ਸਰਕਾਰ ਵਲੋਂ ਲੋਕਾਂ ਨੂੰ ਸਮਝਾਉਣ ਦੀ ਬਜਾਏ ਡਰਾਇਆ ਵਧੇਰੇ ਜਾ ਰਿਹੈ!
Published : Apr 22, 2021, 10:24 am IST
Updated : Apr 22, 2021, 10:24 am IST
SHARE ARTICLE
Coronavirus
Coronavirus

ਕੋਰੋਨਾ ਦੀ ਆੜ ਵਿਚ ਕਿਸਾਨੀ ਸੰਘਰਸ਼ ਨੂੰ ਤਾਰਪੀਡੋ ਕਰਨ ਦਾ ਯਤਨ

ਸੰਗਰੂਰ (ਬਲਵਿੰਦਰ ਸਿੰਘ ਭੁੱਲਰ): ਕੋਰੋਨਾ ਮਹਾਂਮਾਰੀ ਭਾਵੇਂ ਕਿੰਨੀ ਵੀ ਦੁਰਪ੍ਰਭਾਵੀ ਸਾਬਤ ਹੋ ਚੁੁੱਕੀ ਹੋਵੇ ਪਰ ਇਸ ਦੇ ਪਾਜ਼ੇਟਿਵ ਆਉਣ ਵਾਲੇ ਵਿਅਕਤੀਆਂ ਵਿਚ ਮੌਤ ਦਰ ਸਿਰਫ਼ 1.5 ਫ਼ੀ ਸਦੀ ਹੈ। ਹਾਂ, ਇਹ ਵਿਸ਼ਾ ਵੱਖਰਾ ਹੈ ਕਿ ਕੋਰੋਨਾ ਮਹਾਂਮਾਰੀ ਦੇ ਨਾਮ ਹੇਠਾਂ ਆਮ ਲੋਕਾਂ ਨੂੰ ਡਰਾ, ਧਮਕਾ ਜਾਂ ਉਨ੍ਹਾਂ ਦੇ ਘਰਾਂ ਅੰਦਰ ਬੰਦ ਰੱਖ ਕੇ ਦੇਸ਼ ਵਿਚ ਰਾਜ ਕਰਦੀਆਂ ਕਈ ਰਾਜ ਸਰਕਾਰਾਂ ਅਤੇ ਕੇਂਦਰ ਸਰਕਾਰਾਂ ਨੇ ਅਪਣੇ ਨਿਜੀ ਅਤੇ ਰਾਜਨੀਤਕ ਫ਼ਾਇਦੇ ਲੈਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ।

Coronavirus Coronavirus

ਅਮਰੀਕਾ ਦੁਨੀਆਂ ਦਾ ਦੂਸਰਾ ਸੱਭ ਤੋਂ ਵੱਡਾ ਲੋਕ ਰਾਜ ਹੈ ਪਰ ਉਸ ਦੀ ਸਰਕਾਰ ਵਲੋਂ ਅਪਣੇ ਦੇਸ਼ ਵਿਚ ਲਾਕਡਾਊਨ ਲਗਾਉਣ ਤੋਂ ਪਹਿਲਾਂ ਕਈ ਵਾਰ ਸੋਚਿਆ ਗਿਆ। ਉਸ ਸਰਕਾਰ ਨੂੰ ਪੂਰੀ ਤਰ੍ਹਾਂ ਪਤਾ ਸੀ ਕਿ ਦੇਸ਼ ਅੰਦਰ ਲਾਕਡਾਊਨ ਲਗਾਉਣ ਤੋਂ ਬਾਅਦ ਹੋਣ ਵਾਲਾ ਆਰਥਕ ਨੁਕਸਾਨ ਪੂਰਾ ਕਰਨਾ ਮੁਸ਼ਕਿਲ ਹੋ ਜਾਵੇਗਾ ਇਸ ਲਈ ਉਨ੍ਹਾਂ ਲਾਕਡਾਊਨ ਤੋਂ ਪ੍ਰਹੇਜ਼ ਹੀ ਰਖਿਆ। 

