
ਥਾਣਾ ਆਰਿਫ਼ਕੇ ਦੀ ਪੁਲਿਸ ਨੂੰ ਲਿਖਵਾਏ ਬਿਆਨਾਂ ਵਿਚ ਪਰਮਜੀਤ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਕਾਮਲਵਾਲਾ ਨੇ ਦੋਸ਼ ਲਗਾਇਆ ਕਿ ਦੋਸ਼ੀ ਕ੍ਰਿਸ਼ਨ
ਫਿਰੋਜਪੁਰ, 21 ਅਪ੍ਰੈਲ(ਜਗਵੰਤ ਸਿੰਘ ਮੱਲ੍ਹੀ): ਥਾਣਾ ਆਰਿਫ਼ਕੇ ਦੀ ਪੁਲਿਸ ਨੂੰ ਲਿਖਵਾਏ ਬਿਆਨਾਂ ਵਿਚ ਪਰਮਜੀਤ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਕਾਮਲਵਾਲਾ ਨੇ ਦੋਸ਼ ਲਗਾਇਆ ਕਿ ਦੋਸ਼ੀ ਕ੍ਰਿਸ਼ਨ ਸਿੰਘ ਪੁੱਤਰ ਸਤਪਾਲ ਸਿੰਘ ਵਾਸੀ ਵਾੜਾ ਭਾਈਕਾ ਥਾਣਾ ਤਲਵੰਡੀ ਭਾਈ ਉਸ ਦੀ 16 ਸਾਲਾ ਨਬਾਲਗ਼ ਕੁੜੀ ਨੂੰ ਵਿਆਹ ਦੇ ਝਾਂਸੇ ਨਾਲ ਵਰਗਲਾਉਂਦਿਆਂ ਭਜਾ ਕੇ ਲੈ ਗਿਆ ਹੈ। ਸਹਾਇਕ ਥਾਣੇਦਾਰ ਦਿਲਬਾਗ ਸਿੰਘ ਵਲੋਂ ਮੁਕੱਦਮਾ ਨੰ: 17 ਅਧੀਨ ਧਾਰਾ 363/366-ਏ ਆਈ.ਪੀ.ਸੀ. ਤਹਿਤ ਦਰਜ ਕਰ ਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਸੀ।