
ਖ਼ੁਦ ਨੂੰ ਆਰਮੀ ਅਫ਼ਸਰ ਦੱਸ ਕੇ ਠੱਗੀ ਮਾਰਨ ਵਾਲਾ ਨੌਜਵਾਨ ਰਾਜਸਥਾਨ ਤੋਂ ਗ੍ਰਿਫ਼ਤਾਰ, ਫ਼ਰਜ਼ੀ ਲਿੰਕ ਜ਼ਰੀਏ ਮਾਰੀ ਠੱਗੀ
ਚੰਡੀਗੜ੍ਹ: ਪੰਜਾਬ ਦੇ ਸਾਬਕਾ ਡੀ.ਜੀ.ਪੀ. ਵੀਕੇ ਭਾਵਰਾ ਦੀ ਪਤਨੀ ਸੀਨੀਅਰ ਆਈ.ਏ.ਐਸ. ਅੰਜਲੀ ਭਾਵਰਾ ਨਾਲ 2.84 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਨੌਜਵਾਨ ਨੂੰ ਰਾਜਸਥਾਨ ਤੋਂ ਗ੍ਰਿਫ਼ਤਾਰ ਕੀਤਾ ਗਿਆ। ਦਰਅਸਲ ਭਰਤਪੁਰ ਦੇ ਸੀਕਰੀ ਥਾਣਾ ਖੇਤਰ 'ਚ ਨੌਜਵਾਨ ਨੇ ਅਪਣੇ ਆਪ ਨੂੰ ਫ਼ੌਜ ’ਚ ਅਫ਼ਸਰ ਦੱਸ ਕੇ ਠੱਗੀ ਮਾਰੀ ਹੈ। ਦਿੱਲੀ ਦਾ ਸਾਈਬਰ ਸਪੈਸ਼ਲ ਸੈੱਲ ਦੋਸ਼ੀ ਨੂੰ ਫੜਨ ਲਈ ਸੀਕਰੀ ਇਲਾਕੇ 'ਚ ਪਹੁੰਚਿਆ ਅਤੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ।
ਇਹ ਵੀ ਪੜ੍ਹੋ: ਦਿੱਲੀ ਏਅਰਪੋਰਟ 'ਤੇ ਵਿਦੇਸ਼ੀ ਕਰੰਸੀ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਖੇਪ ਜ਼ਬਤ, 3 ਯਾਤਰੀ ਕਾਬੂ
ਦਰਅਸਲ ਅੰਜਲੀ ਭਾਵਰਾ ਨੇ ਚੰਡੀਗੜ੍ਹ 'ਚ ਕਿਰਾਏ 'ਤੇ ਮਕਾਨ ਦੇਣ ਲਈ ਸੋਸ਼ਲ ਸਾਈਟ 'ਤੇ ਇਸ਼ਤਿਹਾਰ ਦਿਤਾ ਸੀ। ਅੰਜਲੀ ਨੂੰ 1 ਜੁਲਾਈ ਦੇ ਕਰੀਬ ਇਕ ਵਿਅਕਤੀ ਦਾ ਫੋਨ ਆਇਆ। ਫੋਨ ਕਰਨ ਵਾਲੇ ਨੇ ਅਪਣੀ ਪਛਾਣ ਆਰਮੀ ਅਫ਼ਸਰ ਅਭਿਸ਼ੇਕ ਕੁਮਾਰ ਵਜੋਂ ਦੱਸੀ ਅਤੇ ਕਿਹਾ ਕਿ ਉਸ ਦੀ ਪੋਸਟਿੰਗ ਜੰਮੂ-ਕਸ਼ਮੀਰ 'ਚ ਹੈ ਪਰ ਹੁਣ ਉਸ ਦੀ ਬਦਲੀ ਚੰਡੀਗੜ੍ਹ ਕਰ ਦਿਤੀ ਗਈ ਹੈ। ਇਸ ਲਈ ਉਸ ਨੂੰ ਚੰਡੀਗੜ੍ਹ ਵਿਚ ਕਿਰਾਏ 'ਤੇ ਮਕਾਨ ਚਾਹੀਦਾ ਹੈ।
ਇਹ ਵੀ ਪੜ੍ਹੋ: ਰੋਪੜ 'ਚ ਪੁਲਿਸ ਮੁਲਾਜ਼ਮ ਦੀ ਲਾਸ਼ ਹੋਈ ਬਰਾਮਦ, ਹੱਥ ਵਿਚ ਸੀ ਸਰਿੰਜ
ਇਸ ਦੌਰਾਨ ਉਸ ਨੇ ਅੰਜਲੀ ਭਾਵਰਾ ਦੇ ਖਾਤੇ ਵਿਚ 24 ਹਜ਼ਾਰ 995 ਰੁਪਏ ਐਡਵਾਂਸ ਪਾ ਦਿਤੇ। 6 ਜੁਲਾਈ ਨੂੰ ਅਭਿਸ਼ੇਕ ਨੇ ਅੰਜਲੀ ਭਾਵਰਾ ਨੂੰ ਕਿਹਾ ਕਿ ਮੈਂ ਤੁਹਾਡੇ ਖਾਤੇ 'ਚ ਕੁੱਝ ਹੋਰ ਪੈਸੇ ਟਰਾਂਸਫਰ ਕਰ ਰਿਹਾ ਹਾਂ, ਪਰ ਟਰਾਂਸਫਰ ਨਹੀਂ ਹੋ ਰਿਹਾ, ਕੋਈ ਤਕਨੀਕੀ ਸਮੱਸਿਆ ਆ ਰਹੀ ਹੈ। ਇਸ ਲਈ ਮੈਂ ਅਪਣੇ ਨੰਬਰ 'ਤੇ ਲਿੰਕ ਭੇਜ ਰਿਹਾ ਹਾਂ, ਤੁਸੀਂ ਉਸ ਨੂੰ ਖੋਲ੍ਹੋ, ਜਿਵੇਂ ਹੀ ਅੰਜਲੀ ਨੇ ਅਭਿਸ਼ੇਕ ਵਲੋਂ ਭੇਜਿਆ ਲਿੰਕ ਖੋਲ੍ਹਿਆ ਤਾਂ ਉਸ ਦੇ ਖਾਤੇ 'ਚੋਂ 2 ਲੱਖ 84 ਹਜ਼ਾਰ 340 ਹਜ਼ਾਰ ਰੁਪਏ ਉੱਡ ਗਏ।
ਇਹ ਵੀ ਪੜ੍ਹੋ: ਪੰਜਾਬ 'ਚ ਘੱਗਰ ਦੇ ਪਾਣੀ ਦਾ ਪੱਧਰ ਵਧਿਆ : 11 ਜ਼ਿਲ੍ਹਿਆਂ ਲਈ ਮੀਂਹ ਦਾ ਯੈਲੋ ਅਲਰਟ
ਅੰਜਲੀ ਨੇ ਇਸ ਦੀ ਸ਼ਿਕਾਇਤ ਸਾਈਬਰ ਸੈੱਲ ਨੂੰ ਕੀਤੀ ਤਾਂ ਅਭਿਸ਼ੇਕ ਦੇ ਨੰਬਰ ਦੀ ਲੋਕੇਸ਼ਨ ਸੀਕਰੀ ਥਾਣਾ ਖੇਤਰ ਦੇ ਡਭਾਵਾਲੀ ਪਿੰਡ 'ਚ ਆ ਰਹੀ ਸੀ। ਇਸ ਤੋਂ ਬਾਅਦ ਸਪੈਸ਼ਲ ਸਾਈਬਰ ਸੈੱਲ ਸੀਕਰੀ ਥਾਣੇ ਪਹੁੰਚਿਆ ਅਤੇ ਦੋਸ਼ੀ ਜ਼ਾਹਿਦ (20) ਨੂੰ ਗ੍ਰਿਫਤਾਰ ਕਰ ਲਿਆ। ਜਾਂਚ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮ ਨੇ ਇਹ ਰਾਸ਼ੀ ਅਪਣੇ ਖਾਤੇ ਦੀ ਬਜਾਏ ਅਲਵਰ ਦੇ ਇਕ ਆਨਲਾਈਨ ਮਾਰਟ ਦੇ ਖਾਤੇ ਵਿਚ ਟਰਾਂਸਫਰ ਕਰ ਦਿਤੀ। 12ਵੀਂ ਪਾਸ ਠੱਗ ਨੇ ਪੁਛਗਿਛ ਦੌਰਾਨ ਦਸਿਆ ਕਿ ਉਸ ਨੇ ਇਸ ਰਾਸ਼ੀ ਨਾਲ ਇਕ ਆਈ ਫੋਨ 14 ਪ੍ਰੋ, ਤਿੰਨ ਏਅਰਕੰਡੀਸ਼ਨਰ ਅਤੇ ਹੋਰ ਸਾਮਾਨ ਖਰੀਦ ਲਿਆ। ਫਿਲਹਾਲ ਪੁਲਿਸ ਨੂੰ ਕੋਈ ਸਾਮਾਨ ਬਰਾਮਦ ਨਹੀਂ ਹੋਇਆ।