ਭਾਰਤ ਵਰਗੇ ਪਹਿਲਾਂ ਹੀ ਗ਼ਰੀਬੀ ਦੇ ਮਾਰੇ ਦੇਸ਼ ਨੇ ਅਜੇ ਨੋਟਬੰਦੀ ਤੋਂ ਉਭਰਨਾ ਸੀ ਪਰ ਉਸ ਦੇ ਨਾਲੋਂ ਨਾਲ ਕੋਰੋਨਾ ਕਾਰਨ ਲਗਾਏ ਲਾਕਡਾਊੁਨ ਨੇ ਆਮ ਜਨਤਾ ਨੂੰ ਦੋ ਵਕਤ ਦੀ ਰੋਟੀ ਤੋਂ ਵੀ ਵਿਰਵੇ ਕਰ ਦਿਤਾ। ਸਮਾਜਕ ਅਤੇ ਆਰਥਕ ਥੁੜਾਂ ਦਾ ਮਾਰਿਆ ਦੇਸ਼ ਭਾਰਤ 2020 ਦੇ ਲਾਕਡਾਊਨ ਨਾਲ ਵਿਕਾਸ ਦੀ ਗਤੀ ਤਕਰੀਬਨ 50 ਸਾਲ ਪਿਛੇ ਪੈ ਗਈ। ਸਰਕਾਰਾਂ ਕੋਲ ਬੀਤਿਆ ਇਕ ਸਾਲ ਕੋਰੋਨਾ ਵਿਰੁਧ ਤਿਆਰੀ ਕਰਨ ਲਈ ਕਾਫ਼ੀ ਸੀ ਪਰ ਇਸ ਦੌਰਾਨ ਕੇਂਦਰ ਸਰਕਾਰ ਦੇ ਸਾਰੇ ਪ੍ਰਮੁੱਖ ਅਦਾਰੇ ਹੱਥ ਉਤੇ ਹੱਥ ਧਰ ਕੇ ਬੈਠੇ ਰਹੇ।

lockdown lockdown

ਹੁਣ ਫਿਰ ਲਾਕਡਾਊਨ ਲਗਾਉਣਾ ਪੈ ਰਿਹਾ ਹੈ। ਅਗਰ ਲਾਕਡਾਊੂਨ ਹੀ ਇਸ ਮਹਾਂਮਾਰੀ ਦਾ ਸਹੀ ਇਲਾਜ ਹੈ ਤਾਂ ਭਾਰਤ ਵਰਗੇ ਗ਼ਰੀਬ ਦੇਸ਼ ਦੀਆਂ ਸਰਕਾਰਾਂ ਵਲੋਂ ਕਰੋੜਾਂ ਅਰਬਾਂ ਰੁਪਏ ਦਾ ਖਰਚਾ ਕਰ ਕੇ ਵੈਕਸੀਨ ਦੀ ਖੋਜ ਕਿਉਂ ਕੀਤੀ ਗਈ। ਇਹ ਤੱਥ ਵੀ ਝੁਠਲਾਇਆ ਨਹੀਂ ਜਾ ਸਕਦਾ ਕਿ ਹੁਣ ਤਕ ਦੇਸ਼ ਅੰਦਰ 10 ਫ਼ੀ ਸਦੀ ਲੋਕਾਂ ਨੂੰ ਵੀ ਵੈਕਸੀਨ ਨਹੀਂ ਲਗਾਈ ਜਾ ਸਕੀ। 

Coronavirus casesCoronavirus 

ਕੋਰੋਨਾ ਮਹਾਂਮਾਰੀ ਸਬੰਧੀ ਫ਼ੈਸਲੇ ਲੈਣ ਵੇਲੇ ਲੋਕਾਂ ਦੀ ਕੋਈ ਰਾਇ ਨਹੀਂ ਲਈ ਗਈ, ਉਨ੍ਹਾਂ ਉਤੇ ਫ਼ੈਸਲੇ ਸਿਰਫ਼ ਠੋਸੇ ਗਏ। ਉਨ੍ਹਾਂ ਦੀ ਇਸ ਮਹਾਂਮਾਰੀ ਦੌਰਾਨ ਸ਼ਮੂਲੀਅਤ ਨਾਂਹ ਦੇ ਬਰਾਬਰ ਰਹੀ। ਇਹੀ ਕਾਰਨ ਹੈ ਕਿ ਆਮ ਪਬਲਿਕ ਦਾ ਸਮੇਂ ਦੀਆ ਸਰਕਾਰਾਂ ਅਤੇ ਯਕੀਨ ਬਹੁਤ ਸਤਹੀ ਅਤੇ ਪੇਤਲਾ ਹੁੰਦਾ ਜਾ ਰਿਹਾ ਹੈ। ਅਸੀ ਕੁਦਰਤ ਦੇ ਵਿਧੀ ਵਿਧਾਨ ਤੋਂ ਭਲੀ ਭਾਂਤ ਵਾਕਿਫ਼ ਹੋ ਚੁੱਕੇ ਹਾਂ। ਜਿੰਨਾ ਅਸੀ ਕੁਦਰਤ ਨਾਲ ਛੇੜ-ਛਾੜ ਕਰਾਂਗੇ ਬਦਲੇ ਵਿਚ ਕੁਦਰਤ ਵੀ ਉਸ ਵਧੀਕੀ ਦਾ ਜਵਾਬ ਦਿੰਦੀ ਰਹੇਗੀ ਪਰ ਮਨੁੱਖੀ ਇਤਿਹਾਸ ਦੌਰਾਨ ਕਦੇ ਵੀ ਅਜਿਹੀ ਰਾਤ ਨਹੀਂ ਆਈ ਜਿਸ ਤੋਂ ਬਾਅਦ ਦਿਨ ਨਾ ਚੜ੍ਹਿਆ ਹੋਵੇ।

Lockdown imposed in Phase-I and Phase-II of Urban Estate Dugri, LudhianaLockdown 

ਬੀਮਾਰੀਆਂ ਮਹਾਂਮਾਰੀਆ ਕੁਦਰਤ ਦੀ ਦੇਣ ਹਨ, ਇਹ ਲਗਾਤਾਰ ਆਉਂਦੀਆ ਜਾਂਦੀਆ ਰਹਿੰਦੀਆ ਹਨ ਪਰ ਇਸ ਤੋਂ ਬਚਾਅ ਡਰਾਉਣ ਨਾਲ ਨਹੀਂ ਬਲਕਿ ਸਮਝਾਉਣ ਨਾਲ ਸੰਭਵ ਹੈ।  ਆਬੋ ਹਵਾ ਅਤੇ ਵਾਤਾਵਰਣ ਵਿਚ ਦਰਜਨਾਂ ਤੋਂ ਵਧੇਰੇ ਚੰਗੀਆ ਮਾੜੀਆਂ ਗੈਸਾਂ ਹਨ ਪਰ ਕੁਦਰਤ ਨੇ ਮਨੁੱਖ ਲਈ ਸਿਰਫ਼ ਆਕਸੀਜਨ ਦੀ ਵਰਤੋਂ ਦੀ ਇਜਾਜ਼ਤ ਦਿਤੀ ਹੈ। ਇਸੇ ਤਰ੍ਹਾਂ ਸਾਡੇ ਨੇੜਲੇ ਵਾਯੂਮੰਡਲ ਵਿਚ ਸੈਂਕੜੇ ਤਰ੍ਹਾਂ ਦੇ ਮਾਰੂ ਵਾਇਰਸ ਜਾਂ ਬੈਕਟੀਰੀਆ ਹਰ ਸਮੇਂ ਮੌਜੂਦ ਰਹਿੰਦੇ ਹਨ ਪਰ ਸਾਨੂੰ ਇਨ੍ਹਾਂ ਤੋਂ ਘਬਰਾਉਣ ਦੀ ਲੋੜ ਨਹੀਂ ਬਲਕਿ ਜਾਗਰੂਕ ਹੋ ਕੇ ਇਨ੍ਹਾਂ ਦਾ ਪੁਰਜ਼ੋਰ ਟਾਕਰਾ ਕਰਨਾ ਹੀ ਮਨੁੱਖੀ ਫ਼ਰਜ਼ ਹੈ।

 lockdown lockdown

ਪਿਛਲੀਆਂ ਦੋ ਤਿੰਨ ਸਦੀਆਂ ਵਿਚ ਭਾਰਤ ਵਰਗੇ ਦੇਸ਼ ਅੰਦਰ ਕਈ ਘਾਤਕ ਬੀਮਾਰੀਆਂ ਫੈਲਦੀਆ ਰਹੀਆਂ ਹਨ ਜਿਨ੍ਹਾਂ ਦੁਆਰਾ ਲੱਖਾਂ ਦਾ ਜਾਨੀ ਨੁਕਸਾਨ ਹੋਇਆ ਪਰ ਕੁੱਝ ਕੁਦਰਤ ਅਤੇ ਕੁੱਝ ਮਨੁੱਖੀ ਹੰਭਲੇ ਦੁਆਰਾ ਇਨ੍ਹਾਂ ਉੱਪਰ ਕਾਬੂੁ ਪਾਇਆ ਜਾਂਦਾ ਰਿਹਾ ਹੈ। ਅੱਜ ਵੀ ਸਾਡੇ ਦੇਸ਼ ਅੰਦਰ ਕੋਰੋਨਾ ਨਾਲੋਂ ਮਲੇਰੀਆ ਨਾਲ ਹਰ ਸਾਲ 27 ਲੱਖ ਮੌਤਾਂ ਹੋ ਰਹੀਆ ਹਨ ਅਤੇ ਸ਼ਰਾਬ ਨਾਲ ਹਰ 96 ਮਿੰਟ ਬਾਅਦ ਮੌਤ ਹੋ ਰਹੀ ਹੈ ਪਰ ਲੋਕ ਮਲੇਰੀਆ ਤੋਂ ਬੇਡਰ ਹਨ ਜਦ ਕਿ ਕੋਰੋਨਾ ਨੂੰ ਹਊਆ ਬਣਾਇਆ ਜਾ ਰਿਹਾ ਹੈ।

Farmers ProtestFarmers Protest

ਦੇਸ਼ ਦੀਆ ਸੜਕਾਂ ਉਤੇ ਹਰ ਸਾਲ ਕੋਰੋਨਾ ਕਾਰਨ ਹੋਈਆਂ ਮੌਤਾ ਨਾਲੋਂ ਵਧੇਰੇ ਮੌਤਾਂ ਐਕਸੀਡੈਂਟਾਂ ਦੁਆਰਾ ਹੋ ਰਹੀਆਂ ਹਨ ਪਰ ਉਸ ਦੇ ਅੰਕੜੇ ਕੋਰੋਨਾ ਵਾਂਗ ਹਰ ਰੋਜ਼ ਜਨਤਕ ਨਹੀਂ ਕੀਤੇ ਜਾ ਰਹੇ ਜਿਸ ਦੇ ਚਲਦਿਆਂ ਲੋਕ ਐਕਸ਼ੀਡੈਂਟਾਂ ਤੋਂ ਬੇਖੌਫ਼ ਹਨ ਜਦ ਕਿ ਕੋਰੋਨਾ ਉਨ੍ਹਾਂ ਦੇ ਮਨਾਂ ਉਤੇ ਬੁਰੀ ਤਰ੍ਹਾਂ ਹਾਵੀ ਕੀਤੀ ਜਾ ਚੁੱਕੀ ਹੈ। ਕੋਰੋਨਾ ਦੀ ਦਹਿਸ਼ਤ ਪੈਦਾ ਕਰ ਕੇ ਸਰਕਾਰਾਂ ਵਲੋਂ ਦੇਸ਼ ਦੀ ਆਰਥਕਤਾ ਨਾਲ ਖੇਡਣਾ ਸਰਾਸਰ ਧੱਕਾ ਅਤੇ ਬੇਇਨਸਾਫ਼ੀ ਹੈ ਕਿਉਂਕਿ ਸਮੇਂ ਦੀਆਂ ਸਰਕਾਰਾਂ ਵਲੋਂ ਅਪਣੇ ਸਵਾਰਥ ਸਿੱਧ ਕਰਨ ਲਈ ਆਮ ਲੋਕ ਇਸ ਡਰ ਦੁਆਰਾ ਅਪਣੇ ਬੁਨਿਆਦੀ ਹੱਕਾਂ ਤੋਂ ਜਾਣ ਬੁੱਝ ਕੇ ਮਹਿਰੂਮ ਕੀਤੇ ਜਾ ਰਹੇ ਹਨ। ਪੰਜਾਬ ਦੇ ਆਮ ਲੋਕਾਂ ਵਿਚ ਇਸ ਗੱਲ ਨੂੰ ਲੈ ਕੇ ਵੀ ਇਹ ਅਫ਼ਵਾਹ ਹੈ ਕਿ ਮੋਦੀ ਸਰਕਾਰ ਵਲੋਂ ਕੋਰੋਨਾ ਦਾ ਪਾਇਆ ਜਾ ਰਿਹੈ ਰੌਲਾ ਦਰਅਸਲ ਦਿੱਲੀ ਵਿਖੇ ਪਿਛਲੇ ਪੰਜ ਮਹੀਨਿਆਂ ਤੋਂ ਕਿਸਾਨੀ ਧਰਨੇ ਨੂੰ ਚੁਕਵਾਉਣ ਦੀ ਸਾਜ਼ਿਸ਼ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement