
ਇਕ ਅੰਗਰੇਜ਼ੀ ਅਖ਼ਬਾਰ ਦੀ ਰਿਪੋਰਟ ਨੇ ਖ਼ੁਦ ਨੂੰ ਗੁਰੂ ਦੱਸਣ...
ਚੰਡੀਗੜ੍ਹ: ਭਾਰਤ ਤੋਂ 17 ਹਜ਼ਾਰ ਕਰੋੜ ਰੁਪਏ ਲੈ ਕੇ ਫ਼ਰਾਰ ਹੋਏ ਰੇਪ ਦੇ ਦੋਸ਼ੀ ਨਿਤਿਆਨੰਦ ਨੇ ਕੁੱਝ ਦਿਨ ਹੀ ਪਹਿਲਾਂ ਦੱਖਣੀ ਅਮਰੀਕਾ ਵਿਚ ਕੈਲਾਸ਼ਾ ਨਾਂਅ ਦਾ ਇਕ ਦੇਸ਼ ਬਣਾਉਣ ਦਾ ਐਲਾਨ ਕੀਤਾ ਸੀ ਪਰ ਹੁਣ ਉਸ ਵੱਲੋਂ ਇਕ ਵੀਡੀਓ ਸੰਦੇਸ਼ ਜਾਰੀ ਕਰ ਕੇ ਅਪਣਾ ਖ਼ੁਦ ਦਾ ਬੈਂਕ ਅਤੇ ਕਰੰਸੀ ਲਾਂਚ ਕਰਨ ਦਾ ਐਲਾਨ ਕੀਤਾ ਗਿਆ ਹੈ। ਉਸ ਨੇ ਇਹ ਵੀ ਕਿਹਾ ਹੈ ਕਿ ਉਹ ਇਸ ਬੈਂਕ ਦਾ ਨਾਂਅ ਰਿਜ਼ਰਵ ਬੈਂਕ ਆਫ਼ ਕੈਲਾਸ਼ਾ ਰੱਖੇਗਾ।
Place
ਕੁੱਝ ਦਿਨ ਪਹਿਲਾਂ ਖ਼ਬਰ ਆਈ ਸੀ ਕਿ ਭਗੌੜੇ ਨਿਤਿਆਨੰਦ ਨੇ ਮੈਕਸੀਕੋ ਦੇ ਕੋਲ ਖ਼ੁਦ ਦਾ ਇਕ ਦੀਪ ਵਸਾ ਲਿਆ, ਜਿਸ ਦਾ ਨਾਮ ਉਸ ਨੇ ਕੈਲਾਸ਼ਾ ਰੱਖਿਆ ਹੈ। ਹਾਲਾਂਕਿ ਬਾਅਦ ਵਿਚ ਇਸ ਖ਼ਬਰ ਦੀ ਪੁਸ਼ਟੀ ਨਹੀਂ ਹੋ ਸਕੀ। ਇਸ ਤੋਂ ਇਲਾਵਾ ਨਿਤਿਆਨੰਦ ਵੱਲੋਂ ਦਾਅਵਾ ਕੀਤਾ ਗਿਆ ਕਿ ਉਸ ਨੇ ਅਪਣੇ ਦੇਸ਼ ਦਾ ਪਾਸਪੋਰਟ ਵੀ ਤਿਆਰ ਕਰ ਲਿਆ ਹੈ ਅਤੇ ਉਥੇ ਇਕ ਇਕਨਾਮਿਕ ਸਿਸਟਮ ਵੀ ਤਿਆਰ ਕਰ ਰਿਹਾ ਹੈ ਤਾਂ ਕਿ ਉਹ ਉਥੇ ਇਕ ਰਾਜਾ ਦੀ ਤਰ੍ਹਾਂ ਰਾਜ ਕਰ ਸਕੇ।
Nityananda
ਨਿਤਿਆਨੰਦ 'ਤੇ ਦੋਸ਼ ਸਨ ਕਿ ਉਹ ਅਪਣੇ ਆਸ਼ਰਮ ਦੀਆਂ ਔਰਤਾਂ ਨਾਲ ਯੌਨ ਸੋਸ਼ਣ ਕਰਦਾ ਹੈ। ਇਸ ਤੋਂ ਬਾਅਦ ਸਾਲ 2010 ਵਿਚ ਉਸ ਦੇ ਵਿਰੁੱਧ ਚਾਰਜਸ਼ੀਟ ਵੀ ਦਾਇਰ ਕੀਤੀ ਗਈ ਸੀ। ਦੱਸਿਆ ਜਾਂਦਾ ਹੈ ਕਿ ਨਿਤਿਆਨੰਦ ਦੇ ਆਸ਼ਰਮ ਵਿਚ ਇਸ ਤਰ੍ਹਾਂ ਦਾ ਇਕ ਕੰਟਰੈਕਟ ਸਾਈਨ ਕਰਵਾਇਆ ਜਾਂਦਾ ਹੈ, ਜਿਸ ਨਾਲ ਯੌਨ ਸੋਸ਼ਣ ਕਰਨਾ ਉਸ ਦੇ ਲਈ ਆਸਾਨ ਹੋ ਜਾਂਦਾ ਹੈ। ਕਈ ਸਾਲ ਪਹਿਲਾਂ ਉਸ ਦੀ ਇਕ ਸੈਕਸ ਵੀਡੀਓ ਵੀ ਵਾਇਰਲ ਹੋਈ ਸੀ, ਜਿਸ ਕਾਰਨ ਉਹ ਜੇਲ੍ਹ ਦੀ ਹਵਾ ਵੀ ਖਾ ਚੁੱਕਿਆ ਹੈ।
Nityananda
ਇਕ ਅੰਗਰੇਜ਼ੀ ਅਖ਼ਬਾਰ ਦੀ ਰਿਪੋਰਟ ਨੇ ਖ਼ੁਦ ਨੂੰ ਗੁਰੂ ਦੱਸਣ ਵਾਲੇ ਨਿਤਿਆਨੰਦ ਨਾਲ ਜੁੜੀਆਂ ਜਾਣਕਾਰੀਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਇਸ ਰਿਪੋਰਟ ਮੁਤਾਬਕ ਪਿਛਲੇ ਇਕ ਸਾਲ ਵਿਚ ਅਮਰੀਕਾ ਬ੍ਰਿਟੇਨ ਅਤੇ ਏਸ਼ੀਆ ਤੋਂ ਕਈ ਅਜਿਹੇ ਸੰਗਠਨ ਸਾਹਮਣੇ ਆਏ ਨੇ ਜੋ ਨਿਤਿਆਨੰਦ ਨਾਲ ਹੀ ਜੁੜੇ ਹੋਏ ਨੇ। ਨਵੇਂ ਖ਼ੁਲਾਸਿਆਂ ਮੁਤਾਬਕ ਨਿਤਿਆਨੰਦ ਦੀ ਸੁਪੋਰਟ ਵਿਚ ਕਈ ਐਨਜੀਓ ਅਤੇ ਪ੍ਰਾਈਵੇਟ ਕੰਪਨੀਆਂ ਦਾ ਇਕ ਜਾਲ ਹੈ।
Place
ਮੰਨਿਆ ਜਾ ਰਿਹਾ ਹੈ ਕਿ ਇਹ ਸੰਗਠਨ ਕੈਲਾਸ਼ਾ ਅਤੇ ਉਸ ਦੇ ਬੈਂਕ ਵਰਗੇ ਗੜਬੜ ਘੋਟਾਲਿਆਂ ਦਾ ਆਧਾਰ ਹੋ ਸਕਦੇ ਹਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਨਿਤਿਆਨੰਦ ਦਾ ਨੈੱਟਵਰਕ ਤਿੰਨ ਮਹਾਂਦੀਪਾਂ ਤਕ ਫੈਲਿਆ ਹੋਇਆ ਹੈ। ਕੈਲਾਸ਼ਾ ਦੇ ਕੁੱਝ ਐਨਜੀਓ ਸੈਨ ਹੋਸੇ, ਮਿਸ਼ੀਗਨ, ਮਿਨੇਸੋਟਾ, ਪੈਂਸ਼ਲਵੇਨੀਆ, ਪੀਟਰਸਬਰਗ, ਟੈਨੇਸੀ, ਡੈਲਸ, ਹਿਊਸਟਨ ਅਤੇ ਸਿਆਟਲ ਵਿਚ ਸਥਿਤ ਹਨ।
Place
ਇਸ ਤੋਂ ਇਲਾਵਾ ਪਿਛਲੇ ਸਾਲ ਅਕਤੂਬਰ ਵਿਚ ਕੈਲਾਸ਼ਾ ਵੱਲੋਂ ਹਾਂਗਕਾਂਗ ਦੇ ਗਲੋਬਲ ਫਾਈਨਾਂਸੀਅਲ ਹੱਬ ਵਿਚ ਵੀ ਇਕ ਨਿੱਜੀ ਕੰਪਨੀ 'ਕੈਲਾਸ਼ਾ ਲਿਮਟਿਡ' ਨੂੰ ਰਜਿਸਟ੍ਰਡ ਕਰਵਾਇਆ ਗਿਆ ਸੀ। ਦੱਸ ਦਈਏ ਕਿ ਨਿਤਿਆਨੰਦ ਪਿਛਲੇ 10 ਮਹੀਨਿਆਂ ਤੋਂ ਫ਼ਰਾਰ ਹੈ, ਗੁਜਰਾਤ ਪੁਲਿਸ ਦੇ ਨਾਲ-ਨਾਲ ਇੰਟਰਪੋਲ ਵੀ ਉਸ ਨੂੰ ਲੱਭਣ ਵਿਚ ਲੱਗੀ ਹੋਈ ਹੈ। ਨਿਤਿਆਨੰਦ ਦੇ ਤਾਜ਼ਾ ਘਟਨਾਕ੍ਰਮਾਂ ਨੂੰ ਦੇਖਦੇ ਹੋਏ ਇੰਝ ਜਾਪਦਾ ਹੈ ਕਿ ਨਿਤਿਆਨੰਦ ਜਲਦ ਹੀ ਪੁਲਿਸ ਦੀ ਪਕੜ ਵਿਚ ਹੋਵੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।