ਰਾਹੁਲ ਨੂੰ ਬਿਨ੍ਹਾਂ ਮਿਲੇ ਪੰਜਾਬ ਪਰਤੇ ਸਿੱਧੂ, ਤਿੰਨ ਦਿਨ ਤੱਕ ਦਿੱਲੀ 'ਚ ਕਰਦੇ ਰਹੇ ਇੰਤਜ਼ਾਰ
Published : Jun 22, 2019, 4:03 pm IST
Updated : Jun 22, 2019, 4:03 pm IST
SHARE ARTICLE
Navjot singh sidhu returns to punjab
Navjot singh sidhu returns to punjab

ਪੰਜਾਬ ਸਰਕਾਰ ਦੇ ਮੰਤਰੀ ਨਵਜੋਤ ਸਿੱਧੂ ਬੀਤੇ ਤਿੰਨ ਦਿਨਾਂ ਤੱਕ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਮਿਲਣ ਲਈ ਦਿੱਲੀ 'ਚ ਡਟੇ ਰਹੇ ਪਰ ਰਾਹੁਲ ਗਾਂਧੀ

ਚੰਡੀਗੜ੍ਹ : ਪੰਜਾਬ ਸਰਕਾਰ ਦੇ ਮੰਤਰੀ ਨਵਜੋਤ ਸਿੱਧੂ ਬੀਤੇ ਤਿੰਨ ਦਿਨਾਂ ਤੱਕ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਮਿਲਣ ਲਈ ਦਿੱਲੀ 'ਚ ਡਟੇ ਰਹੇ ਪਰ ਰਾਹੁਲ ਗਾਂਧੀ ਵਲੋਂ ਕੋਈ ਬੁਲਾਵਾ ਨਾ ਆਉਣ 'ਤੇ ਉਹ ਵੀਰਵਾਰ ਰਾਤ ਵਾਪਸ ਪਰਤ ਆਏ। ਇਸ ਦੌਰਾਨ, ਚੰਡੀਗੜ੍ਹ ਵਿਚ ਸਿੱਧੂ ਦੇ ਆਵਾਸ ਤੋਂ ਮਿਲੀ ਜਾਣਕਾਰੀ ਅਨੁਸਾਰ ਉਹ ਅਜੇ ਚੰਡੀਗੜ੍ਹ ਨਹੀਂ ਪਰਤੇ ਅਤੇ ਉਹ ਅਜੇ ਵੀ ਦਿੱਲੀ 'ਚ ਹੀ ਹਨ।

navjot singh sidhu reached in delhinavjot singh sidhu 

ਉਧਰ ਅੱਧਾ ਮਹੀਨਾ ਬੀਤ ਜਾਣ ਦੇ ਬਾਵਜੂਦ ਵੀ ਅਜੇ ਤਕ ਸਿੱਧੂ ਨੇ ਬਿਜਲੀ ਮਹਿਕਮੇ ਦਾ ਕਾਰਜਭਾਰ ਵੀ ਨਹੀਂ ਸੰਭਾਲਿਆ ਹੈ।10 ਜੂਨ ਨੂੰ ਨਵਜੋਤ ਸਿੱਧੂ ਪ੍ਰਿਯੰਕਾ ਗਾਂਧੀ ਅਤੇ ਅਹਿਮਦ ਪਟੇਲ ਦੀ ਮੌਜੂਦਗੀ 'ਚ ਰਾਹੁਲ ਗਾਂਧੀ ਨੂੰ ਮਿਲੇ ਸਨ।  ਸਿੱਧੂ ਨੇ ਲਿਖਤ ਤੌਰ 'ਤੇ ਆਪਣਾ ਪੱਖ ਉਨ੍ਹਾਂ ਦੇ ਸਾਹਮਣੇ ਰੱਖਿਆ ਸੀ। ਉਸ ਬੈਠਕ ਵਿਚ ਪਟੇਲ ਨੂੰ ਇਸ ਗੱਲ ਦਾ ਜ਼ਿੰਮਾ ਸੌਂਪਿਆ ਗਿਆ ਸੀ ਕਿ ਪੰਜਾਬ ਵਿਚ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਦਰਮਿਆਨ ਚੱਲ ਰਹੀ ਖੱਟਾਸ ਨੂੰ ਘੱਟ ਕੀਤਾ ਜਾਵੇ। ਹਾਲ ਹੀ ਵਿਚ ਸਿੱਧੂ ਨੂੰ ਦਿੱਲੀ ਬੁਲਾ ਕੇ ਪਾਰਟੀ ਦੇ ਕੰਮ-ਕਾਜ ਨਾਲ ਜੋੜਨ ਦੀਆਂ ਖਬਰਾਂ ਵੀ ਆਈਆਂ ਸਨ।

Navjot Singh SidhuNavjot Singh Sidhu

ਸੂਤਰਾਂ ਮੁਤਾਬਕ ਇਸ ਪ੍ਰਸਤਾਅ ਤੋਂ ਸਿੱਧੂ ਨੇ ਇਨਕਾਰ ਕਰ ਦਿੱਤਾ ਸੀ, ਜਿਸ ਨਾਲ ਮਾਮਲਾ ਫਿਰ ਉਲਝ ਗਿਆ। ਮੰਨਿਆ ਜਾ ਰਿਹਾ ਹੈ ਕਿ ਸਿੱਧੂ ਰਾਹੁਲ ਨਾਲ ਮਿਲ ਕੇ ਆਪਣੀ ਭੂਮਿਕਾ ਸਪੱਸ਼ਟ ਕਰਨਾ ਚਾਹੁੰਦੇ ਸਨ ਪਰ ਸ਼ਾਇਦ ਉਹ ਖੁਦ ਆਪਣੀ ਭੂਮਿਕਾ 'ਤੇ ਸਪੱਸ਼ਟ ਨਹੀਂ ਹਨ। ਫਿਲਹਾਲ ਹੁਣ ਰਾਹੁਲ ਦੇ ਦਰਬਾਰ ਤੋਂ ਸਿੱਧੂ ਦੇ ਬੇਰੰਗ ਪਰਤਣ ਦੀਆਂ ਖਬਰਾਂ ਆ ਰਹੀਆਂ ਹਨ, ਸੂਬਾ ਕਾਂਗਰਸ 'ਚ ਚੋਟੀ ਦੇ ਲੀਡਰਾਂ ਵਿਚਾਲੇ ਪੈਦਾ ਹੋਇਆ ਵਿਵਾਦ ਹੁਣ ਕਿਸੇ ਪਾਸੇ ਜਾਂਦਾ ਹੈ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ।

Captain Amarinder Singh & Navjot Singh SidhuCaptain Amarinder Singh & Navjot Singh Sidhu

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement