
ਪੰਜਾਬ ਦੀ ਗੁੰਡਾਰਾਜ ਕਾਂਗਰਸ ਸਰਕਾਰ ਹਰ ਮੁੱਦੇ 'ਤੇ ਫੇਲ੍ਹ ਸਾਬਤ ਹੋਈ ਹੈ ਖਾਸਤੌਰ ਸੂਬੇ 'ਚ ਵਿਕਾਸ ਦੇ ਖੇਤਰ ਵਿਚ ਪੂਰੀ ਤਰ੍ਹਾਂ ਨਾਲ ਅਸਫ਼ਲ.....
ਤਰਨ ਤਾਰਨ : ਪੰਜਾਬ ਦੀ ਗੁੰਡਾਰਾਜ ਕਾਂਗਰਸ ਸਰਕਾਰ ਹਰ ਮੁੱਦੇ 'ਤੇ ਫੇਲ੍ਹ ਸਾਬਤ ਹੋਈ ਹੈ ਖਾਸਤੌਰ ਸੂਬੇ 'ਚ ਵਿਕਾਸ ਦੇ ਖੇਤਰ ਵਿਚ ਪੂਰੀ ਤਰ੍ਹਾਂ ਨਾਲ ਅਸਫ਼ਲ ਸਾਬਤ ਹੋਈ ਹੈ ਅਤੇ ਇਹ ਨਾਕਾਮਯਾਬ ਕਾਂਗਰਸ ਸਰਕਾਰ ਲੋਕਾਂ ਨੂੰ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਤੇ ਲੋਕਾਂ ਨੂੰ ਦੇਣ ਵਾਲੀਆ ਸਹੂਲਤਾਂ ਤੋਂ ਪੂਰੀ ਤਰ੍ਹਾਂ ਨਾਲ ਭੱਜ ਚੁੱਕੀ ਹੈ। ਅੱਜ ਫਿਰ ਇਸ ਦੀ ਤਾਜ਼ਾ ਮਿਸਾਲ ਉਸ ਸਮੇਂ ਦੇਖਣ ਨੂੰ ਮਿਲੀ ਜਦ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਆਖਿਆ ਕਿ ਪਿੰਡ ਮਾਣੋਚਾਲ ਦੇ ਲੋਕਾਂ ਦੀ ਪਿਛਲੇ ਲੰਮੇ ਸਮੇਂ ਤੋਂ ਇਸ ਸੜਕ ਨੂੰ ਪੂਰਾ ਕਰਨ ਦੀ ਮੰਗ ਸੀ, ਜੋ
ਪਿਛਲੇ ਸਮੇਂ ਦੀ ਅਕਾਲੀ- ਭਾਜਪਾ ਦੀ ਸਰਕਾਰ ਦੇ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਇਸ ਸੜਕ ਨੂੰ ਪੂਰਾ ਕਰਨ ਲਈ ਰਾਸ਼ੀ ਦਿਤੀ ਗਈ ਸੀ ਜੋ ਚੋਣਾਂ ਤੋਂ ਬਾਅਦ ਕਾਂਗਰਸ ਦੇ ਰਾਜ ਵਿਚ ਸਬੰਧਤ ਵਿਭਾਗਾਂ ਤੋਂ ਵਿਕਾਸ ਕਾਰਜਾਂ ਦੀ ਰਾਸ਼ੀ ਵਾਪਸ ਮੰਗਵਾ ਲਈ ਸੀ ਜੋ ਕਿ ਬਹੁਤ ਮੰਦਭਾਗੀ ਗੱਲ ਹੈ ਨਹੀਂ ਤਾਂ ਇਸ ਸੜਕ ਦਾ ਕੰਮ ਪਹਿਲਾ ਹੀ ਮੁਕੰਮਲ ਕਰ ਦਿਤਾ ਜਾਣਾ ਸੀ। ਉਨ੍ਹਾਂ ਆਖਿਆ ਕਿ ਲੋਕਾਂ ਦੀ ਇਸ ਮੰਗ ਨੂੰ ਮੁੱਖ ਵੇਖਦਿਆਂ ਹੋਇਆ ਉਨ੍ਹਾਂ ਮੈਂਬਰ ਪਾਰਲੀਮੈਂਟ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਤੋਂ ਇਸ ਮੰਗ ਨੂੰ ਮੁੱਖ ਰੱਖਦਿਆਂ ਹੋਇਆਂ ਉਨ੍ਹਾਂ ਦੇ ਐਮ.ਪੀ ਅਖ਼ਤਿਆਰੀ ਕੋਟੇ 'ਚੋਂ ਇਸ ਸੜਕ ਜੋ ਕਿ (0.70) ਕਿਲੋਮੀਟਰ ਨੂੰ
ਪੂਰਾ ਕਰਨ ਲਈ 19.89 ਲੱਖ ਰੁਪਏ ਦੀ ਲਾਗਤ ਦੀ ਰਾਸ਼ੀ ਨਾਲ ਮਨਜ਼ੂਰ ਕਰਵਾ ਲੋਕਾਂ ਨੂੰ ਸਮਰਪਿਤ ਅੱਜ ਇਸ ਦਾ ਕੰਮ ਆਰੰਭ ਕਰਵਾ ਦਿੱਤਾ ਹੈ ਇਹ ਸੜਕ ਪਿੰਡ ਮਾਣੋਚਾਲ ਤੋਂ ਗੁਰਦੁਆਰਾ ਸਾਹਿਬ ਯੋਗੀ ਰਾਮਪੀਰ ਤੱਕ ਜਾਵੇਗੀ, ਜਿਸ ਨਾਲ ਇਲਾਕੇ ਦੇ ਲੋਕਾਂ ਨੇ ਦਿਲ ਦੀਆਂ ਗਹਿਰਾਈਆਂ ਤੋਂ ਬ੍ਰਹਮਪੁਰਾ ਪਰਿਵਾਰ ਦਾ ਧੰਨਵਾਦ ਕੀਤਾ। ਰਵਿੰਦਰ ਸਿੰਘ ਬ੍ਰਹਮਪੁਰਾ ਨੇ ਆਖਿਆ ਕਿ ਅਸੀਂ ਲੋਕਾਂ ਵਲੋਂ ਦਿਤੇ ਪਿਆਰ ਦੇ ਧਨਵਾਦੀ ਹਾਂ ਜਿਨ੍ਹਾਂ ਸਾਡੇ ਤੇ ਵਿਸ਼ਵਾਸ ਕਰ ਸੇਵਾ ਕਰਨ ਦਾ ਮੌਕਾ ਦਿਤਾ। ਉਨ੍ਹਾਂ ਆਖਿਆ ਕਿ ਪੰਜਾਬ ਦੀ ਗੁੰਡਾਰਾਜ ਕਾਂਗਰਸ ਸਰਕਾਰ ਅਪਣੇ ਕੀਤੇ ਹਰ ਵਾਅਦੇ ਤੋਂ ਪੂਰੀ ਤਰ੍ਹਾਂ ਨਾਲ ਮੁਕਰ ਚੁੱਕੀ ਹੈ, ਇਸ ਕਾਂਗਰਸ ਸਰਕਾਰ ਨੂੰ
ਬਣਿਆ ਲੰਮਾਂ ਸਮਾਂ ਹੋ ਗਿਆ ਹੈ।ਕਿ ?ਿਸ ਕਾਂਗਰਸ ਸਰਕਾਰ ਨੇ ਇਸ ਹਲਕੇ ਵਿੱਚ ਇੱਕ ਵੀ ਪੈਸੇ ਦਾ ਵਿਕਾਸ ਨਹੀਂ ਕਰਵਾਇਆ ਅਤੇ ਪੰਜਾਬ ਵਿੱਚ ਗੁੰਡਾਰਾਜ ਦਾ ਮਹੋਲ ਸਥਾਪਿਤ ਕੀਤਾ ਹੋਇਆ ਹੈ ਜਿਸ ਨਾਲ ਸੂਬੇ ਦੀ ਅਮਨ ਕਾਨੂੰਨ ਦੀ ਸਥਿਤੀ ਲੱਕ ਤੋੜ ਚੁੱਕੀ ਹੈ ਜਿਸ ਨਾਲ ਪੰਜਾਬ ਦੇ ਹਰ ਵਰਗ ਦੇ ਲੋਕਾਂ ਅੰਦਰ ਭਾਰੀ ਰੌਸ਼ ਹੈ ਜਿਸ ਦਾ ਜਵਾਬ ਲੋਕ ਆ?ੁਣ ਵਾਲੀਆ ਪਾਰਲੀਮੈਂਟ ਦੀਆਂ ਚੋਣਾਂ ਵਿੱਚ ਦੇਣਗੇ।
?ਿਸ ਮੌਕੇ ਮੰਡੀ ਬੋਰਡ ਦੇ ਅਧਿਕਾਰੀ ਅਤੇ ਚੇਅਰਮੈਨ ਸ੍ਰ. ਗੁਰਸੇਵਕ ਸਿੰਘ ਸੇ?ਖ, ਸ੍ਰ. ਯਾਦਵਿੰਦਰ ਸਿੰਘ ਮਾਣੋਚਾਲ, ਸ੍ਰ. ਮਲੂਕ ਸਿੰਘ, ਸ੍ਰ. ਸਤਨਾਮ ਸਿੰਘ, ਸੂਬੇਦਾਰ ਅਮਰੀਕ ਸਿੰਘ, ਸ੍ਰ. ਬਲਵਿੰਦਰ ਸਿੰਘ ਭੱਠੇ ਵਾਲੇ, ਮੈਂਬਰ ਪੰਚਾਇਤ ਸ੍ਰ. ਮਨਜੀਤ ਸਿੰਘ, ਸ੍ਰ. ਸ਼ਰਨਜੀਤ ਸਿੰਘ ਮਾਣੋਚਾਲ, ਬੀਬੀ ਗੁਰਮੀਤ ਕੌਰ, ਬੀਬੀ ਜਗੀਰ ਕੌਰ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।