Corona Virus : ਪੰਜਾਬ ‘ਚ 6 ਨਵੇ ਮਾਮਲੇ ਆਏ ਸਾਹਮਣੇ, ਮਰੀਜ਼ਾਂ ਦੀ ਗਿਣਤੀ ਹੋਈ 257
Published : Apr 22, 2020, 11:19 pm IST
Updated : Apr 22, 2020, 11:19 pm IST
SHARE ARTICLE
coronavirus
coronavirus

ਪੰਜਾਬ ਵਿਚ ਕਰੋਨਾ ਵਾਇਰਸ ਤੋਂ ਪੀੜਿਤ ਮਰੀਜ਼ਾਂ ਦੀ ਗਿਣਤੀ ਵੱਧ ਕੇ 257 ਹੋ ਚੁੱਕੀ ਹੈ

ਪੰਜਾਬ ਵਿਚ ਕਰੋਨਾ ਦੇ ਆਏ ਦਿਨ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਇਸੇ ਤਹਿਤ ਹੁਣ ਇਥੇ ਕਰੋਨਾ ਵਾਇਰਸ ਤੋਂ ਪੀੜਿਤ ਮਰੀਜ਼ਾਂ ਦੀ ਗਿਣਤੀ ਵੱਧ ਕੇ 257 ਹੋ ਚੁੱਕੀ ਹੈ ਅਤੇ ਹੁਣ ਤੱਕ ਇਸ ਖਤਰਨਾਕ ਮਹਾਂਮਾਰੀ ਦੇ ਕਾਰਨ 16 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ 53 ਲੋਕਾਂ ਨੇ ਇਸ ਵਾਇਰਸ ਨੂੰ ਮਾਤ ਦੇਣ ਤੋਂ ਬਾਅਦ ਠੀਕ ਹੋ ਚੁੱਕੇ ਹਨ। ਇਸੇ ਤਹਿਤ ਕਰੋਨਾ ਦੇ 188 ਦੇ ਕਰੀਬ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ।

Coronavirus dr uma madhusudan an indian origin doctor treating multipleCoronavirus 

ਦੱਸ ਦੱਈਏ ਕਿ ਪੂਰੇ ਸੂਬੇ ਵਿਚ ਕਰੋਨਾ ਵਾਇਰਸ ਦੇ 7887 ਅਜਿਹੇ ਸ਼ੱਕੀ ਮਰੀਜ਼ ਹਨ ਜਿਨ੍ਹਾਂ ਦੇ ਨਮੂਨੇ ਲੈ ਕੇ ਜਾਂਚ ਲਈ ਭੇਜੇ ਜਾ ਚੁੱਕੇ ਹਨ ਅਤੇ ਇਨ੍ਹਾਂ ਵਿਚੋਂ 7100 ਦੀ ਰਿਪੋਰਟ  ਨੈਗਟਿਵ ਆ ਚੁੱਕੀ ਹੈ ਅਤੇ 530 ਮਰੀਜ਼ਾਂ ਦੀ ਰਿਪੋਰਟ ਆਉਂਣੀ ਹਾਲੇ ਬਾਕੀ ਹੈ। ਇਸ ਤੋਂ ਇਲਾਵਾ ਇਕ ਕਰੋਨਾ ਵਾਇਰਸ ਦੇ ਮਰੀਜ਼ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜ਼ਿਕਰਯੋਗ ਹੈ ਕਿ ਅੱਜ ਸੂਬੇ ਵਿਚ 6 ਨਵੇਂ ਕੇਸ ਸਾਹਮਣੇ ਆਏ

Coronavirus uttar pradesh chinese rapid testing kit no testingCoronavirus 

ਜਿਨ੍ਹਾਂ ਵਿਚੋਂ 5 ਕੇਸ ਜਲੰਧਰ ਅਤੇ ਇਕ ਕੇਸ ਕਪੂਰਥਲਾ ਤੋਂ ਸਾਹਮਣੇ ਆਇਆ ਹੈ। ਇਸ ਤੋਂ ਇਲਾਵਾ ਪੰਜਾਬ ਦੇ 22 ਜ਼ਿਲ੍ਹਿਆਂ ਵਿਚੋਂ 19 ਜ਼ਿਲ੍ਹੇ ਕੋਰੋਨਾ ਦੀ ਚਪੇਟ ਵਿਚ ਹਨ। ਪੰਜਾਬ ਦੇ ਵੱਖ-ਵੱਖ ਜਿਲਿਆਂ ਵਿਚ ਕੋਰੋਨਾ ਦੀ ਲਾਗ ਦੇ ਮਰੀਜ਼ਾਂ ਦੀ ਗਿਣਤੀ ਇਸ ਤਰ੍ਹਾਂ ਹੈ।  ਐਸਏਐਸ ਨਗਰ ਵਿਚ 62, ਪਠਾਨਕੋਟ ਵਿਚ 24, ਮਾਨਸਾ ਵਿਚ 11, ਮੋਗਾ ਵਿਚ 4, ਅੰਮ੍ਰਿਤਸਰ ਵਿਚ 11, ਨਵਾਂਸ਼ਹਿਰ (ਐਸਬੀਐਸ ਨਗਰ) ਵਿਚ 19,

Coronavirus health ministry presee conference 17 april 2020 luv agrawalCoronavirus 

ਹੁਸ਼ਿਆਰਪੁਰ ਵਿਚ 7, ਜਲੰਧਰ ਵਿਚ 53,  ਲੁਧਿਆਣਾ ਵਿਚ 16, ਰੋਪੜ ਵਿਚ 3, ਫਤਿਹਗੜ੍ਹ ਸਾਹਿਬ ਵਿਚ 2, ਪਟਿਆਲਾ ਵਿਚ 31, ਫਰੀਦਕੋਟ ਵਿਚ 3, ਬਰਨਾਲਾ ਵਿਚ 2, ਕਪੂਰਥਲਾ ਵਿਚ 3, ਮੁਕਤਸਰ ਸਾਹਿਬ ਵਿਚ 1, ਸੰਗਰੂਰ ਵਿਚ 3, ਗੁਰਦਾਸਪੁਰ ਵਿਚ 1 ਅਤੇ ਫਿਰੋਜਪੁਰ ਵਿਚ 1 ਕੋਰੋਨਾ ਪਾਜੀਟਿਵ ਕੇਸ ਹੈ।

Coronavirus cases reduced in tamil nadu the state is hoping to end the diseaseCoronavirus cases 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM
Advertisement