਾਰੀ ਦੇਣ ਦਾ ਮਨ ਬਣਾ ਚੁਕੇ ਹਨ ਅਤੇ ਕਿਸੇ ਵੇਲੇ ਵੀ ਸਰਕਾਰੀ ਹੁਕਮ ਜਾਰੀ ਹੋ ਸਕਦੇ ਹਨ। ਡਾਇਰੈਕਟਰ ਜਨਰਲ ਪੁਲਿਸ ਸੁਰੇਸ਼ ਅਰੋੜਾ ਦੀ ਸੇਵਾ ਮੁਕਤੀ ਤੋਂ ਬਾਅਦ ਅਹੁਦੇ ਦੀ ਮਿਆਦ ਵਿਚ ਤਿੰਨ ਮਹੀਨੇ ਦੇ ਵਾਧਾ ਦਾ ਕੇਸ ਕੇਂਦਰ ਨੂੰ ਭੇਜਿਆ ਜਾ ਚੁਕਾ ਹੈ। ਉਨ੍ਹਾਂ ਨੇ ਸੇਵਾ ਮੁਕਤੀ 30 ਸਤੰਬਰ ਨੂੰ ਹੋਣ ਵਾਲੀ ਹੈ।
Mohammad Mustafa
ਉਚ ਸੂਤਰਾਂ ਅਨੁਸਾਰ ਸਪੈਸ਼ਲ ਟਾਸਕ ਫ਼ੋਰਸ (ਐਸ.ਟੀ.ਐਫ਼) ਦੇ ਚੀਫ਼ ਹਰਪ੍ਰੀਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਦਾ ਸੀਨੀਅਰ ਪ੍ਰਿੰਸੀਪਲ ਸਕੱਤਰ ਲਾਇਆ ਗਿਆ ਹੈ। ਆਈ.ਪੀ.ਐਸ ਅਫ਼ਸਰ ਮੁਹੰਮਦ ਮੁਸਤਫ਼ਾ ਨੂੰ ਡਾਇਰੈਕਟਰ ਜਨਰਲ ਪੁਲਿਸ ਦਾ ਰੈਂਕ ਦੇ ਕੇ ਐਸ.ਟੀ.ਐਫ਼ ਦਾ ਮੁਖੀ ਲਾਉਣ ਦੇ ਹੁਕਮ ਜਾਰੀ ਹੋ ਗਏ ਹਨ। ਉਹ 1985 ਬੈਚ ਦੇ ਅਫ਼ਸਰ ਹਨ ਅਤੇ ਉਨ੍ਹਾਂ ਦੀ ਪਤਨੀ ਰਜ਼ੀਆ ਸੁਲਤਾਨਾ ਪੰਜਾਬ ਸਰਕਾਰ ਵਿਚ ਕੈਬਨਿਟ ਮੰਤਰੀ ਹੈ। ਇਸ ਤੋਂ ਪਹਿਲਾਂ ਉਹ ਪੰਜਾਬ ਰਾਜ ਮੱਨੁਖੀ ਅਧਿਕਾਰ ਕਮਿਸ਼ਨ ਵਿੱਚ ਵਧੀਕ ਡਾਇਰੈਕਟਰ ਜਨਰਲ ਅੋਹਦੇ ਤੇ ਲੱਗੇ ਹੋਏ ਸਨ।
ਇਕ ਹੋਰ ਮਹੱਤਵਪੂਰਨ ਫ਼ੈਸਲੇ ਰਾਹੀਂ ਵਧੀਕ ਡਾਇਰੈਕਟਰ ਜਨਰਲ ਈਸ਼ਵਰ ਸਿੰਘ ਨੂੰ ਰਣਜੀਤ ਸਿੰਘ ਕਮਿਸ਼ਨ ਰੀਪੋਰਟ 'ਤੇ ਬਣਾਈ ਗਈ ਸਪੈਸ਼ਲ ਟਾਸਕ ਫ਼ੋਰਸ (ਐਸ.ਆਈ.ਟੀ.) ਦਾ ਮੁਖੀ ਲਾਏ ਜਾਣ ਦੀ ਸੰਭਾਵਨਾ ਹੈ। ਉਹ ਇਸ ਵੇਲੇ ਐਨ.ਆਰ.ਆਈ. ਬੈਂਕ ਵਿਚ ਇੰਸਪੈਕਟਰ ਜਨਰਲ ਵਲੋਂ ਤੈਨਾਤ ਹਨ। ਇੰਸਪੈਕਟਰ ਜਨਰਲ ਹੈਡਕੁਆਟਰ ਜਤਿੰਦਰ ਔਲਖ ਅਤੇ ਨਾਗੇਸ਼ਵਰ ਰਾਉ ਇਸ ਦੇ ਮੈਂਬਰ ਹੋਣਗੇ। ਪਰ ਇਹ ਹੁਕਮ ਹਾਲੇ ਤੱਕ ਜਾਰੀ ਨਹੀਂ ਕੀਤੇ ਗਏ ਹਨ।
Ishwar Singh
ਡੀ.ਜੀ.ਪੀ ਸੁਰੇਸ਼ ਅਰੋੜਾ ਦੀ ਸੇਵਾ ਮੁਕਤੀ ਤੋਂ ਬਾਅਦ ਇਹੀ ਜਾਣ ਵਾਲੀ ਐਕਸਟੈਂਨਸ਼ਨ ਦਾ ਕੇਸ ਚਾਹੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਮਨਜ਼ੂਰੀ ਲਈ ਭੇਜਿਆ ਜਾ ਚੁਕਾ ਹੈ। ਪਰ ਦੋ ਉਮੀਦਵਾਰ ਹਾਲੇ ਵੀ ਪੁਲਿਸ ਮੁਖੀ ਦਾ ਅਹੁਦਾ ਲੈਣ ਲਈ ਜ਼ੋਰ ਅਜਮਾਈ ਕਰ ਰਹੇ ਹਨ। ਇਸੇ ਦੌਰਾਨ ਪੰਜਾਬ ਦੇ ਗ੍ਰਹਿ ਵਿਭਾਗ ਨੇ ਇਕ ਪੱਤਰ ਜਾਰੀ ਕਰ ਕੇ ਕਿਹਾ ਹੈ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਬਾਰੇ ਬਣਾਈ ਐਸ.ਟੀ.ਐਫ਼ ਇਕ ਆਜ਼ਾਦ ਤੇ ਖ਼ੁਦਮੁਖਤਾਰ ਵਿਭਾਗ ਵਜੋਂ ਕੰਮ ਕਰੇਗੀ।
ਹੋਰ ਸਪਸ਼ਟ ਕਰਦਿਆਂ ਕਿਹਾ ਗਿਆ ਹੈ ਕਿ ਇਸ ਨੂੰ ਪੁਲਿਸ ਦੇ ਇੰਟੈਲੀਜੈਂਸ ਅਤੇ ਨਾਰਕੋਟਿਕਸ ਕੰਟਰੋਲ ਬਿਊਰੋ ਦੀ ਤਰ੍ਹਾ ਮਾਨਤਾ ਦਿਤੀ ਜਾਵੇਗੀ।