ਪੰਜਾਬ ਦੇ ਲੋਕਾਂ ਨੂੰ ਹਾਲੇ ਹੋਰ ਸਮਾਂ ਸਾਹਮਣਾ ਕਰਨਾ ਪੈ ਸਕਦੈ ਸਖ਼ਤ ਪਾਬੰਦੀਆਂ ਦਾ
Published : Jun 22, 2020, 7:57 am IST
Updated : Jun 22, 2020, 8:02 am IST
SHARE ARTICLE
Covid 19
Covid 19

ਸੂਬਾ ਮੰਤਰੀ ਮੰਡਲ ਅੱਜ ਲੈ ਸਕਦਾ ਹੈ ਭਵਿੱਖ ਦੇ ਕਦਮਾਂ ਬਾਰੇ ਅਹਿਮ ਫ਼ੈਸਲੇ

ਚੰਡੀਗੜ੍ਹ: ਪੰਜਾਬ ਦੇ ਲੋਕਾਂ ਨੂੰ ਹਾਲੇ ਕੋਰੋਨਾ ਮਹਾਂਮਾਰੀ ਕਾਰਨ ਇਕ ਮਹੀਨਾ ਹੋਰ ਸਖ਼ਤ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸੂਬੇ ਵਿਚ ਕੋਰੋਨਾ ਪੀੜਤਾਂ ਦੀਆਂ ਲਾਕਆਊਟ-1 ਸ਼ੁਰੂ ਹੋਣ ਤੋਂ ਬਾਅਦ ਵੱਧ ਰਹੀਆਂ ਮੌਤਾਂ ਅਤੇ ਪਾਜ਼ੇਟਿਵ ਮਰੀਜ਼ਾਂ ਦਾ ਅੰਕੜਾ ਸਾਰੇ ਜ਼ਿਲ੍ਹਿਆਂ ਵਿਚ ਮੁੜ ਹਰ ਦਿਨ ਵਧਣ ਦੇ ਮੱਦੇਨਜ਼ਰ ਪੰਜਾਬ ਸਰਕਾਰ ਜੁਲਾਈ ਮਹੀਨੇ ਦੌਰਾਨ ਸਖ਼ਤ ਪਾਬੰਦੀਆਂ ਲਾਗੂ ਕਰ ਸਕਦੀ ਹੈ।

corona viruscorona virus

ਭਾਵੇਂ ਕਿ ਕੁੱਝ ਹੋਰ ਵਾਜਬ ਛੋਟਾਂ ਦੇਣ ਬਾਰੇ ਵੀ ਵਿਚਾਰ ਕੀਤਾ ਜਾ ਰਿਹਾ ਹੈ ਪਰ ਇਕੱਠਾਂ ਵਾਲੀਆਂ ਛੋਟਾਂ ਖ਼ਤਮ ਹੋ ਸਕਦੀਆਂ ਹਨ। ਕੋਰੋਨਾ ਕੇਸਾਂ ਦਾ ਅੰਕੜਾ ਇਹੀ ਰਿਹਾ ਤਾਂ ਕੇਂਦਰ ਦੇ ਦਿਸ਼ਾ ਨਿਰਦੇਸ਼ਾਂ ਨੂੰ ਦੇਖਣ ਬਾਅਦ 30 ਜੂਨ ਨੂੰ ਖ਼ਤਮ ਹੋਣ ਵਾਲੇ ਲਾਕਆਊਟ-1 ਬਾਅਦ ਸੂਬੇ ਵਿਚ ਮੁਕੰਮਲ ਲਾਕਡਾਊਨ ਮੁੜ ਵੀ ਲਾਗੂ ਹੋ ਸਕਦਾ ਹੈ ਪਰ ਚੁਕੇ ਜਾਣ ਵਾਲੇ ਕਦਮ 30 ਜੂਨ ਤੋਂ ਪਹਿਲਾਂ ਕੇਂਦਰ ਵਲੋਂ ਜਾਰੀ ਹੋਣ ਵਾਲੀਆਂ ਨਵੀਆਂ ਹਦਾਇਤਾਂ ਦੀ ਰੋਸ਼ਨੀ ਵਿਚ ਹੀ ਹੋਣਗੇ।

Corona VirusCorona Virus

ਜ਼ਿਕਰਯੋਗ ਹੈ ਕਿ 22 ਜੂਨ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੂਬਾ ਮੰਤਰੀ ਮੰਡਲ ਦੀ ਬੈਠਕ ਸੱਦੀ ਗਈ ਹੈ ਅਤੇ ਇਸ ਤੋਂ ਬਾਅਦ 24 ਨੂੰਸਰਬ ਪਾਰਟੀ ਮੀਟਿੰਗ ਵੀ ਹੈ। ਸਰਕਾਰ ਰਾਜ ਦੀ ਸਥਿਤੀ ਦੇ ਮੁਲਾਂਕਣ ਤੋਂ ਬਾਅਦ ਸਟੇਟ ਮਾਹਰ ਕਮੇਟੀ ਦੀ ਸਲਾਹ ਮੁਤਾਬਕ 22 ਜੂਨ ਦੀ ਮੰਤਰੀ ਮੰਡਲ ਦੀ ਬੈਠਕ ਵਿਚ ਕੁੱਝ ਸਖ਼ਤ ਕਦਮ ਚੁਕਣ ਦਾ ਫ਼ੈਸਲਾ ਲੈ ਸਕਦੀ ਹੈ।

Corona virus Corona virus

ਪਤਾ ਲੱਗਾ ਹੈ ਕਿ ਪਬਲਿਕ ਤੇ ਨਿਜੀ ਟਰਾਂਸਪੋਰਟ ਦੀ ਆਵਾਜਾਈ ਨੂੰ ਮਿਲੀਆਂ ਖੁਲ੍ਹਾਂ 'ਤੇ ਵੀ ਮੁੜ ਵਿਚਾਰ ਹੋ ਸਕਦਾ ਹੈ ਕਿਉਂਕਿ ਲੋਕ ਇਸ ਦਾ ਨਾਜਾਇਜ਼ ਫ਼ਾਇਦਾ ਉਠਾ ਕੇ ਬਿਨਾਂ ਸਾਵਧਾਨੀ ਵਰਤੇ ਇਧਰ ਉਧਰ ਚੋਰੀ ਛੁਪੇ ਰਹੇ ਹਨ ਤੇ ਬਾਹਰਲੇ ਰਾਜਾਂ ਤੋਂ ਵੀ ਨਿਜੀ ਵਾਹਨਾਂ ਰਾਹੀਂ ਕਈ ਲੋਕ ਆ ਰਹੇ ਹਨ। ਆਵਾਜਾਈ ਦੀ ਖੁਲ੍ਹ ਦੇਣ ਬਾਅਦ ਹੀ ਜ਼ਿਆਦਾ ਕੇਸ ਵਧਣੇ ਸ਼ੁਰੂ ਹੋਏ ਹਨ ਤੇ ਲੋਕ ਸਾਵਧਾਨੀਆਂ ਭੁੱਲ ਕੇ ਨਿਯਮਾਂ ਦੀ ਪ੍ਰਵਾਹ ਕੀਤੇ ਬਿਨਾਂ ਇਧਰ ਉਧਰ ਪਹਿਲਾਂ ਵਾਂਗ ਘੁੰਮਣ ਲੱਗੇ ਹਨ।

Corona VirusCorona Virus

ਇਹ ਵੀ ਪਤਾ ਲੱਗਾ ਹੈ ਕਿ ਵਿਆਹਾਂ ਵਿਚ 50 ਵਿਅਕਤੀਆਂ ਤੇ ਅੰਤਮ ਸਸਕਾਰ ਵਿਚ 20 ਵਿਅਕਤੀਆਂ ਦੇ ਸ਼ਾਮਲ ਹੋਣ ਦੀ ਛੋਟ 'ਤੇ ਵੀ ਸਰਕਾਰ ਮੁੜ ਵਿਚਾਰ ਕਰ ਕੇ ਇਹ ਗਿਣਤੀ ਘੱਟ ਕਰ ਸਕਦੀ ਹੈ। ਆਮ ਪਬਲਿਕ ਦੀ ਆਵਾਜਾਈ 'ਤੇ ਸਖ਼ਤ ਰੋਕਾਂ ਲੱਗ ਸਕਦੀਆਂ ਹਨ। ਇਸ ਤੋਂ ਇਲਾਵਾ ਮੰਤਰੀ ਮੰਡਲ ਦੀ ਬੈਠਕ ਵਿਚ ਜਿਥੇ ਸੂਬੇ ਦੇ ਵਿੱਤੀ ਹਾਲਾਤ 'ਤੇ ਚਰਚਾ ਕਰ ਕੇ ਵਿੱਤੀ ਸਾਧਨ ਜੁਟਾਉਣ ਬਾਰੇ ਚਰਚਾ ਹੋਵੇਗੀ ਉਥੇ ਕੋਰੋਨਾ ਮਹਾਂਮਾਰੀ ਦੇ ਮੌਕੇ ਮੈਡੀਕਲ ਸਟਾਫ਼ ਦੀਆਂ 7500 ਅਸਾਮੀਆਂ ਭਰਨ 'ਤੇ ਵੀ ਮੋਹਰ ਲੱਗ ਸਕਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਪੈਕਟਾਂ ਵਾਲੇ ਖਾਣੇ ਨੂੰ ਕਿਉਂ ਤਰਜ਼ੀਹ?... ਬਿਮਾਰੀਆਂ ਨੂੰ ਖੁਦ ਸੱਦਾ ਦੇਣਾ ਕਿੰਨਾ ਸਹੀ?...

18 Jul 2025 9:08 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 18/07/2025

18 Jul 2025 9:06 PM

ਭੀਖ ਮੰਗਣ ਵਾਲੇ ਨਿਆਣਿਆਂ ਤੇ ਉਨ੍ਹਾਂ ਦੇ ਮਾਪਿਆਂ ਦਾ ਰੈਸਕਿਊ, ਪੂਰੇ ਪੰਜਾਬ 'ਚ ਭਿਖਾਰੀਆਂ ਦੇ ਕੀਤੇ ਜਾਣਗੇ DNA ਟੈਸਟ

17 Jul 2025 7:49 PM

ਕਿਸਾਨ ਲੈਣਗੇ ਸਿਆਸਤਦਾਨਾਂ ਦੀ ਕਲਾਸ, ਸੱਦ ਲਈ ਸਭ ਤੋਂ ਵੱਡੀ ਬੈਠਕ, ਜ਼ਮੀਨ ਦੀ ਸਰਕਾਰੀ ਖ਼ਰੀਦ ਖ਼ਿਲਾਫ਼ ਲਾਮੰਬਦੀ

17 Jul 2025 7:47 PM

'Punjab 'ਚ ਚਿੱਟਾ ਲਿਆਉਣ ਵਾਲੇ ਹੀ ਅਕਾਲੀ ਨੇ' ਅਕਾਲ ਤਖ਼ਤ ਸਾਹਿਬ 'ਤੇ Sukhbir ਨੇ ਕਿਉਂ ਕਬੂਲੀ ਸੀ ਬੇਅਦਬੀ ਦੀ ਗੱਲ ?

17 Jul 2025 5:24 PM
Advertisement