ਮੀਟ ਪਲਾਂਟ ’ਚ ਜ਼ਹਿਰੀਲੀ ਗੈਸ ਚੜ੍ਹਨ ਕਾਰਨ ਚਾਰ ਮਜ਼ਦੂਰਾਂ ਦੀ ਮੌਤ
Published : Apr 22, 2023, 7:13 am IST
Updated : Apr 22, 2023, 7:13 am IST
SHARE ARTICLE
Four workers died due to toxic gas in the meat plant
Four workers died due to toxic gas in the meat plant

ਟੈਂਕ ’ਚ ਪਸ਼ੂਆਂ ਦੀ ਖੱਲ ਤੇ ਚਰਬੀ ਕੀਤੀ ਜਾਂਦੀ ਸੀ ਸਟੋਰ


ਡੇਰਾਬੱਸੀ : ਨੇੜਲੇ ਪਿੰਡ ਬੇਹੜਾ ਵਿਚ ਸਥਿਤ ਫ਼ੈਡਰਲ ਐਗਰੋ ਇੰਡਸਟਰੀਜ਼ ਨਾਮਕ ਮੀਟ ਪਲਾਂਟ ਵਿਚ ਪਸ਼ੂਆਂ ਦੀ ਰਹਿੰਦ-ਖੂੰਹਦ ਨਾਲ ਭਰੇ ਟੈਂਕ ਦੀ ਸਫ਼ਾਈ ਕਰਦੇ ਸਮੇਂ ਜ਼ਹਿਰੀਲੀ ਗੈਸ ਚੜ੍ਹਨ ਨਾਲ ਕਾਰਖ਼ਾਨੇ ਦੇ ਚਾਰ ਮਜ਼ਦੂਰਾਂ ਦੀ ਮੌਤ ਹੋ ਗਈ। ਹਾਲਾਂਕਿ ਦੋ ਹੋਰ ਮਜ਼ਦੂਰ ਵੀ ਟੈਂਕ ਵਿਚ ਉਤਰ ਗਏ ਸਨ ਪਰ ਉਨ੍ਹਾਂ ਨੂੰ ਬਚਾ ਲਿਆ ਗਿਆ। ਮਰਨ ਵਾਲਿਆਂ ਵਿਚ ਤਿੰਨ ਸਹਾਇਕ ਅਤੇ ਇਕ ਪਲੰਬਰ ਸ਼ਾਮਲ ਹੈ ਜੋ ਉਨ੍ਹਾਂ ਨੂੰ ਬਚਾਉਣ ਲਈ ਆਇਆ ਸੀ। ਜਾਨਵਰਾਂ ਦੀ ਖੱਲ ਤੋਂ ਇਲਾਵਾ ਚਰਬੀ ਨੂੰ ਟੈਂਕ ਵਿਚ ਜਮ੍ਹਾਂ ਕੀਤਾ ਜਾਂਦਾ ਸੀ। ਹਾਲਾਂਕਿ ਫ਼ੈਕਟਰੀ ਪ੍ਰਬੰਧਕਾਂ ਨੇ ਫੈਟ ਸਟੋਰਾਂ ਦੀ ਹੋਂਦ ਤੋਂ ਇਨਕਾਰ ਕੀਤਾ ਹੈ।

ਜਾਣਕਾਰੀ ਅਨੁਸਾਰ ਇਹ ਹਾਦਸਾ ਸ਼ਾਮ ਕਰੀਬ 4:30 ਵਜੇ ਵਾਪਰਿਆ। ਫ਼ੈਕਟਰੀ ਵਿਚ 12 ਫੁੱਟ ਡੂੰਘਾ, 1 ਮੀਟਰ ਚੌੜਾ ਅਤੇ 2 ਮੀਟਰ ਲੰਬਾ ਜ਼ਮੀਨਦੋਜ਼ ਟੈਂਕ ਹੈ, ਜਿਸ ਵਿਚ ਪ੍ਰਬੰਧਕਾਂ ਅਨੁਸਾਰ ਪਾਣੀ ਅਤੇ ਨਮਕ ਮਿਲਾ ਕੇ ਮਰੇ ਹੋਏ ਪਸ਼ੂਆਂ ਦੀਆਂ ਖਾਲਾਂ ਨੂੰ ਸਟੋਰ ਕੀਤਾ ਜਾਂਦਾ ਹੈ। ਇਸ ਤਲਾਬ ਦੀ ਸਫ਼ਾਈ ਦਾ ਠੇਕਾ ਯਮੂ ਉਰਫ਼ ਗਿਆਨ ਬਹਾਦਰ ਨੂੰ ਦਿੱਤਾ ਗਿਆ ਸੀ। ਗਿਆਨ ਬਹਾਦੁਰ ਅਨੁਸਾਰ ਇਸ ਟੈਂਕੀ ਨੂੰ ਕਰੀਬ 6 ਮਹੀਨਿਆਂ ਬਾਅਦ ਪਹਿਲੀ ਵਾਰ ਸਫ਼ਾਈ ਲਈ ਖੋਲ੍ਹਿਆ ਗਿਆ ਹੈ। ਇਸ ਵਿਚ 35 ਸਾਲਾ ਕੁਰਬਾਨ ਪਹਿਲਾਂ ਉਤਰਿਆ ਅਤੇ ਕੱਝ ਹੀ ਸਮੇਂ ਵਿਚ ਬੇਹੋਸ਼ ਹੋ ਗਿਆ। ਉਸ ਤੋਂ ਬਾਅਦ 32 ਸਾਲਾ ਜਨਕ ਥਾਪਾ ਵੀ ਬੇਹੋਸ਼ ਹੋ ਗਿਆ। ਦੋਵਾਂ ਨੂੰ ਬੇਹੋਸ਼ ਦੇਖ ਕੇ 27 ਸਾਲਾ ਸ਼੍ਰੀਧਰ ਪਾਂਡੇ ਪੁੱਤਰ ਤੇਗ ਬਹਾਦੁਰ ਪਾਂਡੇ ਵਾਸੀ ਨੇਪਾਲ ਵੀ ਉਤਰਿਆ ਪਰ ਉਹ ਵੀ ਬੇਹੋਸ਼ ਹੋ ਗਿਆ। ਅੰਦਰੋਂ ‘ਬਚਾਉ, ਬਚਾਉ’ ਦੇ ਸ਼ੋਰ ਦੌਰਾਨ ਇਕ ਪਲੰਬਰ 28 ਸਾਲਾ ਮਾਣਕ ਪੁੱਤਰ ਨਾਨਕ ਸਿੰਘ ਵਾਸੀ ਬੇਹੜਾ ਵੀ ਟੈਂਕ ਵਿਚ ਉਤਰਿਆ ਪਰ ਦਮ ਘੁੱਟਣ ਕਾਰਨ ਉਹ ਵੀ ਬੇਹੋਸ਼ ਹੋ ਗਿਆ।

ਇਹ ਵੀ ਪੜ੍ਹੋ: ਨਸ਼ਾ ਤਸਕਰਾਂ ਨੂੰ ਹੁਣ ਨੱਥ ਪਵੇਗੀ? ਇਥੇ ਤਾਂ ਇਟ ਪੁੱਟੋ ਤਾਂ ਰਾਜਜੀਤ ਸਿੰਘ ਤੇ ਇੰਦਰਜੀਤ ਸਿੰਘ ਮਿਲ ਜਾਣਗੇ!

ਇਸ ਭਗਦੜ ਵਿਚ ਠੇਕੇਦਾਰ ਗਿਆਨ ਬਹਾਦਰ ਅਤੇ ਇਲੈਕਟਰੀਸ਼ਨ ਕੁਲਦੀਪ ਨੇ ਵੀ ਮਜ਼ਦੂਰਾਂ ਦੀ ਜਾਨ ਬਚਾਉਣ ਲਈ ਟੈਂਕੀ ਵਿਚ ਉਤਰਨਾ ਸ਼ੁਰੂ ਕਰ ਦਿਤਾ ਪਰ ਸਮੇਂ ਦੇ ਬੀਤਣ ਨਾਲ ਉਨ੍ਹਾਂ ਨੂੰ ਹੋਰ ਲੋਕਾਂ ਨੇ ਸੇਫ਼ਟੀ ਬੈਲਟ ਦੀ ਵਰਤੋਂ ਕਰ ਕੇ ਖਿੱਚ ਲਿਆ। ਜਦੋਂ ਤਕ ਬਾਕੀ ਚਾਰਾਂ ਨੂੰ ਬਾਹਰ ਕਢਿਆ ਗਿਆ, ਚਾਰਾਂ ਦੀ ਮੌਤ ਹੋ ਚੁਕੀ ਸੀ। ਉਸ ਨੂੰ ਸਿਵਲ ਹਸਪਤਾਲ ਡੇਰਾਬੱਸੀ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ। ਠੇਕੇਦਾਰ ਅਨੁਸਾਰ ਟੈਂਕੀ ਵਿੱਚ ਪਸ਼ੂਆਂ ਦੀ ਰਹਿੰਦ ਖੂੰਹਦ ਦੇ ਰੂਪ ਵਿਚ ਪਸ਼ੂਆਂ ਦੀ ਚਰਬੀ ਅਤੇ ਖੱਲਾਂ ਮੌਜੂਦ ਸੀ ਅਤੇ 6 ਮਹੀਨਿਆਂ ਮਗਰੋਂ ਪਹਿਲੀ ਵਾਰ ਉਨ੍ਹਾਂ ਟੈਂਕੀ ਨੂੰ ਖੋਲ੍ਹ ਕੇ ਸਫ਼ਾਈ ਕਰਨ ਦਾ ਕੰਮ ਸ਼ੁਰੂ ਕੀਤਾ ਸੀ।

ਇਹ ਵੀ ਪੜ੍ਹੋ: ਅੱਜ ਦਾ ਹੁਕਮਨਾਮਾ (22 ਅਪ੍ਰੈਲ 2023)

ਇਸ ਸਬੰਧੀ ਮੀਟ ਪਲਾਂਟ ਦੇ ਮੈਨੇਜਰ ਸ਼ਾਹਿਦ ਨੇ ਦਸਿਆ ਕਿ ਜ਼ਮੀਨਦੋਜ਼ ਟੈਂਕ ਸਿਰਫ਼ ਪਸ਼ੂਆਂ ਦੀ ਖੱਲ ਨੂੰ ਸਟੋਰ ਕਰਨ ਲਈ ਵਰਤਿਆ ਜਾਂਦਾ ਸੀ, ਕੋਈ ਚਰਬੀ ਨਹੀਂ। ਟੈਂਕ ਵਿਚ ਪਾਣੀ ਅਤੇ ਨਮਕ ਵੀ ਹੁੰਦਾ ਹੈ। ਇਸ ਦੀ ਸਫ਼ਾਈ ਲਈ ਅੱਜ ਕੰਮ ਚਲ ਰਿਹਾ ਸੀ। ਇਸ ਟੈਂਕੀ ਵਿਚ ਭਰਿਆ ਪਾਣੀ ਬਾਹਰ ਕੱਢ ਦਿਤਾ ਗਿਆ ਸੀ ਜਦਕਿ ਹੇਠਾਂ ਠੋਸ ਕੂੜੇ ਦੇ ਰੂਪ ਵਿਚ ਲੂਣ ਆਦਿ ਮੌਜੂਦ ਸੀ। ਇਹ ਕੰਪਨੀ 30 ਸਾਲਾਂ ਤੋਂ ਚਲ ਰਹੀ ਹੈ ਪਰ ਗਰਮੀ ਕਾਰਨ ਅਜਿਹਾ ਸ਼ਾਇਦ ਪਹਿਲੀ ਵਾਰ ਹੋਇਆ ਹੈ। ਦੂਜੇ ਪਾਸੇ ਮੰਨਿਆ ਜਾ ਰਿਹਾ ਹੈ ਕਿ ਟੈਂਕੀ ਕਾਫ਼ੀ ਸਮੇਂ ਤੋਂ ਬੰਦ ਹੋਣ ਕਾਰਨ ਅਤੇ ਗਰਮੀ ਕਾਰਨ ਉਸ ਵਿਚ ਜ਼ਹਿਰੀਲੀ ਗੈਸ ਪੈਦਾ ਹੋ ਗਈ, ਜਿਸ ਨੇ 4 ਮਜ਼ਦੂਰਾਂ ਆਪਣੀ  ਲਪੇਟ ਵਿਚ ਲੈਣ ਲਏ।

ਇਹ ਵੀ ਪੜ੍ਹੋ: ਟਰਾਂਸਪੋਰਟ ਵਿਭਾਗ ਦੇ ਪ੍ਰਮੁੱਖ ਸਕੱਤਰ ਤੇ ਵਧੀਕ ਸਟੇਟ ਟਰਾਂਸਪੋਰਟ ਕਮਿਸ਼ਨਰ ਦੇ ਹੋਏ ਤਬਾਦਲੇ 

ਡੇਰਾਬੱਸੀ ਥਾਣਾ ਇੰਚਾਰਜ ਸਮੇਤ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਡੇਰਾਬੱਸੀ ਸਿਵਲ ਹਸਪਤਾਲ ਪੁੱਜੇ, ਜਿੱਥੇ ਮ੍ਰਿਤਕ ਦੇ ਵਾਰਸਾਂ ਦੇ ਸੋਗ ਕਾਰਨ ਮਾਹੌਲ ਸੋਗਮਈ ਹੋ ਗਿਆ। ਕੁੱਝ ਲੋਕਾਂ ਦੇ ਬਿਆਨ ਲੈਣ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੇ ਮੌਕੇ ’ਤੇ ਜਾ ਕੇ ਫ਼ੈਕਟਰੀ ਦਾ ਦੌਰਾ ਕੀਤਾ। ਲਾਸ਼ਾਂ ਕਾਰਨ ਹਸਪਤਾਲ ਦਾ ਮੁਰਦਾਘਰ ਵੀ ਸੁੰਨਸਾਨ ਹੋ ਗਿਆ। ਮ੍ਰਿਤਕਾਂ ਦੀਆਂ ਲਾਸ਼ਾਂ ’ਚੋਂ ਗੈਸ ਕਾਰਨ ਕਾਫ਼ੀ ਬਦਬੂ ਵੀ ਆ ਰਹੀ ਸੀ, ਜਿਸ ਨੂੰ ਵੇਖਦੇ ਹੋਏ ਪਹਿਲਾਂ ਚਾਰਾਂ ਦੀਆਂ ਲਾਸ਼ਾਂ ’ਤੇ ਪਾਲੀਥੀਨ ਦਾ ਕਵਰ ਚੜ੍ਹਾਇਆ ਗਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement